ਪੁੱਤ ਨੂੰ ਕੈਨੇਡਾ ਮਿਲਣ ਗਏ ਮਾਪਿਆਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਈ ਪੁੱਤ ਦੀ ਮੌਤ
Published : Oct 2, 2022, 9:58 am IST
Updated : Oct 2, 2022, 9:58 am IST
SHARE ARTICLE
A mountain of grief fell on the parents who went to visit their son in Canada
A mountain of grief fell on the parents who went to visit their son in Canada

ਨਵਰੂਪ ਕਿਸੇ ਬਿਮਾਰੀ ਦੀ ਲਪੇਟ 'ਚ ਆ ਗਿਆ ਸੀ

 

ਤਰਨਤਾਰਨ:  ਪਿੰਡ ਬਾਣੀਆ 'ਚ ਸ਼ਨਿੱਚਰਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲ਼ੇ। ਪਿੰਡ 'ਚ ਰਹਿਣ ਵਾਲੇ ਏਐੱਸਆਈ ਸਤਨਾਮ ਸਿੰਘ ਬਾਵਾ ਜਿਨ੍ਹਾਂ ਦਾ ਪੁੱਤਰ 6 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਉਸ ਨੂੰ ਮਿਲਣ ਲਈ ਸਤਨਾਮ ਸਿੰਘ ਆਪਣੀ ਪਤਨੀ ਜਗਦੀਸ਼ ਕੌਰ ਨਾਲ ਬੇਟੇ ਨੂੰ ਮਿਲਣ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਗਏ ਸਨ, ਹੁਣ ਉਨ੍ਹਾਂ ਨੂੰ ਉਸ ਦੀ ਲਾਸ਼ ਲੈ ਕੇ ਆਉਣਾ ਪਵੇਗਾ। ਉੱਥੇ ਉਨ੍ਹਾਂ 'ਤੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟੇਗਾ, ਸ਼ਾਇਦਾ ਅਜਿਹਾ ਉਨ੍ਹਾਂ ਅਭਾਗੇ ਮਾਂ-ਬਾਪ ਨੇ ਸੁਪਨੇ 'ਚ ਨਹੀਂ ਨਹੀਂ ਸੋਚਿਆ ਹੋਵੇਗਾ।

ਸਾਲ 2016 'ਚ ਸਟੱਡੀ ਬੇਸ 'ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਪੁੱਤਰ ਨੂੰ ਮਿਲਣ ਉਸ ਦੇ ਪਿਤਾ ਏਐੱਸਆਈ ਸਤਨਾਮ ਸਿੰਘ ਬਾਵਾ ਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਸ਼ਨਿੱਚਰਵਾਰ ਨੂੰ ਸਤਨਾਮ ਨੇ ਬੇਟੀ ਨਵਦੀਪ ਕੌਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਹੁਣ ਤੁਹਾਡਾ ਭਰਾ ਨਵਰੂਪ ਜੌਹਲ ਇਸ ਦੁਨੀਆ 'ਚ ਨਹੀਂ ਰਿਹਾ। ਇਹ ਸੁਣਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਨਵਰੂਪ ਜੌਹਲ ਦੇ ਕਰੀਬੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ ਛੇ ਸਾਲ ਤੋਂ ਕੈਨੇਡਾ 'ਚ ਪੜ੍ਹਾਈ ਕਰ ਰਿਹਾ ਨਵਰੂਪ ਕਿਸੇ ਬਿਮਾਰੀ ਦੀ ਲਪੇਟ 'ਚ ਆ ਗਿਆ ਸੀ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਮੌਤ ਹੋ ਜਾਵੇਗੀ। ਘਸੀਟਪੁਰਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਤੋਂ ਨਵਰੂਪ ਜੌਹਲ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੇ ਮਾਂ-ਬਾਪ ਲੱਗੇ ਹੋਏ ਹਨ। ਜਲਦ ਹੀ ਨਵਰੂਪ ਦੀ ਦੇਹ ਭਾਰਤ ਲਿਆ ਕੇ ਉਸ ਦੇ ਪਿੰਡ ’ਚ ਉਸ ਦਾ ਸਸਕਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement