ਪੰਜਾਬ ਭਰ 'ਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ
Published : Oct 2, 2025, 7:07 pm IST
Updated : Oct 2, 2025, 8:39 pm IST
SHARE ARTICLE
Dussehra celebrated with great pomp and ceremony across Punjab
Dussehra celebrated with great pomp and ceremony across Punjab

ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ

ਚੰਡੀਗੜ੍ਹ: ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਖੇਮਕਰਨ ’ਚ ਸ਼੍ਰੀ ਰਾਮ ਲੀਲਾ ਕਲੱਬ ਵਲੋਂ ਦੁਸਹਿਰਾ ਸਥਾਨਕ ਸਕੂਲ ਦੇ ਗਰਾਊਂਡ 'ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਰਦਿਆਂ ਜਿੱਥੇ ਕਲੱਬ ਨੂੰ ਮਦਦ ਵੀ ਦਿੱਤੀ, ਉੱਥੇ ਸ਼ਹਿਰ ਤੇ ਇਲਾਕੇ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਦੁਸਹਿਰੇ ਦੀ ਵਧਾਈ ਦਿੱਤੀ। ਵਿਧਾਇਕ ਧੁੰਨ ਸਮੇਤ ਰਾਮ ਲੀਲਾ ਦੇ ਕਲਾਕਾਰਾਂ ਵਲੋਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆ ਨੂੰ ਅਗਨੀ ਭੇਟ ਕੀਤੀ ਗਈ।

ਸੁਲਤਾਨਪੁਰ ਲੋਧੀ ਵਿਖੇ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਲੀਲਾ ਕਮੇਟੀ ਚੌਂਕ ਚੇਲਿਆਂ ਵਿਖੇ ਪ੍ਰਧਾਨ ਪਵਨ ਕੁਮਾਰ ਸੇਠੀ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸਾਥੀਆਂ ਸਮੇਤ ਪੁੱਜੇ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਾਵਨ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਵੀ ਸਾੜੇ ਗਏ।

ਨਵਾਂ ਸ਼ਹਿਰ ਦੇ ਇਤਿਹਾਸਿਕ ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਵਲੋਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਉਪ ਪ੍ਰਧਾਨ ਬਲਬੀਰ ਸਿੰਘ ਬਾਲੀ, ਸੈਕਟਰੀ ਜਨਾਬ ਇਕਬਾਲ ਮੁਹੰਮਦ, ਰਾਮ ਮੂਰਤੀ, ਜਸਪ੍ਰੀਤ ਸਿੰਘ, ਜਰਨੈਲ ਸਿੰਘ ਆਦਿ ਪ੍ਰਬੰਧਕਾਂ ਵਲੋਂ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement