
7500 ਕਿੱਲੋ ਲਾਹਣ ਸਮੇਤ ਨਜਾਇਜ਼ ਸ਼ਰਾਬ ਕੱਢਣ ਦਾ ਸਮਾਨ ਬਰਾਮਦ
ਫ਼ਿਲੌਰ, 1 ਨਵੰਬਰ (ਸੁਰਜੀਤ ਸਿੰਘ ਬਰਨਾਲਾ) : ਥਾਣਾ ਬਿਲਗਾ ਵਿਚ ਜਿਸ ਦਿਨ ਤੋਂ ਥਾਣਾ ਮੁਖੀ ਮੁਖ਼ਤਿਆਰ ਸਿੰਘ ਨੇ ਚਾਰਜ ਸੰਭਾਲਿਆ ਹੈ ਉਸ ਦਿਨ ਦਾ ਥਾਣਾ ਬਿਲਗਾ ਸੁਰਖ਼ੀਆਂ ਵਿਚ ਹੈ। ਜਿੱਥੇ ਤਕਰੀਬਨ ਰੋਜ਼ਾਨਾ ਹੀ ਨਜਾਇਜ਼ ਸ਼ਰਾਬ ਜਾ ਲਾਹਣ ਬਰਾਮਦ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਤੇ ਲੰਮੇ ਸਮੇਂ ਤੋਂ ਥਾਣਾ ਬਿਲਗਾ ਅਧੀਨ ਪੈਂਦੇ ਸਤਲੁਜ ਦਰਿਆ ਨਾਲ ਪਿੰਡਾਂ ਵਿਚ ਸ਼ਰੇਆਮ ਨਜਾਇਜ਼ ਸ਼ਰਾਬ ਦਾ ਧੰਦਾ ਚੱਲਦਾ ਆ ਰਿਹਾ ਹੈ। ਅੱਜ ਫਿਰ ਸਤਲੁਜ ਦਰਿਆ ਨਾਲ ਪੈਂਦੇ ਪਿੰਡ ਭੋਡੇ ਵਿਖੇ ਰੇਡ ਮਾਰੀ ਗਈ, ਜਿੱਥੋਂ 7500 ਕਿੱਲੋ ਲਾਹਣ, 4 ਡਰੰਮ, 15 ਤਰਪਾਲਾਂ ਅਤੇ 2 ਪਤੀਲੇ ਬਰਾਮਦ ਹੋਏ, ਜਦਕਿ ਜਸਵੀਰ ਸਿੰਘ ਪੁੱਤਰ ਗੁਰਦਾਸ ਸਿੰਘ, ਜੋਗਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਸੰਗੋਵਾਲ ਮੌਕੇimage ਤੋਂ ਫ਼ਰਾਰ ਹੋ ਗਏ। ਜਿਨ੍ਹਾਂ ਵਿਰੁਧ ਐਕਸਾਈਜ਼ ਐਕਟ ਅਧੀਨ ਦਰਜ ਕੀਤਾ ਗਿਆ।