ਅਕਾਲੀ ਦਲ 'ਚ 'One Family, One Ticket' ਫਾਰਮੂਲਾ ਹੋਵੇਗਾ ਲਾਗੂ, ਸੁਖਬੀਰ ਬਾਦਲ ਬੋਲੇ- ਪਾਰਟੀ ਕਿਸੇ ਦੀ ਨਿੱਜੀ ਜਾਗੀਰ ਨਹੀਂ
Published : Sep 2, 2022, 4:03 pm IST
Updated : Sep 2, 2022, 4:18 pm IST
SHARE ARTICLE
Sukhbir Badal
Sukhbir Badal

ਕਾਲੀ ਦਲ ਵਿਚ ਪਿਛਲੇ ਕੁਝ ਸਮੇਂ ਤੋਂ ਲੀਡਰਸ਼ਿਪ ਨੂੰ ਲੈ ਕੇ ਬਗਾਵਤ ਚੱਲ ਰਹੀ ਸੀ। 

 

ਚੰਡੀਗੜ੍ਹ - ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੱਡਾ ਫ਼ੈਸਲਾ ਲਿਆ ਹੈ। ਅਕਾਲੀ ਦਲ 'ਚ ਹੁਣ ਇਕ ਪਰਿਵਾਰ ਨੂੰ ਚੋਣਾਂ 'ਚ ਇਕ ਟਿਕਟ ਹੀ ਮਿਲੇਗੀ। ਕੋਈ ਵੀ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਚ ਇਹ ਐਲਾਨ ਕੀਤਾ ਹੈ। ਅਕਾਲੀ ਦਲ ਵਿਚ ਪਿਛਲੇ ਕੁਝ ਸਮੇਂ ਤੋਂ ਲੀਡਰਸ਼ਿਪ ਨੂੰ ਲੈ ਕੇ ਬਗਾਵਤ ਚੱਲ ਰਹੀ ਸੀ। 

ਸੁਖਬੀਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ। ਇਸ ਵਿਚ ਬਾਦਲ ਪਰਿਵਾਰ ਦਾ ਨਾਂ ਵਾਰ-ਵਾਰ ਲਿਆ ਜਾਂਦਾ ਹੈ। 101 ਸਾਲ ਪਹਿਲਾਂ ਪੰਥ ਨੂੰ ਬਚਾਉਣ ਲਈ ਇਸ ਨੂੰ ਬਣਾਇਆ ਗਿਆ ਸੀ। ਅਕਾਲੀ ਦਲ ਪੰਜਾਬ ਦਾ ਹੈ। ਅਕਾਲੀ ਦਲ ਵਿਚ ਹੁਣ ਇੱਕ ਪ੍ਰਧਾਨ ਸਿਰਫ਼ ਲਗਾਤਾਰ ਦੋ ਵਾਰ ਰਹਿ ਸਕਦਾ ਹੈ। ਤੀਸਰੇ ਕਾਰਜਕਾਲ ਲਈ, ਉਸ ਨੂੰ ਇੱਕ ਕਾਰਜਕਾਲ ਯਾਨੀ 5 ਸਾਲ ਲਈ ਬ੍ਰੇਕ ਲੈਣੀ ਪਵੇਗੀ। 

- ਅਕਾਲੀ ਦਲ 'ਚ ਸੰਸਦੀ ਬੋਰਡ ਬਣੇਗਾ। ਇਹ ਬੋਰਡ ਚੋਣ ਸਮੇਂ ਤੈਅ ਕਰੇਗਾ ਕਿ ਕਿਹੜੇ ਖੇਤਰ ਤੋਂ ਕਿਹੜਾ ਉਮੀਦਵਾਰ ਬਿਹਤਰ ਹੋਵੇਗਾ। 
- ਸਿਰਫ਼ ਪੂਰਨ ਸਿੱਖਾਂ ਨੂੰ ਹੀ ਪਾਰਟੀ ਦਾ ਜ਼ਿਲ੍ਹਾ ਜਾਂ ਨੌਜਵਾਨ ਮੁਖੀ ਅਤੇ ਸਟੇਟ ਬਾਡੀ ਦਾ ਆਗੂ ਬਣਾਇਆ ਜਾਵੇਗਾ। ਇਸ ਵਿਚ ਜੇਕਰ ਕੋਈ ਦੂਜੇ ਧਰਮ ਦਾ ਹੈ ਤਾਂ ਉਹ ਆਪਣੇ ਧਰਮ ਦਾ ਪਾਲਣ ਕਰੇਗਾ। 

- ਬੀਸੀ ਭਾਈਚਾਰੇ ਨੂੰ ਬਹੁਤੀ ਤਰਜੀਹ ਨਹੀਂ ਮਿਲਦੀ। ਪਾਰਟੀ ਅਤੇ ਲੀਡਰਸ਼ਿਪ ਵਿੱਚ ਇਸ ਭਾਈਚਾਰਕ ਸਾਂਝ ਨੂੰ ਅੱਗੇ ਲਿਆਂਦਾ ਜਾਵੇਗਾ।
- ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਅਕਸਰ ਅਜਿਹਾ ਹੁੰਦਾ ਹੈ ਕਿ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਇੱਕ ਹੀ ਹੋ ਜਾਂਦੇ ਹਨ। ਚੋਣਾਂ ਦੌਰਾਨ ਸੰਸਥਾ ਖਾਲੀ ਹੋ ਜਾਂਦੀ ਹੈ। ਜੇਕਰ ਚੋਣ ਲੜਨੀ ਹੈ ਤਾਂ ਉਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ। 
- 117 ਸੀਟਾਂ ਵਿਚੋਂ 50% ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਪਾਰਟੀ ਵਿਚ ਨਵੀਂ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇਗਾ।

- ਪਾਰਟੀ ਦੀ ਸਰਵਉੱਚ ਫੈਸਲਾ ਕੋਰ ਕਮੇਟੀ ਵਿਚ ਨੌਜਵਾਨ ਅਤੇ  ਮਹਿਲਾ ਆਗੂਆਂ ਨੂੰ ਵੀ ਮੈਂਬਰ ਬਣਾਇਆ ਜਾਵੇਗਾ। 
- ਯੂਥ ਅਕਾਲੀ ਦਲ ਦੀ ਉਮਰ ਹੱਦ ਤੈਅ ਕੀਤੀ ਜਾਵੇਗੀ। ਹੁਣ ਸਿਰਫ਼ 35 ਸਾਲ ਤੋਂ ਘੱਟ ਉਮਰ ਵਾਲੇ ਹੀ ਇਸ ਦੇ ਮੈਂਬਰ ਬਣ ਸਕਣਗੇ।
- ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੁਣ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਸਵੀਕਾਰ ਨਹੀਂ ਕਰਨਗੇ।

- ਪਾਰਟੀ ਦਾ ਸੰਗਠਨ ਬਣਾਉਣ ਲਈ 117 ਅਬਜ਼ਰਵਰ ਤਾਇਨਾਤ ਕੀਤੇ ਜਾਣਗੇ। ਇੱਕ ਵਿਧਾਨ ਸਭਾ ਸੀਟ ਵਿਚ ਇੱਕ ਅਬਜ਼ਰਵਰ ਹੋਵੇਗਾ। ਇਸ ਦੀ ਸ਼ੁਰੂਆਤ ਬੂਥ ਕਮੇਟੀ ਤੋਂ ਹੋਵੇਗੀ। 30 ਨਵੰਬਰ ਤੱਕ ਸਾਰੀਆਂ ਨਿਯੁਕਤੀਆਂ ਬੂਥ ਪੱਧਰ 'ਤੇ ਕਰ ਦਿੱਤੀਆਂ ਜਾਣਗੀਆਂ।
- ਅਕਾਲੀ ਦਲ ਵਿਚ ਸਲਾਹਕਾਰ ਬੋਰਡ ਬਣਾਇਆ ਜਾਵੇਗਾ। ਜਿਸ ਵਿੱਚ ਲੇਖਕ, ਵਿਦਵਾਨ, ਪੰਥਕ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਹ ਸਿੱਧੇ ਤੌਰ 'ਤੇ ਪ੍ਰਧਾਨ ਨੂੰ ਸਲਾਹ ਦੇਵੇਗਾ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement