
ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ : ਰਾਹੁਲ ਗਾਂਧੀ
ਨਵੀਂ ਦਿੱਲੀ, 1 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ ਵਿਚ ਭਾਰੀ ਕਮੀ ਕਾਰਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਅਰਥਵਿਵਸਥਾ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਤੋਂ ਇਕ ਮਗਰੋਂ ਇਕ ਗ਼ਲਤ ਨੀਤੀਆਂ ਬਣਾਈਆਂ ਗਈਆਂ। ਉਨ੍ਹਾਂ ਟਵਿਟਰ 'ਤੇ ਕਿਹਾ, 'ਜੀਡੀਪੀ ਕਿਥੇ ਜਾ ਪਹੁੰਚੀ ਹੈ। ਦੇਸ਼ ਦੇ ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੂਰੂ ਹੋਈ ਸੀ।
ਤਦ ਤੋਂ ਸਰਕਾਰ ਨੇ ਇਕ ਤੋਂ ਬਾਅਦ ਇਕ ਗ਼ਲਤ ਨੀਤੀਆਂ ਦੀ ਲਾਈਨ ਲਾ ਦਿਤੀ।' ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਦੇਸ਼ ਦਾ ਅਰਥਚਾਰਾ ਡੁਬੋ ਦਿਤਾ ਹੈ। ਉਨ੍ਹਾਂ ਕਿਹਾ, 'ਅੱਜ ਤੋਂ 6 ਮਹੀਨੇ ਪਹਿਲਾਂ ਰਾਹੁਲ ਗਾਂਧੀ ਨੇ ਆਰਥਕ ਸੁਨਾਮੀ ਆਉਣ ਦੀ ਗੱਲ ਕਹੀ ਸੀ। ਕੋਰੋਨਾ ਸੰਕਟ ਦੌਰਾਨ ਹਾਥੀ ਦੇ ਦੰਦ ਵਿਖਾਉਣ ਜਿਹਾ ਇਕ ਪੈਕੇਜ ਐimageਲਾਨਿਆ ਗਿਆ ਪਰ ਅੱਜ ਹਾਲਤ ਵੇਖੋ। ਭਾਜਪਾ ਸਰਕਾਰ ਨੇ ਅਰਥਚਾਰੇ ਨੂੰ ਡੁਬੋ ਦਿਤਾ।' (ਏਜੰਸੀ)