ਪਟਨਾ ਦੇ ਗਾਂਧੀ ਮੈਦਾਨ ਬੰਬ ਧਮਾਕੇ ਮਾਮਲੇ 'ਚ 4 ਦੋਸ਼ੀਆਂ ਨੂੰ ਫਾਂਸੀ, 2 ਨੂੰ ਉਮਰ ਕੈਦ
Published : Nov 2, 2021, 12:49 am IST
Updated : Nov 2, 2021, 12:49 am IST
SHARE ARTICLE
image
image

ਪਟਨਾ ਦੇ ਗਾਂਧੀ ਮੈਦਾਨ ਬੰਬ ਧਮਾਕੇ ਮਾਮਲੇ 'ਚ 4 ਦੋਸ਼ੀਆਂ ਨੂੰ ਫਾਂਸੀ, 2 ਨੂੰ ਉਮਰ ਕੈਦ

 

ਪਟਨਾ, 1 ਨਵੰਬਰ : ਬਿਹਾਰ ਦੀ ਰਾਜਧਾਨੀ ਪਟਨਾ 'ਚ ਸਾਲ 2013 'ਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਭਾਜਪਾ ਆਗੂ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਦੌਰਾਨ ਇਤਿਹਾਸ ਗਾਂਧੀ ਮੈਦਾਨ ਅਤੇ ਪਟਨਾ ਜੰਕਸ਼ਨ 'ਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ ਅੱਜ 4 ਦੋਸ਼ੀਆਂ ਨੂੰ  ਫਾਂਸੀ, 2 ਨੂੰ  ਉਮਰ ਕੈਦ ਅਤੇ ਇਕ ਦੋਸ਼ੀ ਨੂੰ  7 ਸਾਲ ਕੈਦ ਦੀ ਸਜ਼ਾ ਸੁਣਾਈ ਹੈ |
  ਵਿਸ਼ੇਸ਼ ਜੱਜ ਗੁਰਵਿੰਦਰ ਸਿੰਘ ਮਲਹੋਤਰਾ ਦੀ ਅਦਾਲਤ ਵਿਚ ਇਸ ਮਾਮਲੇ 'ਚ ਦੋਸ਼ੀ ਕਰਾਰ ਦਿਤੇ ਗਏ 9 ਦੋਸ਼ੀਆਂ ਨੂੰ  ਪਟਨਾ ਦੇ ਬੇਊਰ ਜੇਲ ਤੋਂ ਸਖ਼ਤ ਸੁਰੱਖਿਆ ਦਰਮਿਆਨ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਦਾ ਕੰਮ ਸ਼ੁਰੂ ਹੁੰਦੇ ਹੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ | ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਜ਼ਾ ਲਈ ਸਮਾਂ ਨਿਰਧਾਰਤ ਕੀਤਾ | ਸ਼ਾਮ 4 ਵਜੇ ਅਦਾਲਤ ਨੇ ਫਿਰ ਤੋਂ ਕਾਰਵਾਈ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ  ਸਜ਼ਾ ਸੁਣਾਈ |
  ਜ਼ਿਕਰਯੋਗ ਹੈ ਕਿ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ 27 ਅਕਤੂਬਰ 2013 ਨੂੰ  ਭਾਜਪਾ ਪਾਰਟੀ ਦੀ ਹੁੰਕਾਰ ਰੈਲੀ ਦੌਰਾਨ ਪਟਨਾ ਜੰਕਸ਼ਨ ਅਤੇ ਗਾਂਧੀ ਮੈਦਾਨ 'ਚ ਲੜੀਵਾਰ ਬੰਬ ਧਮਾਕੇ ਹੋਏ ਸਨ | ਇਸ ਰੈਲੀ ਵਿਚ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਸੀ | ਇਨ੍ਹਾਂ ਧਮਾਕਿਆਂ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 89 ਵਿਅਕਤੀ ਜ਼ਖ਼ਮੀ ਹੋਏ ਸਨ | (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement