
ਹਾਕੀ ਨੂੰ ਪ੍ਰਮੋਟ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
Hockey Victoria Australia news : ਵਿਕਟੋਰੀਆ ਹਾਕੀ ਆਸਟਰੇਲੀਆ ਦੇ ਇੱਕ ਵਫਦ ਦਾ ਮੋਹਾਲੀ ਪੁੱਜਣ ’ਤੇ ਵਪਾਰ ਮੰਡਲ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਹਰਵਿੰਦਰ ਹੈਰੀ, ਜਤਿੰਦਰ ਪਾਲ ਅਤੇ ਰਿਟਾਇਰਡ ਐਸਪੀ ਦਵਿੰਦਰ ਸਿੰਘ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹਾਕੀ ਨੂੰ ਪ੍ਰਮੋਟ ਕਰਨ ਲਈ ਵਿਚਾਰ-ਸਾਂਝੇ ਕੀਤੇ ਗਏ। ਆਸਟਰੇਲੀਆ ਤੋਂ ਆਏ ਵਫਦ ਵਿੱਚ ਇੰਡੀਰੀਓ ਸਕੀਲਰਨ ਵਿਕਟੋਰੀਆ ਹਾਕੀ ਸੀਈਓ , ਬਰਾਂਡ ਵੈਨਡਵਰਟਸ ਅਤੇ ਅਵਤਾਰ ਸਿੰਘ ਸ਼ਾਮਿਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਦੀਪਕ ਬਾਲੀ ਨਾਲ ਮੁਲਾਕਾਤ ਕਰਕੇ ਹਾਕੀ ਨੂੰ ਪ੍ਰਮੋਟ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਵਫਦ ਵੱਲੋਂ ਮੋਹਾਲੀ ਪੁੱਜਣ ’ਤੇ ਭਾਰਤ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਰਜੁਨ ਅਵਾਡੀ ਰਾਜਪਾਲ ਸਿੰਘ ਮੌਜੂਦਾ ਐਸਐਸ ਪੀ ਵਿਜੀਲੈਂਸ ਪਟਿਆਲਾ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਵਫਦ ਨੇ ਜਰਖੜ ਹਾਕੀ ਅਕੈਡਮੀ ਲੁਧਿਆਣਾ ਦੇ ਪ੍ਰਬੰਧਕ ਜਗਰੂਪ ਸਿੰਘ ਜਰਖੜ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਆਸਟਰੇਲੀਆ ਵਿੱਚ ਹਾਕੀ ਨੂੰ ਪ੍ਰਮੋਟ ਕਰਨ ਲਈ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਹਾਕੀ ਵਿਕਟੋਰੀਆ ਆਸਟਰੇਲੀਆ ਦਾ ਇਹ ਵਫਦ ਜਲੰਧਰ ਸਥਿਤ ਐਨ.ਆਰ. ਆਈ. ਸਭਾ ਦੇ ਦਫ਼ਤਰ ਵਿਖੇ ਪਹੁੰਚਿਆ। ਇਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਪਰਵਿੰਦਰ ਕੌਰ ਬੰਗਾ, ਪ੍ਰਧਾਨ ਐਨ. ਆਰ. ਆਈ. ਸਭਾ ਪੰਜਾਬ, ਅਤੇ ਨਿਤਿਨ ਕੋਹਲੀ, ਹਲਕਾ ਇੰਚਾਰਜ ਜਲੰਧਰ ਸੈਂਟਰਲ, ਪ੍ਰਧਾਨ ਹਾਕੀ ਪੰਜਾਬ ਅਤੇ ਉਪ ਪ੍ਰਧਾਨ ਹਾਕੀ ਇੰਡੀਆ ਵਲੋਂ ਕੀਤਾ ਗਿਆ।
ਮੀਟਿੰਗ ਦੌਰਾਨ ਪੰਜਾਬ ਅਤੇ ਆਸਟਰੇਲੀਆ ਵਿਚਕਾਰ ਹਾਕੀ ਨੂੰ ਲੈ ਕੇ ਟਾਈਅੱਪ ਕੀਤਾ ਗਿਆ। ਡੈਲੀਗੇਟਸ ਵੱਲੋਂ ਦੱਸਿਆ ਗਿਆ ਕਿ ਹੁਣ ਪੰਜਾਬ ਦੇ ਖਿਡਾਰੀ ਆਸਟਰੇਲੀਆ ਜਾ ਕੇ ਵੀ ਹਾਕੀ ਖੇਡ ਸਕਣਗੇ, ਜਿਸ ਨਾਲ ਸਥਾਨਕ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚ ਮਿਲੇਗਾ।ਮੀਟਿੰਗ ਦੌਰਾਨ ਪੰਜਾਬ ਅਤੇ ਆਸਟਰੇਲੀਆ ਵਿਚਕਾਰ ਹਾਕੀ ਖੇਤਰ ਵਿੱਚ ਖਾਸ ਸਹਿਯੋਗ ਬਾਰੇ ਚਰਚਾ ਹੋਈ। ਜਿਸ ਨਾਲ ਸਥਾਨਕ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚ ਮਿਲੇਗਾ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਸਹਿਯੋਗ ਪੰਜਾਬ ਹਾਕੀ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਹਮੇਸ਼ਾਂ ਚੈਂਪੀਅਨ ਪੈਦਾ ਕਰਨ ਵਾਲੀ ਧਰਤੀ ਰਹੀ ਹੈ ਅਤੇ ਹੁਣ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਅਤੇ ਮੌਕੇ ਮਿਲਣਗੇ।
ਇਸ ਮੌਕੇ ਜਲੰਧਰ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ, ਸੀਈਓ ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਜਤਿੰਦਰ, ਚਤਿਆਨਾ ਮਹਾਜਨ, ਨਿਤਿਨ ਮਹਾਜਨ, ਸੁਰਜੀਤ ਸਿੰਘ, ਲੇਖ ਰਾਜ ਨੈਯਰ, ਗੁਰਮੀਤ ਸਿੰਘ ਅਤੇ ਅਵਤਾਰ ਸਿੰਘ ਵੀ ਮੌਜੂਦ ਸਨ।