
ਗਿਰੋਹ ਦੇ 10 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ: ਆਮ ਲੋਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਸਾਈਬਰ ਠੱਗਾਂ ਖਿਲਾਫ ਪਟਿਆਲਾ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ। ਪੁਲਿਸ ਨੇ ਆਨਲਾਈਨ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। S.P, Cyber Crime & Economic Offences, Patiala ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਇੰਸਪੈਕਟਰ ਤਰਨਦੀਪ ਕੌਰ, ਮੁੱਖ ਅਫਸਰ, ਥਾਣਾ ਸਾਈਬਰ ਕਰਾਈਮ, ਪਟਿਆਲਾ ਦੀ Cyber Crime Team ਨੇ ਲਗਨ ਅਤੇ ਮਿਹਨਤ ਨਾਲ ਤਫਤੀਸ਼ ਕਰਦੇ ਹੋਏ ਯੂ.ਪੀ ਅਤੇ ਹਰਿਆਣਾ ਬੈਠੇ ਸਾਈਬਰ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਵਰੁਣ ਸ਼ਰਮਾ, ਪਟਿਆਲਾ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਫਰਜ਼ੀ ਕੰਪਨੀਆਂ ਬਣਾ ਕੇ ਉਨ੍ਹਾਂ ਕੰਪਨੀਆਂ ਦੇ ਨਾਮ ’ਤੇ ਕਰੰਟ ਅਤੇ ਸੇਵਿੰਗ ਬੈਂਕ ਖਾਤੇ ਖੁਲਵਾ ਲਏ ਜਾਂਦੇ ਸਨ, ਅਤੇ ਭਾਰਤ ਦੇ ਆਮ ਲੋਕਾਂ ਨੂੰ ਪੈਸੇ ਇਨਵੈਸਟ ਕਰਕੇ ਲਾਭ ਕਮਾਉਣ ਦਾ ਝਾਂਸਾ ਦੇ ਕੇ ਅਤੇ ਬਜੁਰਗਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਪੈਸੇ ਆਪਣੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰਵਾ ਕੇ ਉਨ੍ਹਾਂ ਪੈਸਿਆਂ ਨੂੰ ਅੱਗੇ ਹੋਰ ਬੈਂਕ ਖਾਤਿਆਂ ਵਿੱਚ ਟ੍ਰਾਸਫਰ ਕਰ ਕੇ ਖੁਰਦ ਬੁਰਦ ਕਰ ਦਿੱਤਾ ਜਾਂਦਾ मी।
ਇਸ ਗਿਰੋਹ ਕੋਲ ਧੋਖਾਧੜੀ ਕਰਨ ਲਈ ਵਰਤੇ ਜਾਂਦੇ ਕਰੀਬ 70-80 ਬੈਂਕ ਖਾਤਿਆਂ ਦੀ ਜਾਣਕਾਰੀ ਮਿਲੀ ਹੈ, ਜੋ ਕਿ ਇਹ ਬੈਂਕ ਖਾਤੇ ਆਮ ਲੋਕਾਂ ਨਾਲ ਸਾਈਬਰ ਕਰਾਈਮ ਕਰਨ ਲਈ ਵਰਤੇ ਜਾਂਦੇ ਸਨ। ਹੁਣ ਤੱਕ ਇਸ ਗਿਰੋਹ ਦੁਆਰਾ ਪੂਰੇ ਭਾਰਤ ਵਿੱਚ 40-50 ਕਰੋੜ ਰੁਪਏ ਦੀ ਧੋਖਾਧੜੀ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਪਾਸ ਹੋਰ ਜਾਅਲੀ ਫਰਮਾ ਦੇ ਬੈਂਕ ਖਾਤਿਆਂ ਬਾਰੇ ਅਤੇ ਉਨ੍ਹਾਂ ਵਿੱਚ ਹੋਏ ਪੂਰੇ ਲੈਣ-ਦੇਣ ਦੇ ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ। ਹੁਣ ਤੱਕ ਦੀ ਤਫਤੀਸ਼ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਾਈਬਰ ਧੋਖਾਧੜੀ ਦੇ ਮੁੱਖ ਸਰਗਨੇ ਬਾਹਰ ਵਿਦੇਸਾਂ ਤੋਂ ਭਾਰਤ ਦੇ ਨਾਗਰਿਕਾਂ ਨੂੰ ਵੱਟਸਐਪ ਰਾਹੀਂ ਕਾਲ ਕਰਕੇ ਪੈਸੇ ਇਨਵੈਸਟ ਕਰਕੇ ਲਾਭ ਕਮਾਉਣ ਦਾ ਝਾਂਸਾ ਦੇ ਕੇ ਜਾਂ ਬਜ਼ੁਰਗਾਂ ਨੂੰ ਫਰਜ਼ੀ ਪੁਲਿਸ ਅਫਸਰ ਬਣ ਕੇ, ਡਿਜੀਟਲ ਅਰੈਸਟ ਕਰਕੇ ਆਪਣੇ ਸਬੰਧਤ ਖਾਤਿਆਂ ਵਿੱਚ ਪੈਸੇ ਪਵਾ ਲੈਂਦੇ ਸਨ ਅਤੇ ਆਮ ਪਬਲਿਕ ਨਾਲ ਧੋਖਾਧੜੀ ਕਰ ਲੈਂਦੇ ਸਨ। ਹੁਣ ਤੱਕ ਇਸ ਗਿਰੋਹ ਦੇ ਸਬੰਧਤ ਬੈਂਕ ਖਾਤਿਆਂ ਦੇ ਖਿਲਾਫ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚੋਂ 150 ਤੋਂ ਜ਼ਿਆਦਾ Cyber Crime Cases ਵਿੱਚ ਰਿਪੋਰਟ ਹੋਏ ਹਨ ਅਤੇ ਸਬੰਧਤ ਪੁਲਿਸ ਨੂੰ ਲੋੜੀਂਦੇ ਹਨ। ਉਕਤ 10 ਦੋਸ਼ੀਆਂ ਦੇ ਸਬੰਧਤ ਬੈਂਕ ਖਾਤੇ ਅਤੇ ਇਨ੍ਹਾਂ ਦੇ ਲੈਣ ਦੇਣ ਅਤੇ ਵਿਦੇਸਾਂ ਵਿੱਚ ਇਨ੍ਹਾਂ ਦੇ ਲਿੰਕ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸ਼ੀਆਂ ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਸਾਈਬਰ ਧੋਖਾਧੜੀ ਦੇ ਇਸ ਪੂਰੇ ਗਿਰੋਹ ਦੇ ਹੋਰ ਮੁੱਖ ਸਰਗਨਿਆਂ ਬਾਰੇ ਪਤਾ ਲਗਾਇਆ ਜਾ ਸਕੇ। ਮੁਲਜ਼ਮਾਂ ਤੋਂ 18 ਮੋਬਾਇਲ ਫੋਨ ਅਤੇ ਇਕ ਲੈਪਟੋਪ ਅਤੇ 70-80 ਫਰਾਡ ਖਾਤਿਆਂ ਦਾ ਵੇਰਵਾ, 14 ATM CARD ਅਤੇ 25 ਬੈਂਕ ਦੀਆਂ ਚੈੱਕ ਬੁੱਕਾਂ ਬਰਾਮਦ ਹੋਈਆਂ ਹਨ।