ਬਹਾਨੇ ਨਾਲ ਬੱਚਿਆਂ ਨੂੰ ਛੱਤ ਤੇ ਲੈ ਗਈ ਔਰਤ,ਇੱਕ-ਇੱਕ ਕਰ ਪੰਜਾਂ ਨੂੰ ਸੁੱਟਿਆ ਹੇਠਾਂ
Published : Nov 2, 2020, 12:19 pm IST
Updated : Nov 2, 2020, 12:19 pm IST
SHARE ARTICLE
double story building
double story building

ਔਰਤ ਦਿਮਾਗੀ ਤੌਰ ‘ਤੇ ਹੈ ਬੀਮਾਰ

ਨਵੀਂ ਦਿੱਲੀ: ਝਾਰਖੰਡ ਦੇ ਸਾਹਿਬਗੰਜ ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਸਵੇਰੇ ਨਗਰ ਥਾਣੇ ਦੇ ਪੁਰਾਣੀ ਸਾਹਿਬਗੰਜ ਵਿਖੇ ਵਾਪਰੀ, ਜਿੱਥੇ ਇਕ ਔਰਤ ਨੇ ਸਾਰੇ ਬੱਚਿਆਂ ਨੂੰ ਇਕ-ਇਕ ਕਰਕੇ ਆਪਣੇ ਦੋ ਮੰਜ਼ਿਲਾ ਮਕਾਨ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਵਿਚ 2 ਬੱਚਿਆਂ ਸਮੇਤ ਇਕ ਨੌਜਵਾਨ ਜ਼ਖਮੀ ਹੋ ਗਿਆ।

TVTV

ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰੀ ਲਾਲ ਮੰਡਲ ਭਵਨ ਵਿੱਚ ਆਸ ਪਾਸ ਦੇ ਕੁੱਝ ਬੱਚੇ ਟੀਵੀ ਵੇਖ ਰਹੇ ਸਨ। ਘਰ ਦੀ ਇਕ ਔਰਤ ਬਹਾਨੇ ਨਾਲ ਬੱਚਿਆਂ ਨੂੰ ਛੱਤ 'ਤੇ ਲੈ ਗਈ, ਫਿਰ ਸਾਰਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇੱਧਰ ਮੁਹੱਲੇ ਦੇ ਬੁੱਢਣ ਮੰਡਲ ਅਤੇ ਸ਼ਰਮੀਲਾ ਨਾਮ ਦੀ ਲੜਕੀ ਨੇ ਕਈ ਬੱਚਿਆਂ ਨੂੰ ਬਚਾਇਆ।

photodouble story building

ਦੂਜੇ ਪਾਸੇ ਅੰਸ਼ ਕੁਮਾਰ ਮੰਡਲ (12) ਅਤੇ ਆਯੁਸ਼ ਕੁਮਾਰ (10) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦੋਂ ਕਿ ਬੁਢਣ ਮੰਡਲ ਵੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਿਆ। ਤਿੰਨਾਂ ਨੂੰ ਇਲਾਜ ਲਈ ਸਦਰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਅੰਸ਼ ਕੁਮਾਰ ਨੂੰ ਰੈਫ਼ਰ ਕਰ ਦਿੱਤਾ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 10 ਬੱਚੇ ਉਥੇ ਖੇਡ ਰਹੇ ਸਨ, ਜਿਨ੍ਹਾਂ ਵਿਚੋਂ  ਪੰਜਾਂ ਨੂੰ ਔਰਤ ਨੇ ਸੁੱਟ ਦਿੱਤੇ ਸਨ।

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐਸਡੀਪੀਓ ਵਿਜੇ ਅਸ਼ੀਸ਼ ਕੁਜੂਰ ਅਤੇ ਨਗਰ ਥਾਣੇ ਦੇ ਏਐਸਆਈ ਪ੍ਰਮੋਦ ਕੁਮਾਰ ਨੇ ਘਟਨਾ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਦਿਮਾਗੀ ਤੌਰ ‘ਤੇ ਬੀਮਾਰ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement