ਸੁਖਬੀਰ ਬਾਦਲ, ਚੀਮਾ ਤੇ ਚੰਦੂਮਾਜਰਾ ਦੇ ਕਾਫ਼ਲੇ ਨੂੰ ਨਿਊ ਚੰਡੀਗੜ੍ਹ ਤੇ ਹਰਸਿਮਰਤ ਦੇ ਕਾਫ਼ਲੇ ਨੂੰ ਜ਼ੀਰ
Published : Oct 2, 2020, 2:24 am IST
Updated : Oct 2, 2020, 2:24 am IST
SHARE ARTICLE
image
image

ਸੁਖਬੀਰ ਬਾਦਲ, ਚੀਮਾ ਤੇ ਚੰਦੂਮਾਜਰਾ ਦੇ ਕਾਫ਼ਲੇ ਨੂੰ ਨਿਊ ਚੰਡੀਗੜ੍ਹ ਤੇ ਹਰਸਿਮਰਤ ਦੇ ਕਾਫ਼ਲੇ ਨੂੰ ਜ਼ੀਰਕਪੁਰ ਰੋਕਿਆ

ਮੁੱਲਾਂਪੁਰ ਗ਼ਰੀਬਦਾਸ, 1 ਅਕਤੂਬਰ (ਰਵਿੰਦਰ ਸਿੰਘ ਸੈਣੀ): ਅੰਮ੍ਰਿਤਸਰ ਤੋਂ ਕਾਫ਼ਲਾ ਲੈ ਕੇ ਚੱਲੇ ਸੁਖਬੀਰ ਸਿੰਘ ਬਾਦਲ ਅਤੇ ਆਨੰਦਪੁਰ ਸਾਹਿਬ ਤੋਂ ਕਾਫ਼ਲਾ ਲੈ ਕੇ ਚੱਲੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੂੰ ਚੰਡੀਗੜ੍ਹ ਪੁਲਿਸ ਨੇ ਨਿਊ ਚੰਡੀਗੜ੍ਹ ਰੋਕ ਲਿਆ ਹੈ।
ਮੁੱਲਾਂਪੁਰ ਬੈਰੀਅਰ ਵਿਖੇ ਅੱਜ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਆਮਦ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਪੰਜਾਬ ਪੁਲਿਸ ਪ੍ਰਸਾਸਨ ਵਲੋਂ ਕਰੜੇ ਪ੍ਰਬੰਧ ਕੀਤੇ ਗਏ ਹਨ ਤੇ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਖੇਤੀ ਬਿੱਲਾਂ ਦੇ ਵਿਰੋਧ ਵਿਚ ਰਾਜਪਾਲ ਪੰਜਾਬ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਅਕਾਲੀ ਵਰਕਰਾਂ ਨੂੰ ਰੋਕਣ ਦਾ ਸਖ਼ਤ ਫ਼ੈਸਲਾ ਲਿਆ ਗਿਆ ਹੈ ਤੇ ਵੱਡੀ ਗਿਣਤੀ ਵਿਚ ਨੌਜਵਾਨ ਬੈਰੀਅਰ 'ਤੇ ਤਾਇਨਾਤ ਹਨ।
ਦੂਜੇ ਪਾਸੇ ਦਮਦਮਾ ਸਾਹਿਬ ਤੋਂ ਕਾਫ਼ਲਾ ਲੈ ਕੇ ਚੱਲੀ ਹਰਸਿਮਰਤ ਕੌਰ ਨੂੰ ਚੰਡੀਗੜ੍ਹ ਪੁਲਿਸ ਨੇ ਜ਼ੀਰਕਪੁਰ ਤੋਂ ਅੱਗੇ ਨਹੀਂ ਵਧਣ ਦਿਤਾ ਜਿਥੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ। ਚੰਡੀਗੜ੍ਹ ਵਿਚ ਇਸ ਮਾਰਚ ਤਹਿਤ  2 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਸੀ, ਕਿਉਂਕਿ ਅਕਾਲੀ ਦਲ ਵਲੋਂ ਤਿੰਨ ਤਖ਼ਤਾਂ ਤੋਂ ਟਰੈਕਟਰ ਰੈਲੀ ਦੇ ਰੂਪ 'ਚ ਲੱਖਾਂ ਲੋਕਾਂ ਨੂੰ ਲੈ ਕੇ ਹਜ਼ਾਰਾਂ ਵਾਹਨ ਚੰਡੀਗੜ੍ਹ 'ਚ ਦਾਖ਼ਲ ਕੀਤੇ ਗਏ। ਸਾਵਧਾਨੀ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਅਤੇ ਅਕਾਲੀ ਦਲ ਦੀ ਰੈਲੀ ਨੂੰ ਕਿਸੇ ਪਾਸਿਉਂ ਵੀ ਚੰਡੀਗੜ੍ਹ 'ਚ ਦਾਖ਼ਲ ਨਹੀਂ ਹੋਣ ਦਿਤਾ ਗਿਆ। ਚੰਡੀਗੜ੍ਹ ਦੇ ਐਸ.ਐਸ.ਪੀ ਕੁਲਦੀਪ ਚਾਹਲ ਸਾਰੇ ਪ੍ਰਬੰਧਾਂ ਨੂੰ ਦੇਖ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਧਾਰਾ 144 ਲਗਾ ਕੇ ਕਾਫ਼ਲਿਆਂ ਨੂੰ ਚੰਡੀਗੜ੍ਹ 'ਚ ਵੜਨ ਤੋਂ ਰੋਕਣ ਦਾ ਪੱਕਾ ਪ੍ਰਬੰਧ ਕਰ ਲਿਆ ਸੀ। ਪੁਲਿਸ ਦੀ ਸ਼ਰਤ ਹੈ ਕਿ ਦੋਹਾਂ ਕਾਫਲਿਆਂ 'ਚੋਂ ਕੇਵਲ 5-5 ਵਿਅਕਤੀ ਹੀ ਰਾਜ ਭਵਨ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਸਕਦੇ ਹਨ। ਖ਼ਬਰ ਲਿਖੇ ਜਾਣ ਤਕ ਦੋਹੇਂ ਥਾਵਾਂ 'ਤੇ ਤਣਾਅ ਬਰਕਰਾਰ ਸੀ। ਜਦੋਂ ਚੰਡੀਗੜ੍ਹ ਪੁਲਿਸ ਨੇ ਹਰਸਿਮਰਤ ਬਾਦਲ ਦੇ ਕਾਫ਼ਲੇ ਨੂੰ ਚੰਡੀਗੜ੍ਹ 'ਚ ਨਾ ਵੜਨ ਦਿਤਾ ਤਾਂ ਹਰਸਿਮਰਤ ਸਮੇਤ ਅਕਾਲੀ ਵਰਕਰਾਂ ਨੇ ਸੜਕ 'ਤੇ ਧਰਨਾ ਲਗਾ ਦਿਤਾ। ਜਦੋਂ ਕਾਫ਼ੀ ਸਮਝਾਉਣ ਤੋਂ ਬਾਅਦ ਵੀ ਅਕਾਲੀ ਆਗੂਆਂ ਨੇ ਧਰਨਾ ਨਾ ਚੁਕਿਆ ਤਾਂ ਚੰਡੀਗੜ੍ਹ ਪੁਲਿਸ ਨੇ ਹਰਸਿਮਰਤ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਇਸ ਦੌਰਾਨ ਹੰਗਾਮੇ ਕਾਰਨ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement