
Amritsar News: ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
Woman Bravely Fights Off 3 Thieves in Amritsar : ਪੰਜਾਬ ਵਿਚ ਇਕ ਔਰਤ ਨੇ ਆਪਣੀ ਹਿੰਮਤ ਦਿਖਾਉਂਦੇ ਹੋਏ ਤਿੰਨ ਲੁਟੇਰਿਆਂ ਨੂੰ ਘਰ ਵਿਚ ਵੜਨ ਤੋਂ ਰੋਕਿਆ। ਘਟਨਾ ਸੀਸੀਟੀਵੀ 'ਚ ਕੈਦ ਹੋਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ 'ਚ ਔਰਤ ਮਜ਼ਬੂਤੀ ਨਾਲ ਦਰਵਾਜ਼ਾ ਬੰਦ ਰੱਖਦੀ ਹੈ ਅਤੇ ਲੁਟੇਰਿਆਂ ਦਾ ਸਾਹਮਣਾ ਕਰਦੀ ਹੈ।
ਵੀਡੀਓ 'ਚ ਔਰਤ ਆਪਣੇ ਸਰੀਰ ਦੇ ਭਾਰ ਨਾਲ ਦਰਵਾਜ਼ਾ ਬੰਦ ਰੱਖਦੀ ਹੈ ਤਾਂ ਜੋ ਲੁਟੇਰੇ ਅੰਦਰ ਨਾ ਵੜ ਸਕਣ। ਫਿਰ ਦਰਵਾਜ਼ੇ ਦੇ ਪਿੱਛੇ ਇੱਕ ਸੋਫਾ ਰੱਖਦੀ ਹੈ ਅਤੇ ਖਿੜਕੀ ਰਾਹੀਂ ਮਦਦ ਲਈ ਚੀਕਦੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਐਕਸ 'ਤੇ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਹੈ ਕਿ ਲੁਟੇਰਿਆਂ ਨੇ ਇਕ ਘਰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਘਰ 'ਚ ਮੌਜੂਦ ਬਹਾਦਰ ਔਰਤ ਦੇ ਸਾਹਮਣੇ ਲੁਟੇਰੇ ਕੁਝ ਨਹੀਂ ਕਰ ਸਕੇ। ਬਹਾਦਰ ਔਰਤ ਨੇ ਇਕੱਲੇ ਹੀ ਤਿੰਨ ਲੁਟੇਰਿਆਂ ਦਾ ਸਾਹਮਣਾ ਕੀਤਾ। ਇਹ ਵੀਡੀਓ ਅੰਮ੍ਰਿਤਸਰ ਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਬਹਾਦਰ ਔਰਤ ਨੂੰ ਤਿੰਨ ਲੁਟੇਰਿਆਂ ਦੇ ਸਾਹਮਣੇ ਖੜ੍ਹੀ ਦੇਖ ਕੇ ਸੱਚਮੁੱਚ ਦਿਲ ਖੁਸ਼ ਹੋ ਗਿਆ!
ਇਹ ਵੀਡੀਓ ਅੰਮ੍ਰਿਤਸਰ ਸ਼ਹਿਰ ਦੀ ਹੈ। ਜਿਥੇ ਲੁਟੇਰੇ ਇਕ ਘਰ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਘਰ ਵਿਚ ਮੌਜੂਦ ਮਨਦੀਪ ਕੌਰ ਨੇ ਸਿਆਣਪ ਦਿਖਾਉਂਦੇ ਹੋਏ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਇਸ ਦੇ ਨਾਲ ਹੀ ਉਹ ਮਦਦ ਲਈ ਰੌਲਾ ਪਾਉਂਦੀ ਰਹੀ। ਔਰਤ ਦੀ ਇਸ ਬਹਾਦਰੀ ਨੂੰ ਦੇਖ ਕੇ ਲੁਟੇਰੇ ਭੱਜਣ ਲਈ ਮਜਬੂਰ ਹੋ ਗਏ। ਇਹ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।