
Mohali: ਮੁਲਜ਼ਮ ਪਹਿਲਾਂ ਵੀ ਉਸ ਨਾਲ ਦੋ-ਤਿੰਨ ਵਾਰ ਬਲਾਤਕਾਰ ਕਰ ਚੁਕਾ ਹੈ
Mohali: ਸਥਾਨਕ ਸ਼ਹਿਰ ਵਿਚ 12 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਗੁਆਂਢੀਆਂ ਦੀ ਕੁੜੀ ਨੂੰ ਬਿਸਕੁਟ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਕੁੜੀ ਨਾਲ ਗਲਤ ਹਰਕਤਾਂ ਕੀਤੀਆਂ ਜਦੋਂ ਪਿਓ ਆਪਣੀ ਕੁੜੀ ਨੂੰ ਲੱਭਣ ਲਈ ਬਾਹਰ ਨਿਕਲਿਆ ਤਾਂ ਉਸ ਨੇ ਕੁੜੀ ਦੇ ਰੋਣ ਦੀ ਅਵਾਜ਼ ਸੁਣੀ।
ਜਦੋਂ ਪਿਓ ਨੇ ਅਵਾਜ਼ ਆਉਣ ਵਾਲੀ ਦਿਸ਼ਾ ਵੱਲ ਜਾ ਕੇ ਵੇਖਿਆ ਤਾਂ ਉਸ ਨੂੰ ਲੱਗਿਆ ਕਿ ਇਹ ਰੋਣ ਦੀਆਂ ਅਵਾਜ਼ਾਂ ਦੋਸ਼ੀ ਦੇ ਘਰੋਂ ਆ ਰਹੀਆਂ ਸਨ। ਪਿਓ ਭੱਜ ਕੇ ਕਮਰੇ ਕੋਲ ਪੁੱਜਿਆ ਤਾਂ ਵੇਖਿਆ ਕਿ ਕਮਰਾ ਬੰਦ ਹੈ ਤੇ ਅੰਦਰੋਂ ਉਸ ਦੀ ਕੁੜੀ ਦੇ ਰੋਣ ਦੀਆਂ ਅਵਾਜ਼ਾਂ ਆ ਰਹੀਆਂ ਹਨ, ਪਿਓ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਥੇ ਦੋਸ਼ੀ ਨੂੰ ਨਗਨ ਹਾਲਤ 'ਚ ਦੇਖਿਆ ਗਿਆ। ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਾਬਾਲਗ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਲੜਕੀ ਦੀ ਉਮਰ 12 ਸਾਲ 5 ਮਹੀਨੇ ਹੈ। 1 ਨਵੰਬਰ ਨੂੰ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿਚ ਬੈਠਾ ਸੀ। ਉਸ ਦੀ ਬੇਟੀ ਵੀ ਉਥੇ ਖੇਡ ਰਹੀ ਸੀ। ਇਸ ਸਮੇਂ ਬਾਅਦ ਦੁਪਹਿਰ ਕਰੀਬ 3 ਵਜੇ ਦੋਸ਼ੀ ਉਥੇ ਆਇਆ ਅਤੇ ਇਹ ਕਹਿ ਕੇ ਉਸ ਦੀ ਲੜਕੀ ਨੂੰ ਚੁੱਕ ਕੇ ਲੈ ਗਿਆ ਕਿ ਉਹ ਉਸ ਨੂੰ ਦੁਕਾਨ ਤੋਂ ਬਿਸਕੁਟ ਲੈ ਕੇ ਦੇਵੇਗਾ ਤੇ ਘਰ ਲਿਜਾ ਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ।
For more news apart from Rape with minor girl in Mohali, stay tuned to Rozana Spokesman.