
Ludhiana News: 10 ਲੱਖ ਰੁਪਏ ਲੈ ਕੇ ਮਾਮਲਾ ਰਫਾ-ਦਫਾ ਕਰਨ ਲਈ ਕਿਹਾ
Ludhiana Baba raped a woman arrested News in punjabi : ਲੁਧਿਆਣਾ ਵਿਚ ਪੁਲਿਸ ਨੇ ਇਕ ਗੁਰਦੁਆਰਾ ਠਾਠ ਚਰਨ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਕ ਔਰਤ ਨੇ ਬਾਬਾ ਬਲਜਿੰਦਰ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੀੜਤਾ ਅਨੁਸਾਰ ਬਾਬੇ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਸ ਨੇ ਵਿਆਹ ਲਈ ਕਿਹਾ ਤਾਂ ਬਾਬਾ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬੇ ਨੇ ਮਾਮਲੇ ਨੂੰ ਦਬਾਉਣ ਲਈ ਔਰਤ ਨੂੰ 10 ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਹ ਵੀ ਪੜ੍ਹੋ: Gurdas Maan News: ਮੁੜ ਧਮਾਲਾਂ ਪਾਉਣ ਆ ਰਹੇ ਗੁਰਦਾਸ ਮਾਨ, 5 ਸਤੰਬਰ ਨੂੰ ਰਿਲੀਜ਼ ਹੋਵੇਗਾ ਨਵੀਂ ਐਲਬਮ ਦਾ ਗੀਤ
ਪੀੜਤ ਔਰਤ ਨੇ ਦੱਸਿਆ ਕਿ ਉਹ ਬਾਬਾ ਬਲਜਿੰਦਰ ਸਿੰਘ ਨਾਲ 2 ਸਾਲਾਂ ਤੋਂ ਗੱਲਬਾਤ ਕਰ ਰਹੀ ਸੀ। ਬਾਬੇ ਨੇ ਸਰੀਰਕ ਸਬੰਧ ਬਣਾਉਣ ਲਈ ਕਿਹਾ। ਇਕੱਠੇ ਰਹਿਣਗੇ ਅਤੇ ਵਿਆਹ ਕਰਨਗੇ। ਫਿਰ ਬਾਬੇ ਨੇ ਮੈਨੂੰ ਬਲਾਕ ਕਰ ਦਿੱਤਾ ਹੈ। ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦਾ। ਮੈਂ ਬਾਬੇ ਨੂੰ ਹੋਟਲ ਵਿੱਚ ਕਈ ਵਾਰ ਮੁਲ ਚੁੱਕੀ ਹਾਂ।
ਇਹ ਵੀ ਪੜ੍ਹੋ: DTC ਡਰਾਈਵਰਾਂ ਦੀ ਹਾਲਤ 'ਤੇ ਰਾਹੁਲ ਗਾਂਧੀ ਨੇ ਦਿੱਲੀ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਨਾਗਰਿਕ ਪੱਕੇ ਤਾਂ ਨੌਕਰੀਆਂ ਕੱਚੀਆਂ ਕਿਉਂ?
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਮੈਂ ਉੱਥੇ ਸੀ ਤਾਂ ਦੋ ਹੋਰ ਲੜਕੀਆਂ ਆਉਂਦੀਆਂ ਸਨ। ਮੈਂ ਬਾਬੇ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਕੁੜੀਆਂ ਦੀ ਤੁਹਾਡੇ 'ਤੇ ਗਲਤ ਨਜ਼ਰ ਹੈ। ਇਸ ਕਾਰਨ ਬਾਬੇ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਮੇਰੇ ਨਾਲ ਗੁੱਸੇ ਹੋ ਗਿਆ। ਹੁਣ ਬਾਬਾ ਮੈਨੂੰ ਧਮਕੀਆਂ ਦੇ ਰਿਹਾ ਹੈ। ਮੈਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ। ਥਾਣਾ ਸਿਟੀ ਜਗਰਾਉਂ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਾਬਾ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Ludhiana Baba raped a woman arrested News in punjabi , stay tuned to Rozana Spokesman)