
ਜਾਂਚ 'ਚ ਸਾਹਮਣੇ ਆਇਆ ਹੈ ਕਿ ਰਿਜ਼ੌਰਟ ਮਾਲਕ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਦਾ ਸੀ।
ਜਲੰਧਰ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਜਲੰਧਰ-ਫਗਵਾੜਾ ਰੋਡ 'ਤੇ ਸਥਿਤ ਕੈਬਾਨਾ ਰਿਜ਼ੌਰਟ ਐਂਡ ਸਪਾ (Cabbana resort and Spa) ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।
Enforcement Directorate
ਈਡੀ ਨੇ ਇਸ ਰਿਜ਼ੌਰਟ ਦੀ ਕੀਮਤ 32.57 ਕਰੋੜ ਰੁਪਏ ਦੱਸ ਕੇ ਕੁਰਕ ਕਰ ਲਿਆ ਹੈ। ਦਰਅਸਲ, ਜਾਂਚ 'ਚ ਸਾਹਮਣੇ ਆਇਆ ਹੈ ਕਿ ਰਿਜ਼ੌਰਟ (Cabbana resort and Spa) ਮਾਲਕ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਦਾ ਸੀ।