Mohali News : CIA ਸਟਾਫ ਵੱਲੋਂ 3 ਦੋਸ਼ੀ ਗ੍ਰਿਫ਼ਤਾਰ , ਸਾਢੇ 4 ਕਿੱਲੋ ਅਫ਼ੀਮ ਅਤੇ 1 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
Published : Sep 2, 2024, 4:01 pm IST
Updated : Sep 2, 2024, 4:01 pm IST
SHARE ARTICLE
CIA staff arrested 3 accused
CIA staff arrested 3 accused

ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ

Mohali News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾ ਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਯੂਪੀ ਦੇ ਰਹਿਣ ਵਾਲੇ 3 ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 1 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ, ਤਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਡਾ. ਜੋਤੀ ਯਾਦਵ,  ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।

 ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਪਿੰਡ ਕੰਬਾਲ਼ਾ ਨੇੜੇ ਗਸ਼ਤ ‘ਤੇ ਮੌਜੂਦ ਸੀ ਤਾਂ ਐਸ.ਆਈ. ਰੀਨਾ ਨੂੰ ਸੂਚਨਾ ਮਿਲ਼ੀ ਕਿ ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜ਼ਿਲ੍ਹਾ ਮੁਰਾਦਾਬਾਦ ਯੂ.ਪੀ., ਵਿਸ਼ਨੂੰ ਅਤੇ ਵਰਜੇਸ਼ ਪੁੱਤਰਾਨ ਰਾਮਵੀਰ ਵਾਸੀਆਨ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜ਼ਿਲ੍ਹਾ ਬਰੇਲੀ, ਯੂ.ਪੀ. ਜੋ ਕਿ ਆਪਸ ਵਿੱਚ ਮਿਲਕੇ ਯੂ.ਪੀ. ਅਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆ ਕੇ ਜ਼ਿਲ੍ਹਾ ਮੋਹਾਲੀ ਅਤੇ ਪੰਜਾਬ ਵਿੱਚ ਅੱਡ-ਅੱਡ ਥਾਵਾਂ ‘ਤੇ ਅਫੀਮ ਦੀ ਸਪਲਾਈ ਕਰਦੇ ਹਨ ਅਤੇ ਇਹ ਤਿੰਨੋਂ ਪਹਿਲਾਂ ਵੀ ਯੂ.ਪੀ. ਅਤੇ ਝਾਰਖੰਡ ਤੋਂ ਅਫੀਮ ਦੀਆਂ ਕਈ ਖੇਪਾਂ ਲਿਆਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਤਿੰਨੋਂ ਪਿੰਡ ਕੰਬਾਲ਼ਾ ਵਿੱਚ ਨੇੜੇ ਸਰਕਾਰੀ ਸਕੂਲ, ਪ੍ਰਵੀਨ ਰਾਣਾ ਦੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਹਨ। ਜੇਕਰ ਇਹਨਾਂ ਦੇ ਕਮਰੇ ‘ਤੇ ਰੇਡ ਕੀਤਾ ਜਾਵੇ ਤਾਂ ਉਕਤ ਤਿੰਨੋਂ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਆ ਸਕਦੇ ਹਨ।

 ਉਕਤ ਸੂਚਨਾ ਮਿਲਣ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 103 ਮਿਤੀ 01-09-2024 ਅ/ਧ 18/29-61-85 ਥਾਣਾ ਆਈ.ਟੀ. ਸਿਟੀ ਜ਼ਿਲ੍ਹਾ ਐਸ.ਏ.ਐਸ. ਨਗਰ ਰਜਿਸਟਰ ਕੀਤਾ ਗਿਆ ਅਤੇ ਉਹਨਾਂ ਦੇ ਕਿਰਾਏ ਦੇ ਕਮਰੇ ’ਤੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮੌਕੇ ਤੇ  ਸ਼੍ਰੀ ਹਰਸਿਮਰਨ ਸਿੰਘ ਬਲ ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ-2, ਮੋਹਾਲ਼ੀ ਦੀ ਮੌਜੂਦਗੀ ਵਿੱਚ ਦੋਸ਼ੀਆਂ ਪਾਸ ਮੌਜੂਦ ਬੈਗ ਦੀ ਤਲਾਸ਼ੀ ਕੀਤੀ ਗਈ। ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ ਅਫੀਮ ਵੇਚਕੇ ਕਮਾਈ ਹੋਈ ਡਰੱਗ ਮਨੀ 01 ਲੱਖ 50 ਹਜਾਰ ਰੁਪਏ ਬ੍ਰਾਮਦ ਕੀਤੀ ਗਈ।
                           
ਨਾਮ ਪਤਾ ਅਤੇ ਪੁੱਛਗਿੱਛ ਦੋਸ਼ੀਆਨ:-
 
1. ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜਿਲਾ ਮੁਰਾਦਾਬਾਦਯੂ.ਪੀ. ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜੋ 10 ਕਲਾਸਾਂ ਪਾਸ ਹੈ। ਜੋ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਥਾਣਾ ਸਿਰੌਲੀ, ਜਿਲਾ ਬਰੇਲੀ ਯੂ.ਪੀ. ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਹੈ।
2. ਵਿਸ਼ਨੂੰ ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, ਯੂ.ਪੀ. ਜਿਸਦੀ ਉਮਰ ਕ੍ਰੀਬ 27 ਸਾਲ ਹੈ, ਜੋ 05 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।
3. ਵਰਜੇਸ਼ ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, ਯੂ.ਪੀ.ਜਿਸਦੀ ਉਮਰ ਕ੍ਰੀਬ 35 ਸਾਲ ਹੈ, ਜੋ ਅਨਪੜ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰ: 66 ਮਿਤੀ 11-08-2023 ਅ/ਧ 18-61-85 ਐਨ.ਪੀ.ਐਸ.ਐਕਟ ਥਾਣਾ ਕਾਠਗੜ ਜਿਲਾ ਐਸ.ਬੀ.ਐਸ. ਨਗਰ ਦਰਜ ਰਜਿਸਟਰ ਹੈ। ਜੋ ਮੁਕੱਦਮਾ ਵਿੱਚ ਦੋਸ਼ੀ ਪਾਸੋਂ ਅੱਧਾ ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ ਸੀ।

 ਬ੍ਰਾਮਦਗੀ ਦਾ ਵੇਰਵਾ:-
                    

1. 04 ਕਿੱਲੋ 500 ਗ੍ਰਾਮ ਅਫੀਮ
2. 01 ਲੱਖ 50 ਹਜ਼ਾਰ ਰੁਪਏ ਡਰੱਗ ਮਨੀ
 
ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਸ ਪਾਸੋਂ ਲੈਕੇ ਆਏ ਸੀ ਅਤੇ ਅੱਗੇ ਹੋਰ ਕਿਸ-ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ।

Location: India, Punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement