
ਡੈਮੋਕਰੇਟਸ ਦੇ ਉਤੇਜਕ ਬਿਲ 'ਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਲਈ ਉਤੇਜਕ ਚੈੱਕ, ਦੇਸ਼ ਨਿਕਾਲੇ ਤੋਂ ਬਚਾਅ ਸ਼ਾਮਲ
ਵਸ਼ਿੰਗਟਨ ਡੀਸੀ, 1 ਅਕਤੂਬਰ (ਸੁਰਿੰਦਰ ਗਿੱਲ) : ਪ੍ਰਤੀਨਿਧੀ ਸਦਨ 'ਚ ਡੈਮੋਕਰੇਟਸ ਵਲੋਂ ਪ੍ਰਸਤਾਵਿਤ ਇਕ ਉਤੇਜਕ ਪੈਕੇਜ 'ਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਹਨ। ਜੋ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਾਭ ਪਹੁੰਚਾਉਂਦੀਆਂ ਹਨ। ਜੋ ਕੁਝ “ਜ਼ਰੂਰੀ” ਨੌਕਰੀਆਂ 'ਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਲਈ ਵਾਧਾ ਅਤੇ ਸੁਰੱਖਿਆ ਸ਼ਾਮਲ ਕਰਦੇ ਹਨ। 2.2 ਟ੍ਰਿਲੀਅਨ ਡਾਲਰ ਦੇ ਬਿਲ 'ਚ ਉਹ ਭਾਸ਼ਾ ਸ਼ਾਮਲ ਹੈ ਜੋ ਕੁਝ ਗ਼ੈਰ ਕਾਨੂੰਨੀ ਪ੍ਰਵਾਸੀਆਂ ਜੋ “ਸੰਯੁਕਤ ਰਾਜ 'ਚ ਜ਼ਰੂਰੀ ਨਾਜ਼ੁਕ ਬੁਨਿਆਦੀ ਲੇਬਰ ਢਾਂਚੇ ਦੀ ਕਿਰਤ ਜਾਂ ਸੇਵਾਵਾਂ 'ਚ ਲੱਗੇ ਹੋਏ ਹਨ”ਨੂੰ “ਮੁਲਤਵੀ ਕਾਰਵਾਈ ਦੀ ਮਿਆਦ 'ਚ ਰੱਖਣ ਦੀ ਆਗਿਆ ਦਿੰਦਾ ਹੈ। ਕੰਮ ਕਰਨ ਦਾ ਅਧਿਕਾਰ ਦਿੰਦਾ ਹੈ।
ਇਹ ਉਹਨਾਂ ਮਾਲਕਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਹੜੇ ਨਿਰਧਾਰਤ ਸਮੂਹ ਪ੍ਰਵਾਸੀਆਂ ਨੂੰ ਕੰਮ 'ਤੇ ਰੱਖਦੇ ਹਨ। ਇਹ ਪਰਿਭਾਸ਼ਿਤ ਸਮੂਹ ਨੂੰ “ਨੌਕਰੀ, ਰੁਜ਼ਗਾਰ ਜਾਂ ਨਿਰੰਤਰ ਰੁਜ਼ਗਾਰ'' ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਉਲੰਘਣਾ ਨਹੀਂ ਕਰਨ ਦਿੰਦਾ ਹੈ। ਇਹ ਜਨਤਕ ਸਿਹਤ ਐਮਰਜੈਂਸੀ ਖ਼ਤਮ ਹੋਣ ਤੋਂ 90 ਦਿਨਾਂ ਬਾਅਦ ਤਕ ਰਹਿੰਦਾ ਹੈ। ਮਾਲਕ ਅਜਿਹੇ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਲਈ ਇਮੀਗ੍ਰੇਸ਼ਨ ਨਾਲ ਸਬੰਧਤ ਕੁਝ ਉਲੰਘਣਾਵਾਂ ਤੋਂ ਬਚਾਏ ਜਾਂਦੇ ਹਨ।'' ਇਹ ਇਕ ਅਜਿਹਾ ਬਿਲ ਜਿਸ ਨੂੰ ਰਿਪਬਲੀਕਨ ਨੇ ਸੈਨੇਟ ਵਿਚ ਰੱਦ ਕਰ ਦਿਤਾ ਸੀ।
ਇਸ ਕਾਨੂੰਨ ਵਿਚ ਇਕ ਭਾਸ਼ਾ ਹੈ ਜੋ ਉਤੇਜਕ ਚੈਕਾਂ ਦੇ ਦੂਜੇ ਗੇੜ ਵਿਚ ਪ੍ਰਤੀ ਬਾਲਗ ਪ੍ਰਤੀ 200 ,1,200 ਅਤੇ 500 ਡਾਲਰ ਪ੍ਰਤੀ ਵਿਅਕਤੀ ਦਿਤਾ ਜਾਵੇਗਾ। ਉਹ ਵੀ ਇਸ ਬਿਲ ਦੇ ਅਧਿਕਾਰ ਖੇਤਰ 'ਚ ਆਉਣਗੇ ਜੋ ਗ਼ੈਰ-ਕਾਨੂੰਨੀ ਟੈਕਸ ਦਿੰਦੇ ਹਨ। ਜਿਸ ਦੀ ਡੈਮੋਕਰੇਟਰ ਹਮਾਇਤ ਕਰ ਰਹੇ ਹਨ।