
ਟਰੰਪ ਨੌਕਰੀਆਂ ਤੇ ਬੱਚਿਆਂ ਲਈ ਰਾਹਤ ਰਾਸ਼ੀ ਚਾਹੁੰਦੇ ਹਨ : ਮਨੂਚੀਨ
ਵਸ਼ਿਗਟਨ, 1 ਸਤੰਬਰ (ਸੁਰਿਦੰਰ ਗਿੱਲ) : ਸੈਕਟਰੀ ਸਟੀਵਨ ਮਨੂਚਿਨ ਨੇ ਪੇਲੋਸੀ ਨੂੰ ਕਿਹਾ ਕਿ ਉਹ ਸਦਭਾਵਨਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ, ਤਾਂ ਜੋ ਨੌਕਰੀਆਂ ਲਈ ਜਨਤਾ ਨੂੰ ਰਾਹਤ ਮਿਲ ਸਕੇ। ਕਿਉਂਕਿ ਕੋਰੋਨਾ ਦੇ ਕਹਿਰ ਕਰ ਕੇ ਲੋਕ ਡਰੇ ਹੋਏ ਹਨ। ਖ਼ਜ਼ਾਨਾ ਸਕੱਤਰ ਸਟੀਵਨ ਮਨੂਚਿਨ ਵਾਧੂ ਕੋਰੋਨਾ ਰਾਹਤ ਪੈਕੇਜ ਨੂੰ ਲੈ ਕੇ ਰੁਕਾਵਟ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਖ਼ਜ਼ਾਨਾ ਸਕੱਤਰ ਸਟੀਵਨ ਮਨੂਚਿਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੌਕਰੀਆਂ ਅਤੇ ਬੱਚਿਆਂ ਲਈ ਰਾਹਤ ਰਾਸ਼ੀ ਮੁਹਈਆ ਕਰਵਾਉਣ ਲਈ ਤਿਆਰ ਹਨ ਪਰ ਡੈਮੋਕਰੇਟਿਕ ਲੀਡਰਸ਼ਿਪ ਗੱਲਬਾਤ ਲਈ ਤਿਆਰ ਨਹੀਂ ਹੈ। ਮਨੂਚਿਨ ਨੇ ਰੋਜ਼ਾਨਾ ਸਪੋਕਸਮੈਨ ਦੇ ਪ੍ਰੈਸ ਰਿਪੋਰਟਰ ਨੂੰ ਦਸਿਆ ਕਿ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਘੱਟ ਗਿਣਤੀ ਨੇਤਾ ਚੱਕ ਸ਼ੂਮਰ ਚੰਗੇ ਵਿਸ਼ਵਾਸ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਅਤੇ ਬਹੁਤ ਸਾਰੇ ਮੁੱਦਿਆਂ”'ਤੇ ਸਹਿਮਤੀ ਹੋਣ ਦੇ ਬਾਵਜੂਦ ਉਹ ਅਪਣੇ ਚੋਟੀ ਦੇ ਖ਼ਰਚੇ ਦੇ ਅੰਕੜੇ 'ਤੇ ਅੜੇ ਹੋਏ ਹਨ। ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੈਡੋਜ਼ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਟਰੰਪ 1.3 ਟ੍ਰਿਲੀਅਨ ਡਾਲਰ ਦੇ ਬਿਲ 'ਤੇ ਹਸਤਾਖਰ ਕਰਨ ਲਈ ਤਿਆਰ ਸਨ, ਜਿਸ ਵਿਚ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੇ ਗਏ 1 ਟ੍ਰਿਲੀਅਨ ਡਾਲਰ ਦੇ ਸਮਝੌਤੇ ਦਾ ਸੰਕੇਤ ਦਿਤਾ ਗਿਆ ਸੀ। ਜਦਕਿ ਕੁਝ ਰਿਪਬਲਿਕਨ ਨੇ ਤਾਂ ਘੱਟ ਕੀਮਤ ਵਾਲੇ ਟੈਗ ਦੀ ਮੰਗ ਵੀ ਕੀਤੀ ਸੀ। ਡੈਮੋਕਰੇਟਸ, ਹਾਲਾਂਕਿ, ਇਹ ਮੰਨਦੇ ਹਨ ਕਿ ਉਹ 2.2 ਟ੍ਰਿਲੀਅਨ ਡਾਲਰ ਦੇ ਦਾਇਰੇ ਵਿਚ ਬਿਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚਾਹੁੰਦੇ ਹਨ ਕਿ ਅਸੀਂ ਬੱਚਿਆਂ ਅਤੇ ਨੌਕਰੀਆਂ ਲਈ ਵਧੇਰੇ ਪੈਸੇ ਦੀ ਸਹਾਇਤਾ ਕਰੀਏ।'' ਸੰਭਾਵਤ ਰਾਹਤ ਪੈਕੇਜ ਬਾਰੇ ਵਿਚਾਰ-ਵਟਾਂਦਰੇ ਇਸ ਮਹੀਨੇ ਦੇ ਸ਼ੁਰੂ ਵਿਚ ਟੁੱਟ ਗਏ ਸਨ।image