
ਹਾਥਰਾਸ ਜਾਂਦੇ ਹੋਏ ਰਾਹੁਲ-ਪ੍ਰਿਯੰਕਾ ਦੀ ਗਿਫ਼ਤਾਰੀ
ਕੀ ਸਿਰਫ਼ ਮੋਦੀ ਜੀ ਦੇਸ਼ ਵਿਚ ਤੁਰ ਸਕਦੇ ਹਨ? : ਰਾਹੁਲ ਗਾਂਧੀ
ਨਵੀਂ ਦਿੱਲੀ, 1 ਅਕਤੂਬਰ : ਹਾਥਰਸ ਪੀੜਤਾ ਦੇ ਪਰਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਤੇ ਪ੍ਰਿੰਯਕਾ ਗਾਂਧੀ ਵਾਡਰਾ ਨੂੰ ਯੂਪੀ ਪੁਲਿਸ ਨੇ ਗਰੇਟਰ ਨੋਇਡਾ ਐਕਸਪ੍ਰੈਸਵੇਅ ਦੇ ਈਕੋਟੇਕ -1 ਥਾਣਾ ਖੇਤਰ ਵਿਚ ਗਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਪੁਲਿਸ ਵਾਲੇ ਵਲੋਂ ਰਾਹੁਲ ਗਾਂਧੀ ਨੂੰ ਕਾਲਰ ਤੋਂ ਫੜੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਹੋਈ ਧੱਕਾਮੁਕੀ ਵਿਚ ਰਾਹੁਲ ਗਾਂਧੀ ਜ਼ਮੀਨ 'ਤੇ ਡਿੱਗ ਪਏ, ਪ੍ਰਿਯੰਕਾ ਨੇ ਰਾਹੁਲ ਨੇ ਸੰਭਾਲਿਆ। ਕਾਂਗਰਸ ਆਗੂਆਂ ਦਾ ਕਹਿਣ ਅਨੁਸਾਰ ਰਾਹੁਲ ਦੇ ਹੱਥ ਨੂੰ ਸੱਟ ਵੀ ਲੱਗੀ ਹੈ। ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ, ਉਨ੍ਹਾਂ ਤੇ ਲਾਠੀਚਾਰਜ ਕੀਤਾ 'ਤੇ ਜ਼ਮੀਨ 'ਤੇ ਸੁੱਟ ਦਿਤਾ। ਉਨ੍ਹਾਂ ਕਿਹਾ ਕਿ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਿਰਫ਼ ਮੋਦੀ ਜੀ ਇਸ ਦੇਸ਼ ਵਿਚ ਤੁਰ ਸਕਦੇ ਹਨ? ਕੀ ਕੋਈ ਆਮ ਆਦਮੀ ਤੁਰ ਨਹੀਂ ਸਕਦਾ। ਸਾਡੇ ਵਾਹਨਾਂ ਨੂੰ ਰੋਕਿਆ ਗਿਆ, ਇਸ ਲਈ ਅਸੀਂ ਤੁਰਨਾ ਸ਼ੁਰੂ ਕਰ ਦਿਤਾ। ਮੈਂ ਸਮੂਹਕ ਬਲਾਤਕਾਰ ਪੀੜਤ ਦੇ ਪਰਵਾਰ ਨੂੰ ਮਿਲਣਾ ਚਾਹੁੰਦਾ ਹਾਂ, ਉਹ ਮੈਨੂੰ ਨਹੀਂ ਰੋਕਣਗੇ। ਪੁਲਿਸ ਨੇ ਪਹਿਲਾਂ ਧਾਰਾ 144 ਦਾ ਹਵਾਲਾ ਦੇ ਕੇ ਰਾਹੁਲ ਨੂੰ ਰੋਕਿਆ, ਅਤੇ ਰਾਹੁਲ ਨੇ ਕਿਹਾ ਕਿ ਠੀਕ ਹੈ, ਮੈਂ ਇਕੱਲੇ ਹਥਰਾਸ ਜਾਵਾਂਗਾ। ਜਦੋਂ ਪੁਲਿਸ ਰਾਹੁਲ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਲੱਗੀ ਤਾਂ ਰਾਹੁਲ ਨੇ ਪੁੱਛਿਆ, ਤੁਸੀਂ ਕਿਸ ਧਾਰਾ ਦੇ ਤਹਿਤ ਮੈਨੂੰ ਗ੍ਰਿਫ਼ਤਾਰ ਕਰ ਰਹੇ ਹੋ, ਜਨਤਾ ਅਤੇ ਮੀਡੀਆ ਨੂੰ ਦੱਸੋ? ਪੁਲਿਸ ਨੇ ਦਸਿਆ ਕਿ ਤੁਸੀਂ ਧਾਰਾ 188 ਦੀ ਉਲੰਘਣਾ ਕੀਤੀ ਹੈ.
ਹਥਰਾਸ ਰਵਾਨਾ ਹੋਣ ਤੋਂ ਪਹਿਲਾਂ ਪ੍ਰਿਯੰਕਾ ਨੇ ਟਵੀਟ ਕੀਤਾ ਸੀ ਕਿ ਸਮੂਹਕ ਜਬਰ ਜਿਨਾਹ ਪੀੜਤ ਲੜਕੀ ਦੇ ਪਿਤਾ ਨੂੰ ਜ਼ਬਰਦਸਤੀ ਲਿਜਾਇਆ ਗਿਆ ਸੀ। ਉਨ੍ਹimageਾਂ ਤੇ ਦਬਾਅ ਪਾਇਆ ਗਿਆ ਸੀ। ਉਹ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਪੂਰਾ ਪਰਵਾਰ ਹੁਣ ਘਰ ਦੀ ਨਜ਼ਰਬੰਦ ਹੈ। ਗੱਲ ਕਰਨੀ ਜ਼ਰੂਰੀ ਹੈ ਕੀ ਸਰਕਾਰ ਉਨ੍ਹਾਂ ਨੂੰ ਧਮਕੀਆਂ ਦੇ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ? (ਏਜੰਸੀ)
ਸਮੂਹਕ ਬਲਾਤਕਾਰ ਪੀੜਤਾ ਦੇ ਪਿੰਡ ਵਿਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਪੀੜਤ ਦੇ ਪਿੰਡ ਵਿਚ ਪੁਲਿਸ ਤਾਇਨਾਤ ਹੈ। ਪਿੰਡ ਦੇ ਬਾਹਰ ਮੁੱਖ ਸੜਕ 'ਤੇ ਬੈਰੀਕੇਡ ਲਗਾਏ ਗਏ ਹਨ, ਤਾਂ ਜੋ ਕੋਈ ਬਾਹਰਲਾ ਵਿਅਕਤੀ ਪੀੜਤ ਦੇ ਘਰ ਨਾ ਪਹੁੰਚ ਸਕੇ। ਮੀਡੀਆ ਨੂੰ ਵੀ ਪਿੰਡ 'ਚ ਆਉਣ ਦੀ ਆਗਿਆ ਨਹੀਂ ਹੈ।
ਹਾਥਰਾਸ ਦੇ ਐਸਪੀ ਵਿਕਰਾਂਤ ਵੀਰ ਨੇ ਕਿਹਾ ਹੈ ਕਿ ਅਲੀਗੜ੍ਹ ਹਸਪਤਾਲ ਦੀ ਮੈਡੀਕਲ ਰਿਪੋਰਟ ਵਿਚ ਪੀੜਤ ਦੇ ਸਰੀਰ 'ਤੇ ਸੱਟਾਂ ਦਾ ਜ਼ਿਕਰ ਹੈ, ਪਰ ਬਲਾਤਕਾਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫ਼ੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ। (ਏਜੰਸੀ)