ਪਰੌਂਠਿਆਂ ਵਾਲੀ ਬੇਬੇ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਖਾਣ ਲਈ ਆਉਣਗੇ ਜਲੰਧਰ

By : GAGANDEEP

Published : Nov 2, 2020, 4:00 pm IST
Updated : Nov 2, 2020, 4:01 pm IST
SHARE ARTICLE
Diljit Dosanjh
Diljit Dosanjh

 ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਵੀਡੀਓ

ਜਲੰਧਰ:ਪਰੌਂਠਿਆਂ ਵਾਲੀ ਬੇਬੇ ਦੀ ਵੀਡੀਓ  ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਰ ਕੋਈ ਬੇਬੇ ਦੇ ਪਰੌਂਠਿਆਂ ਦਾ ਦੀਵਾਨਾ ਹੋ ਰਿਹਾ ਹੈ। ਲੋਕ ਹੀ ਨਹੀਂ  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬੇਬੇ ਦੇ ਪਰੌਂਠਿਆਂ ਦੇ ਦੀਵਾਨੇ ਹੋ ਹਏ ਹਨ।

photobabe

ਉਹਨਾਂ ਨੇ  ਵੀ ਬੇਬੇ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ  ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, 'ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੇਬੇ  ਜੀ ਮੇਰੇ ਪਰੌਂਠੇ ਪੱਕੇ ਜਦੋਂ ਮੈਂ ਜਲੰਧਰ ਸਾਈਡ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਇਓ। ਰੱਬ ਦੀ ਰਜ਼ਾ 'ਚ ਰਾਜ਼ੀ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।'

 

 

ਵੀਡੀਓ 'ਚ ਇਕ ਬਜੁਰਗ ਔਰਤ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਪਰੌਠੇ ਬਣਾ ਕੇ  ਵੇਚਣ ਦਾ ਕੰਮ ਕਰਦੀ ਹੈ।  ਵੀਡੀਓ 'ਚ ਬੇਬੇ ਕਹਿ ਰਹੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ 'ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ। ਪਰੌਂਠੇ ਵੀ ਸਸਤੇ। 

 

 

ਬੇਬੇ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ। ਕੰਮ ਕਰਨਾ ਤਾਂ ਪੈਣਾ ਹੀ ਹੈ ਨਾ । ਬੱਚੇ ਵੀ ਇਸ ਕੰਮ ਤੋਂ ਪਾਲੇ। ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ। ਕੋਈ ਪੱਕੇ ਗਾਹਕ ਨਹੀਂ ਲੱਗੇ ਜਦੋਂ ਜਿਸ ਦਾ ਦਿਲ ਕਰਦਾ ਉਹ ਆ ਜਾਂਦਾ ।  ਦੱਸ ਦੇਈਏ ਕਿ ਐਮੀ ਵਿਰਕ ਨੇ ਵੀ ਬੇਬੇ ਦੀ ਵੀਡੀਓ ਨੂੰ ਸੇਅਰ ਕੀਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement