ਖ਼ਬਰਾਂ |

ਤਾਜ਼ਾ |

Ludhiana News: ਰਾਤ ਦੇ ਘੁੱਪ ਹਨੇਰੇ ਨੇ ਲਈ ਇਕ ਨੌਜਵਾਨ ਦੀ ਜਾਨ, ਇਕ ਫੱਟੜ
Published : Nov 2, 2023, 4:41 pm IST
Updated : Nov 2, 2023, 4:58 pm IST
SHARE ARTICLE
File Photo
File Photo

Accident: ਤੇਜ਼ ਰਫਤਾਰ ਕਾਰ ਦੀ ਟਿੱਪਰ ਨਾਲ ਟੱਕਰ ਹੋਣ ਕਰਕੇ ਹੋਈ ਇਕ ਨੌਜਵਾਨ ਦੀ ਮੌਤ ਇਕ ਫੱਟੜ 

  • ਹਨੇਰੇ ਕਰਕੇ ਨਹੀਂ ਵਿਖਿਆ ਸੜਕ ਵਿਚਕਾਰ ਖੜਾ ਬਿਨਾਂ ਇੰਡੀਕੇਟਰ ਦਾ ਟਿੱਪਰ

Ludhiana: ਟਿੱਪਰ ਚਾਲਕ ਦੀ ਲਾਪਰਵਾਹੀ ਦੇ ਚਲਦੇ 23 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਨੌਜਵਾਨ ਦਾ ਦੋਸਤ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਦਰਅਸਲ ਨੌਜਵਾਨ ਆਪਣੇ ਦੋਸਤ ਨਾਲ ਕਾਰ ਵਿਚ ਸਵਾਰ ਹੋ ਕੇ ਤੜਕੇ ਪੌਣੇ ਚਾਰ ਵਜੇ ਪਾਰਟੀ ਤੋਂ ਘਰ ਵਾਪਸ ਪਰਤ ਰਿਹਾ ਸੀ। ਚਾਲਕ ਨੇ ਲੁੱਕ ਪਾਉਣ ਵਾਲਾ ਟਿੱਪਰ ਬਿਨਾਂ ਇੰਡੀਕੇਟਰ ਦਿੱਤੇ ਰਸਤੇ ਵਿਚ ਖੜਾ ਕੀਤਾ ਹੋਇਆ ਸੀ। ਹਨੇਰਾ ਹੋਣ ਕਾਰਨ ਨੌਜਵਾਨ ਨੂੰ ਟਿੱਪਰ ਬਾਰੇ ਪਤਾ ਨਾ ਲੱਗਿਆ ਅਤੇ ਉਸਦੀ ਤੇਜ਼ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਵਾਸੀ ਸੁਖਵੀਰ ਸਿੰਘ ਦੀ ਸ਼ਿਕਾਇਤ 'ਤੇ ਟਿੱਪਰ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਨੌਜਵਾਨ ਜਗਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਖਵੀਰ ਸਿੰਘ ਨੇ ਦੱਸਿਆ ਉਹ ਆਪਣੇ ਭਰਾ ਜਗਵੀਰ ਸਿੰਘ ਨਾਲ ਸੰਗੋਵਾਲ ਇਲਾਕੇ ਵਿਚ ਇੱਕ ਪਾਰਟੀ ਤੇ ਗਿਆ ਹੋਇਆ ਸੀ। ਰਾਤ ਸਾਢੇ 3 ਵਜੇ ਦੇ ਕਰੀਬ ਸੁਖਵੀਰ ਉਸਦਾ ਭਰਾ ਜਗਵੀਰ ਅਤੇ ਉਸ ਦਾ ਦੋਸਤ ਹਰਪ੍ਰੀਤ ਸਿੰਘ ਘਰ ਵੱਲ ਨੂੰ ਚੱਲ ਪਏ।

ਜਗਵੀਰ ਅਤੇ ਹਰਪ੍ਰੀਤ ਇੱਕ ਕਾਰ ਵਿਚ ਸਵਾਰ ਹੋ ਗਏ ਜਦਕਿ ਸੁਖਵੀਰ ਆਪਣੀ ਕਾਰ ਵਿਚ ਸਵਾਰ ਹੋ ਕੇ ਉਨ੍ਹਾਂ ਦੇ ਪਿੱਛੇ ਆਉਣ ਲੱਗ ਪਿਆ। ਈਸ਼ਰ ਨਗਰ ਨਹਿਰ ਪੁੱਲ ਦੇ ਲਾਗੇ ਚਾਲਕ ਨੇ ਲੁੱਕ ਪਾਉਣ ਵਾਲਾ ਟਰੱਕ ਬਿਨਾਂ ਇੰਡੀਕੇਟਰ ਦਿੱਤੇ ਖੜਾ ਕੀਤਾ ਹੋਇਆ ਸੀ। ਹਨੇਰਾ ਹੋਣ ਕਾਰਨ ਕਾਰ ਚਾਲਕ ਹਰਪ੍ਰੀਤ ਨੂੰ ਟਿੱਪਰ ਬਾਰੇ ਪਤਾ ਨਾ ਲੱਗਿਆ ਅਤੇ ਉਸ ਦੀ ਤੇਜ਼ ਰਫਤਾਰ ਕਾਰ ਟਿੱਪਰ ਨਾਲ ਟਕਰਾ ਗਈ। ਭਿਆਨਕ ਹਾਦਸਾ ਵਾਪਰਿਆ ਦੇਖ ਸੁਖਵੀਰ ਸਿੰਘ ਤੁਰੰਤ ਆਪਣੀ ਕਾਰ 'ਚੋਂ ਹੇਠਾਂ ਉਤਰਿਆ ਤਾਂ ਉਸ ਨੇ ਦੇਖਿਆ ਕਿ ਜਗਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਵਿਚ ਫੱਟੜ ਹੋਏ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿਚ ਤਫਤੀਸ਼ੀ ਅਫਸਰ ਏਐਸਆਈ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕਦਮਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

(For more news apart from One died in accident in Ludhiana, stay tuned to Rozana Spokesman)

SHARE ARTICLE

ਏਜੰਸੀ

Advertisement

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM

Amritsar Beadbi Case: "ਮੈਂ ਨਹੀਂ ਡਰਦਾ", ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਵੀਡੀਓ ਆਇਆ ਸਾਹਮਣੇ

12 Jun 2026 3:05 PM

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM
Advertisement