
Punjab Vidhan Sabha: ਪਹਿਲੇ ਦਿਨ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ
Punjab Vidhan Sabha: 16ਵੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਤਿੰਨ ਦਿਨ ਚਲੇਗਾ। ਪਹਿਲੇ ਦਿਨ ਬਾਅਦ ਦੁਪਹਿਰ ਸਦਨ ਵਿਚ ਕਾਰਵਾਈ ਸ਼ੁਰੂ ਹੋਏਗੀ ਅਤੇ ਕੁੱਝ ਮਿੰਟਾਂ ਦੀ ਕਾਰਵਾਈ ਤਕ ਸਭਾ ਅਗਲੇ ਦਿਨ ਤਕ ਉਠ ਜਾਏਗੀ।
ਪਹਿਲੇ ਦਿਨ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਪੇਸ਼ ਹੋਣ ਵਾਲੇ ਸ਼ੋਕ ਮਤੇ ਵਿਚ 11 ਨਾਮ ਸ਼ਾਮਲ ਹਨ। ਜਿਨ੍ਹਾਂ ਵਿਚ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਅਤੇ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਅਤੇ ਜਗਦੀਸ਼ ਪ੍ਰਸ਼ਾਦ ਸ਼ਾਮਲ ਹਨ। ਤਿੰਨ ਅਤੇ ਚਾਰ ਸਤੰਬਰ ਨੂੰ ਵਿਧਾਨਿਕ ਕੰਮਕਾਰ ਹੋਵੇਗਾ ਜਿਸ ਵਿਚ ਕੁੱਝ ਅਹਿਮ ਬਿਲ ਪਾਸ ਕੀਤੇ ਜਾਣਗੇ।