
'ਸੜਕ ਹਾਦਸੇ ਦੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਸ਼ਲਾਘਾਯੋਗ ਫ਼ੈਸਲਾ'
ਚੰਡੀਗੜ੍ਹ : ਦੇਸ਼ ਦੀ ਅਜ਼ਾਦੀ ਦੇ 75 ਸਾਲਾਂ ਬਾਅਦ ਪੰਜਾਬ ਵਾਸੀਆਂ ਨੂੰ ਕੁਝ ਸਹੂਲਤਾਂ ਮਿਲਣ ਦੀ ਆਸ ਬੱਝੀ ਹੈ | ਨੌਜਵਾਨ ਮਨਜੀਤ ਸਿੰਘ ਮਨੀ ਨੇ ਆਖਿਆ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਚਲਾਉਣੀਆਂ ਮਾਨ ਸਰਕਾਰ ਦਾ ਸ਼ਲਾਘਾਯੋਗ ਉਦਮ ਹੈ | ਜਸਵਿੰਦਰ ਸਿੰਘ ਸ਼ੈਫੀ ਨੇ ਆਖਿਆ ਕਿ ਸਰਕਾਰੀ ਬੱਸਾਂ ਵਲੋਂ ਭਰੋਸੇਮੰਦ, ਆਰਾਮਦਾਇਕ ਅਤੇ ਸਸਤੀ ਬੱਸ ਸੇਵਾ ਪ੍ਰਦਾਨ ਕਰਨਾ ਉਸਾਰੂ ਫ਼ੈਸਲਾ ਹੈ | ਅਰਸ਼ਦੀਪ ਸਿੰਘ ਅਰਸ਼ੀ ਨੇ ਆਖਿਆ ਕਿ ਰੋਜ਼ਾਨਾ ਪਾਸ ਉੱਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਪਾਸ ਪ੍ਰਾਪਤੀ ਸਬੰਧੀ ਪ੍ਰਕਿਰਿਆ ਨੂੰ ਬਹੁਤ ਸਰਲ ਕੀਤਾ ਗਿਆ ਹੈ | ਅਮਨਪ੍ਰੀਤ ਸਿੰਘ ਅਮਨਾ ਨੇ ਆਖਿਆ ਕਿ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਵਾਲਿਆਂ ਦਾ ਮੁਫ਼ਤ ਇਲਾਜ ਅਤੇ ਪੀੜਤਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਾਲਿਆਂ ਦੇ ਸਨਮਾਨ ਦਾ ਫ਼ੈਸਲਾ ਵੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਉਸਾਰੂ ਕਦਮ ਹੈ | ਮਨਦੀਪ ਸਿੰਘ ਘੁਲਿਆਣੀ ਨੇ ਕਿਹਾ ਕਿ ਪਹਿਲਾਂ ਪੰਜਾਬ ਤੋਂ ਦਿੱਲੀ ਤੱਕ ਸਸਤੀ ਬੱਸ ਸੇਵਾ ਦਾ ਦਾਅਵਾ ਕਰਨ ਵਾਲੇ ਨਿੱਜੀ ਬੱਸ ਅਪ੍ਰੇਟਰਾਂ ਨੇ ਲੋਕਾਂ ਦੀ ਖੂਬ ਲੁੱਟ ਮਚਾਈ ਸੀ | ਅਭੈਜੀਤ ਸਿੰਘ ਚੰਦਬਾਜਾ ਮੁਤਾਬਿਕ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਖਤਮ ਕਰਨ ਦਾ ਮੁੱਢ ਬੰਨ੍ਹਣ, ਬੱਸ ਕਾਊਾਟਰਾਂ 'ਤੇ ਟਿਕਟਾਂ ਦੀ ਬੁਕਿੰਗ ਤੋਂ ਇਲਾਵਾ ਏਅਰਪੋਰਟ ਜਾਣ ਦੇ ਚਾਹਵਾਨ ਯਾਤਰੀਆਂ ਲਈ ਆਨਲਾਈਨ ਬੁਕਿੰਗ ਵਾਲੇ ਫ਼ੈਸਲੇ ਇਤਿਹਾਸਿਕ ਸਿੱਧ ਹੋਣਗੇ |