ਪੰਜਾਬ ਸਰਕਾਰ ਸੂਬੇ 'ਚ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ ਕਾਰਜਸ਼ੀਲ
Published : Sep 2, 2022, 6:57 am IST
Updated : Sep 2, 2022, 6:57 am IST
SHARE ARTICLE
image
image

ਪੰਜਾਬ ਸਰਕਾਰ ਸੂਬੇ 'ਚ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ ਕਾਰਜਸ਼ੀਲ

ਚੰਡੀਗੜ੍ਹ : ਸੂਬੇ ਦੇ ਸੜਕੀ ਨੈੱਟਵਰਕ ਨੂੰ  ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਕਾਰਜਸ਼ੀਲ ਹੈ | ਪੰਜਾਬ ਵਿਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ  2023-24 ਵਿਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ | ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ | ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵਲੋਂ ਪ੍ਰਵਾਨਤ 1851 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿਚ 8 ਵੱਡੇ ਤੇ ਛੋਟੇ ਪੁਲ, 388 ਕਿਲੋਮੀਟਰ ਕÏਮੀ ਮਾਰਗਾਂ ਦੀ ਅਪਗ੍ਰੇਡੇਸਨ ਦੇ ਕੰਮ ਪ੍ਰਗਤੀ ਅਧੀਨ ਹਨ ਜੋ ਵਿੱਤੀ ਸਾਲ 2023-24 ਦÏਰਾਨ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ |
ਉਨ੍ਹਾਂ ਦਸਿਆ ਕਿ ਨੰਗਲ ਵਿਖੇ 58.77 ਕਰੋੜ ਰੁਪਏ ਅਤੇ 123.8 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਓਵਰ ਬਿ੍ਜ, ਮੋਗਾ-ਕੋਟ ਈਸੇ ਖ਼ਾਂ-ਮੱਖੂ-ਹਰੀਕੇ-ਖਾਲੜਾ ਮਾਰਗ ਨੂੰ  293.64 ਕਰੋੜ ਰੁਪਏ ਦੀ ਲਾਗਤ ਨਾਲ ਚÏੜਾ ਅਤੇ ਅਪਗ੍ਰੇਡ ਕਰਨਾ, ਮੱਖੂ-ਹਰੀਕੇ ਮਾਰਗ ਨੂੰ  192.48 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਇਕ ਸਾਂਝੇ ਪੁਲ ਅਤੇ ਦੋ ਰੇਲਵੇ ਅੰਡਰ ਬਿ੍ਜਾਂ ਦੀ ਉਸਾਰੀ ਕਰਨੀ, ਟੋਹਾਣਾ (ਪੰਜਾਬ/ਹਰਿਆਣਾ ਸਰਹੱਦ) ਤੋਂ ਮੂਨਕ-ਜਾਖਲ-ਬੁਢਲਾਡਾ-ਭੀਖੀ ਮਾਰਗ ਨੂੰ  293.1 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਅਪਗ੍ਰੇਡ ਕਰਨਾ ਅਤੇ ਪਿੰਡ ਜੰਡੂ ਸਿੰਘਾ ਤੋਂ ਪਿੰਡ ਮਦਾਰਾ (ਕੌਮੀ ਮਾਰਗ 03) ਨੂੰ  15.04 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਕਰਨ ਕੀਤਾ ਜਾ ਰਿਹਾ ਹੈ | ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਕÏਮੀ ਮਾਰਗ 703-ਏ ਵਿਖੇ 6.06 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਛੋਟੇ ਪੁਲਾਂ ਦੀ ਉਸਾਰੀ ਕਰਨੀ, ਸਲਾਬਤਪੁਰਾ-ਫੂਲ ਮਾਰਗ ਦੀ 84.09 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਮੱਖੂ ਮਾਰਗ ਦੀ 39.68 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨਾ ਅਤੇ ਚਾਰ ਮਾਰਗੀਕਰਨ ਕਰਨਾ, 22.71 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ 'ਤੇ ਪੁਲ ਦੀ ਉਸਾਰੀ, ਪਠਾਨਕੋਟ-ਬਨੀਖੇਤ ਮਾਰਗ ਦਾ 32.14 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ 67.19 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਨਕੋਦਰ-ਮੋਗਾ ਮਾਰਗ ਨੂੰ  ਚੌੜਾ ਅਤੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ 2.22 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਕਪੂਰਥਲਾ-ਮੱਖੂ ਮਾਰਗ 'ਤੇ ਛੋਟੇ ਪੁਲ ਦੀ ਉਸਾਰੀ, 29.75 ਕਰੋੜ ਰੁਪਏ ਦੀ ਲਾਗਤ ਨਾਲ ਫ਼ਿਰੋਜ਼ਪੁਰ ਤੋਂ ਭਾਰਤ-ਪਾਕ ਸਰਹੱਦ ਤਕ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 15.77 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਤਰਾਣਾ ਬੱਸ ਸਟੈਂਡ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 10.35 ਕਰੋੜ ਰੁਪਏ ਦੀ ਲਾਗਤ ਨਾਲ ਟੈਕਸ ਬੈਰੀਅਰ ਜ਼ੀਕਰਪੁਰ-ਅੰਬਾਲਾ ਮਾਰਗ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ ਅਤੇ 80 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ ਮਾਰਗ 'ਤੇ ਸਟੀਲ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ |
ਉਨ੍ਹਾਂ ਦਸਿਆ ਕਿ ਬਰਨਾਲਾ-ਮਾਨਸਾ-ਸਰਦੂਲਗੜ੍ਹ ਮਾਰਗ ਦਾ 84.59 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਹੁਸੈਨੀਵਾਲਾ-ਫਿਰੋਜ਼ਪੁਰ ਕੈਂਟ-ਮਲਵਾਲ ਮਾਰਗ ਦਾ 22.31 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਅਬੋਹਰ ਬਾਈਪਾਸ ਮਾਰਗ ਦਾ 7.85 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਲੋਹੀਆਂ-ਮੱਖੂ ਮਾਰਗ ਦਾ 19.34 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮਾਰਗ ਦਾ 41.92 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ ਪਠਾਨਕੋਟ ਤੋਂ ਜੰਮੂ ਮਾਰਗ ਦਾ 12.19 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 17.32 ਕਰੋੜ ਰੁਪਏ ਦੀ ਲਾਗਤ ਨਾਲ ਪੱਤੋਂ ਜਵਾਹਰ ਸਿੰਘ ਵਾਲਾ ਤੋਂ ਕਾਂਗੜ ਸੜਕ ਨੂੰ  ਚੌੜਾ ਅਤੇ ਅਪਗ੍ਰੇਡੇਸ਼ਨ ਕਰਨ ਲਈ ਭੌਂ ਪ੍ਰਾਪਤੀ ਦੀ ਪ੍ਰਕਿਰਿਅ ਆਰੰਭੀ ਜਾ ਚੁੱਕੀ ਹੈ |
ਲੋਕ ਨਿਰਮਾਣ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ 263.19 ਕਰੋੜ ਰੁਪਏ ਦੀ ਲਾਗਤ ਨਾਲ ਅਰਿਫ਼ਕੇ-ਫ਼ਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਨੂੰ  ਚੌੜਾ ਅਤੇ ਅਪਗ੍ਰੇਡ ਕਰਨ ਅਤੇ 15.72 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਕੈਨਾਲ 'ਤੇ ਫਗਵਾੜਾ-ਬੰਗਾ-ਨਵਾਂਸ਼ਹਿਰ ਰੋਪੜ ਮਾਰਗ 'ਤੇ ਪੁਲ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ |

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement