
ਅਗੱਸਤ 'ਚ ਜੀ.ਐਸ.ਟੀ. ਕੁਲੈਕਸ਼ਨ 28 ਫ਼ੀ ਸਦੀ ਵਧਿਆ
ਨਵੀਂ ਦਿੱਲੀ, 1 ਸਤੰਬਰ : ਸਰਕਾਰ ਵਲੋਂ ਆਰਥਿਕ ਸੁਧਾਰਾਂ ਅਤੇ ਬਿਹਤਰੀ ਲਈ ਚੁੱਕੇ ਗਏ ਜ਼ਰੂਰੀ ਕਦਮਾਂ ਕਾਰਨ ਇਸ ਸਾਲ ਅਗਸਤ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਦਾ ਮਾਲੀਆ ਸੰਗ੍ਰਹਿ 28 ਫ਼ੀ ਸਦੀ ਵਧ ਕੇ 143612 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 11,2020 ਕਰੋੜ ਰੁਪਏ ਸੀ | ਵਿੱਤ ਮੰਤਰਾਲੇ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਅਗਸਤ 2022 ਵਿੱਚ ਇੱਕਠਾ ਹੋਇਆ ਜੀਐਸਟੀ ਮਾਲੀਆ 143612 ਕਰੋੜ ਰੁਪਏ ਹੈ, ਜੋ ਅਗਸਤ 2021 ਵਿੱਚ 11,2020 ਕਰੋੜ ਰੁਪਏ ਤੋਂ 28 ਪ੍ਰਤੀਸ਼ਤ ਵੱਧ ਹੈ | ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਜੀ. ਐੱਸ. ਟੀ. ਕੁਲੈਕਸ਼ਨ 1.4 ਲੱਖ ਕਰੋੜ ਰੁਪਏ ਤੋਂ ਵੱਧ ਰਹੀ ਹੈ |
ਇਸ ਸਾਲ ਅਗਸਤ ਦੌਰਾਨ, ਵਸਤੂਆਂ ਦੀ ਦਰਾਮਦ ਤੋਂ ਮਾਲੀਆ 57 ਪ੍ਰਤੀਸ਼ਤ ਵੱਧ ਰਿਹਾ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਇਕੱਠਾ ਹੋਇਆ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਮਾਲੀਏ ਨਾਲੋਂ 19 ਪ੍ਰਤੀਸ਼ਤ ਵੱਧ ਸੀ | ਮਹੀਨਾਵਾਰ ਜੀਐਸਟੀ ਮਾਲੀਆ ਸੰਗ੍ਰਹਿ ਲਗਾਤਾਰ ਛੇ ਮਹੀਨਿਆਂ ਤੋਂ 1.4 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਰਿਹਾ ਹੈ | ਅਗਸਤ ਤੱਕ ਜੀਐਸਟੀ ਕੁਲੈਕਸ਼ਨ ਦੀ ਪ੍ਰਗਤੀ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 33 ਫੀਸਦੀ ਵੱਧ ਹੈ ਅਤੇ ਇਸ ਲਈ ਇਸ ਵਿੱਚ ਚੰਗਾ ਉਛਾਲ ਹੈ | ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਆਰਥਿਕ ਰਿਵਾਈਵਲ ਦਾ ਜੀ. ਐੱਸ. ਟੀ. ਮਾਲੀਏ 'ਤੇ ਲਗਾਤਾਰ ਹਾਂਪੱਖੀ ਪ੍ਰਭਾਵ ਬਣਿਆ ਹੋਇਆ ਹੈ | (ਏਜੰਸੀ)
ਉਸ ਨੇ ਦੱਸਿਆ ਕਿ ਅਗਸਤ 2022 'ਚ ਕੁੱਲ ਜੀ. ਐੱਸ. ਟੀ. ਮਾਲੀਆ 1,43,612 ਕਰੋੜ ਰੁਪਏ ਰਿਹਾ ਹੈ | ਵਿੱਤ ਮੰਤਰਾਲਾ ਨੇ ਕਿਹਾ ਕਿ ਅਗਸਤ 'ਚ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਹੋ ਗਿਆ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਮਿਲੇ 1,12,020 ਕਰੋੜ ਰੁਪਏ ਦੇ ਮਾਲੀਏ ਤੋਂ 28 ਫੀਸਦੀ ਵੱਧ ਹੈ | ਨਿਯਮਤ ਨਿਪਟਾਰੇ ਤੋਂ ਬਾਅਦ ਅਗਸਤ 2022 ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀ.ਜੀ.ਐਸ.ਟੀ. ਲਈ 54234 ਕਰੋੜ ਰੁਪਏ ਅਤੇ ਐਸ.ਜੀ.ਐਸ.ਟੀ. ਲਈ 56070 ਕਰੋੜ ਰੁਪਏ ਹੈ | ਜੁਲਾਈ 2022 ਦੌਰਾਨ ਈ-ਵੇਅ ਬਿੱਲਾਂ ਦੀ ਰਕਮ 7.6 ਕਰੋੜ ਰੁਪਏ ਸੀ, ਜੋ ਕਿ ਜੂਨ 2022 ਦੇ 7.4 ਕਰੋੜ ਰੁਪਏ ਤੋਂ ਮਾਮੂਲੀ ਜ਼ਿਆਦਾ ਹੈ ਪਰ ਜੂਨ 2021 ਦੇ 6.4 ਕਰੋੜ ਰੁਪਏ ਤੋਂ 19 ਫੀਸਦੀ ਵੱਧ ਹੈ | (ਏਜੰਸੀ)