
ਬੈਂਸ ਨੇ ਦਸਿਆ ਕਿ ਵਿਧਾਨ ਸਭਾ ’ਚ ਇਹ ਬਿੱਲ ਪੇਸ਼ ਕਰਨ ਲਈ ਉਨ੍ਹਾਂ ਸਪੀਕਰ ਤੋਂ ਪ੍ਰਵਾਨਗੀ ਮੰਗੀ ਹੈ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ’ਚ ਨੌਜਵਾਨਾਂ ਨੂੰ ਘਾਤਕ ਬਣੇ ਚਿੱਟੇ ਦੇ ਨਸ਼ੇ ਤੋਂ ਬਚਾਉਣ ਲਈ ਲੋਕ ਇਨਸਾਫ਼ ਪਾਰਟੀ (Lok Insaaf Party) ਆਉਂਦੇ ਪੰਜਾਬ ਵਿਧਾਨ ਸਭਾ ਸੈਸ਼ਨ ’ਚ ਖਸ-ਖਸ ਦੀ ਖੇਤੀ ਦੀ ਆਗਿਆ ਦੇਣ ਲਈ ਪ੍ਰਾਈਵੇਟ ਮੈਂਬਰ ਬਿੱਲ (Private Member Bill) ਪੇਸ਼ ਕਰੇਗੀ। ਇਹ ਅਹਿਮ ਐਲਾਨ ਅੱਜ ਇਥੇ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjeet Singh Bains) ਨੇ ਪ੍ਰੈੱਸ ਕਾਨਫ਼ਰੰਸ ’ਚ ਕੀਤਾ ਹੈ। ਉਨ੍ਹਾਂ ਦਸਿਆ ਕਿ ਵਿਧਾਨ ਸਭਾ ’ਚ ਇਹ ਬਿੱਲ ਪੇਸ਼ ਕਰਨ ਲਈ ਉਨ੍ਹਾਂ ਸਪੀਕਰ ਤੋਂ ਪ੍ਰਵਾਨਗੀ ਮੰਗੀ ਹੈ।
Simarjeet Singh Bains
ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਇਸ ਬਿੱਲ ਸਬੰਧੀ ਭੇਜੇ ਨੋਟਿਸ ਦੇ ਖਰੜੇ ਦੀ ਕਾਪੀ ’ਚ ਕਿਹਾ ਗਿਆ ਕਿ ਇਹ ਰਾਜਾਂ ਦਾ ਵਿਸ਼ਾ ਹੈ ਅਤੇ ਪੰਜਾਬ ਵਿਧਾਨ ਸਭਾ (Punjab Assembly) ਬਿੱਲ ਪਾਸ ਕਰ ਕੇ ਪ੍ਰਵਾਨਗੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਖਸ-ਖਸ ਦੀ ਖੇਤੀ ਨੂੰ ਪ੍ਰਵਾਨਗੀ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਵੀ ਆਰਥਕ ਪੱਖੋਂ ਬਹੁਤ ਲਾਭ ਹੋਵੇਗਾ। ਇਸ ਨਾਲ ਫ਼ਸਲੀ ਵਿਭਿੰਨਤਾ ਦੀ ਯੋਜਨਾ ਨੂੰ ਵੀ ਉਤਸ਼ਾਹ ਮਿਲੇਗਾ।