ਅਕਾਲੀਆਂ ਵਲੋਂ ਮਾਰਚ, ਧਰਨਿਆਂ ਅਤੇ ਮੀਡੀਆਤੇਲਾਈਵ'ਪ੍ਰੋਗਰਾਮਾਂ ਦਾ ਪ੍ਰਬੰਧ ਕਰ ਕੇ ਪਾਰਟੀ ਨੂੰ
Published : Oct 2, 2020, 1:52 am IST
Updated : Oct 2, 2020, 1:52 am IST
SHARE ARTICLE
image
image

ਅਕਾਲੀਆਂ ਵਲੋਂ ਮਾਰਚ, ਧਰਨਿਆਂ ਅਤੇ ਮੀਡੀਆ 'ਤੇ 'ਲਾਈਵ' ਪ੍ਰੋਗਰਾਮਾਂ ਦਾ ਪ੍ਰਬੰਧ ਕਰ ਕੇ ਪਾਰਟੀ ਨੂੰ ਕਿਸਾਨਾਂ ਤੋਂ ਉਪਰ ਰੱਖਣ ਦਾ ਯਤਨ ਕਿਸਾਨਾਂ ਨੂੰ ਨਾਰਾਜ਼ ਕਰ ਗਿਆ

ਚੰਡੀਗੜ੍ਹ, 1 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਕੁੱਝ ਦਿਨ ਪਹਿਲਾਂ ਤਕ ਖੇਤੀ ਆਰਡੀਨੈਂਸ ਨੂੰ ਕਿਸਾਨਾਂ ਲਈ ਚੰਗਾ ਦੱਸਣ ਵਾਲੇ ਅਤੇ ਕੈਬਨਿਟ ਵਿਚ ਆਰਡੀਨੈਂਸਾਂ 'ਤੇ ਦਸਤਖ਼ਤ ਕਰਨ ਵਾਲੇ ਅਕਾਲੀਆਂ ਨੇ ਭਾਰੀ ਖ਼ਰਚਾ ਕਰ ਕੇ ਅਤੇ ਮੋਦੀ ਸਟਾਈਲ ਨਾਲ ਅਪਣੇ ਰੋਸ ਮਾਰਚਾਂ ਨੂੰ ਟੀ.ਵੀ. ਚੈਨਲਾਂ ਉਤੇ ਉਸੇ ਵੇਲੇ 'ਲਾਈਵ' ਕਰਵਾ ਕੇ, ਅਪਣੇ ਆਪ ਨੂੰ ਕਿਸਾਨਾਂ ਦੇ ਸੱਭ ਤੋਂ ਵੱਡੇ ਹਿਤੈਸ਼ੀ ਸਾਬਤ ਕਰਨ ਦਾ ਭਰਪੂਰ ਯਤਨ ਕੀਤਾ ਜਦ ਕਿਸਾਨ ਸਾਰੇ ਪੰਜਾਬ ਵਿਚ ਰੇਲ ਪਟੜੀਆਂ ਉਤੇ ਬੈਠੇ ਅਤੇ ਲੇਟੇ ਹੋਏ ਸਨ ਤੇ ਕੋਈ ਚੈਨਲ ਉਨ੍ਹਾਂ ਨੂੰ 'ਲਾਈਵ' ਨਹੀਂ ਸੀ ਵਿਖਾ ਰਿਹਾ। ਸ਼੍ਰੋਮਣੀ ਕਮੇਟੀ ਦੇ ਵਸੀਲਿਆਂ ਸਮੇਤ, ਕਮੇਟੀ ਮੈਂਬਰਾਂ ਅਤੇ ਕਾਰਮਚਾਰੀਆਂ ਦੀ ਵੱਡੀ ਭੀੜ ਨੂੰ ਤਿੰਨ ਤਖ਼ਤਾਂ ਤੋਂ ਲੈ ਕੇ ਚੰਡੀਗੜ੍ਹ ਪੁੱਜੇ ਅਕਾਲੀਆਂ ਦਾ ਐਲਾਨ ਇਹ ਸੀ ਕਿ ਗਵਰਨਰ ਨੂੰ ਮਿਲ ਕੇ ਕਿਸਾਨ ਮੰਗਾਂ ਦੇ ਹੱਕ ਵਿਚ ਮੈਮੋਰੈਂਡਮ ਦਿਤਾ ਜਾਵੇਗਾ। ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਹੀ ਨਾਕੇ ਲਾਏ ਹੋਏ ਸਨ ਤੇ ਅਕਾਲੀਆਂ ਨੂੰ ਰੋਕ ਲਿਆ ਗਿਆ ਜਿਥੇ ਬੀਬੀ ਹਰਸਿਮਰਤ ਕੌਰ ਅਤੇ ਹੋਰ ਅਕਾਲੀ, ਧਰਨੇ ਉਤੇ ਬੈਠ ਗਏ। ਪੁਲਿਸ ਨੇ ਪੇਸ਼ਕਸ਼ ਕੀਤੀ ਕਿ ਇਕ ਵਫ਼ਦ ਚੁਣ ਲਉ ਜੋ ਗਵਰਨਰ ਸਾਹਿਬ ਕੋਲ ਸਤਿਕਾਰ ਨਾਲ ਲਿਜਾਇਆ ਜਾਵੇਗਾ ਤੇ ਗਵਰਨਰ ਸਾਹਿਬ ਉਨ੍ਹਾਂ ਦੀ ਗੱਲ ਸੁਣ ਲੈਣਗੇ। ਪਰ ਅਕਾਲੀ ਲੀਡਰਾਂ ਨੇ ਇਹ ਪੇਸ਼ਕਸ਼ ਰੱਦ ਕਰ ਦਿਤੀ ਜਿਸ ਮਗਰੋਂ ਪੁਲਿਸ, ਲੀਡਰਾਂ ਨੂੰ ਅਪਣੇ ਨਾਲ ਲੈ ਗਈ ਪਰ ਉਨ੍ਹਾਂ ਨਾਲ ਆਏ ਵਰਕਰ ਫਿਰ ਤੋਂ ਧਰਨੇ 'ਤੇ ਬੈਠ ਗਏ। ਖ਼ਬਰ ਲਿਖਣ ਤਕ ਅਕਾਲੀ ਲੀਡਰਾਂ ਨੂੰ ਗਵਰਨਰ ਸਾਹਬ ਕੋਲ ਲਿਜਾਇਆ ਗਿਆ ਹੈ ਅਤੇ ਵਰਕਰ ਚੰਡੀਗੜ੍ਹ ਦੀ ਸਰਹੱਦ 'ਤੇ ਬੈਠੇ ਹੋਏ ਹਨ। ਦੂਜੇ ਪਾਸੇ ਖ਼ਬਰ ਹੈ ਕਿ ਉਧਰ ਰੇਲ ਪਟੜੀਆਂ ਉਤੇ ਧਰਨੇ ਦੇਣ ਵਾਲੇ ਕਿਸਾਨ ਇਸ ਗੱਲ ਤੋਂ ਖ਼ੁਸ਼ ਨਹੀਂ ਕਿ ਪੈਸੇ ਦੀ ਅੰਨ੍ਹੀ ਵਰਤੋਂ ਕਰ ਕੇ, ਮੀਡੀਆ ਦੀ ਮਦਦ ਨਾਲ, ਲੋਕਾਂ ਦਾ ਧਿਆਨ ਕਿਸਾਨਾਂ ਵਲੋਂ ਹਟਾ ਕੇ, ਅਪਣੇ ਵਲ ਖਿੱਚਣ ਦਾ ਯਤਨ ਕੀਤਾ ਗਿਆ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਧਨ ਦੀ ਅੰਨ੍ਹੀ ਵਰਤੋਂ ਨਾਲ ਉਨ੍ਹਾਂ ਨੂੰ ਕਿਸਾਨਾਂ ਵਲ ਸਾਰੇ ਦੇਸ਼ ਦਾ ਧਿਆਨ ਖਿੱਚਣ ਵਿਚ ਮਦਦ ਕਰਨੀ ਚਾਹੀਦੀ  ਸੀ, ਨਾਕਿ ਅਪਣੇ ਵਲ। ਇਸ ਨਾਲ ਉਹ ਕਿਸਾਨਾਂ ਦੇ ਦਿਲ ਨਹੀਂ ਜਿਤ ਸਕਣਗੇ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement