Khanna News : ਖੰਨਾ ਦੇ SSP ਅਸ਼ਵਨੀ ਗੋਟਿਆਲ ਨੂੰ ‘‘ਕੇਂਦਰੀ ਗ੍ਰਹਿ ਮੰਤਰੀ ਕੁਸ਼ਲਤਾ ਮੈਡਲ -2024’’ ਨਾਲ ਕੀਤਾ ਜਾਵੇਗਾ ਸਨਮਾਨਿਤ

By : BALJINDERK

Published : Nov 2, 2024, 3:17 pm IST
Updated : Nov 2, 2024, 3:17 pm IST
SHARE ARTICLE
ਖੰਨਾ ਦੇ SSP ਅਸ਼ਵਨੀ ਗੋਟਿਆਲ
ਖੰਨਾ ਦੇ SSP ਅਸ਼ਵਨੀ ਗੋਟਿਆਲ

Khanna News : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਪੁਰਸਕਾਰ ਦੇਣ ਦਾ ਕੀਤਾ ਐਲਾਨ

Khanna News : ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰੀ ਸੰਸਥਾਵਾਂ ਦੇ 463 ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਕਰਮਚਾਰੀਆਂ ਨੂੰ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰਨ ਲਈ 2024 ਲਈ 'ਕੇਂਦਰੀ ਗ੍ਰਹਿ ਮੰਤਰੀ ਕੁਸ਼ਲਤਾ ਮੈਡਲ' ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸੂਬੇ ’ਚੋਂ ਸਿਰਫ਼ ਇੱਕ ਐਸਐਸਪੀ ਦੀ ਚੋਣ ਹੋਈ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। ਇਸ ਮੈਡਲ ਦਾ ਉਦੇਸ਼ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਉਤਸ਼ਾਹਿਤ ਕਰਨਾ ਅਤੇ ਹੋਣਹਾਰ ਜਵਾਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣਾ ਹੈ।

ਇਸ ਸਨਮਾਨ ਦਾ ਐਲਾਨ ਕੇਂਦਰ ਸਰਕਾਰ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ 'ਤੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਦਾਰ ਵੱਲਭ ਭਾਈ ਪਟੇਲ ਨੂੰ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ, ਉਨ੍ਹਾਂ ਦੀ ਅਗਵਾਈ ਵਿਚ ਰਿਆਸਤਾਂ ਨੂੰ ਭਾਰਤ ਵਿਚ ਮਿਲਾ ਦਿੱਤਾ ਗਿਆ ਸੀ।

ਗੋਟਿਆਲ 2016 ਬੈਚ ਦੇ ਅਧਿਕਾਰੀ ਹਨ

ਪੰਜਾਬ ਕੇਡਰ ਦੀ 2016 ਬੈਚ ਦੀ ਆਈਪੀਐਸ ਅਸ਼ਵਨੀ ਗੋਟਿਆਲ ਦੇਸ਼ ਭਰ ਦੇ 463 ਪੁਲਿਸ ਮੁਲਾਜ਼ਮਾਂ ਵਿੱਚੋਂ ਪੰਜਾਬ ਦੀ ਇਕਲੌਤੀ ਪੁਲਿਸ ਅਧਿਕਾਰੀ ਹੈ, ਜਿਸ ਨੂੰ ਜਾਂਚ, ਵਿਸ਼ੇਸ਼ ਆਪ੍ਰੇਸ਼ਨ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਲਈ ‘‘ਕੇਂਦਰੀ ਗ੍ਰਹਿ ਮੰਤਰੀ ਕੁਸ਼ਲਤਾ ਮੈਡਲ-2024’’ ਨਾਲ ਸਨਮਾਨਿਤ ਕੀਤਾ ਜਾਵੇਗਾ। ਗੋਟਿਆਲ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਹੈ। ਉਸਨੇ ਸਾਲ 2016 ਵਿੱਚ UPSC ਦੀ ਪ੍ਰੀਖਿਆ 625ਵਾਂ ਰੈਂਕ ਪ੍ਰਾਪਤ ਕਰਕੇ ਪਾਸ ਕੀਤੀ ਸੀ।

 ਬਟਾਲਾ ’ਚ ਵਾਪਰੀ ਵਾਰਦਾਤ ਨੂੰ ਕੀਤਾ ਸੀ ਟ੍ਰੇਸ

ਐਸਐਸਪੀ ਗੋਟਿਆਲ ਨੂੰ ਜੂਨ 2023 ਵਿੱਚ ਬਟਾਲਾ ਵਿੱਚ ਸ਼ਿਵ ਸੈਨਾ ਆਗੂ ਰਾਜੀਵ ਮਹਾਜਨ, ਉਨ੍ਹਾਂ ਦੇ ਪੁੱਤਰ ਮਾਨਵ ਮਹਾਜਨ ਅਤੇ ਭਰਾ ਅਨਿਲ ਮਹਾਜਨ ’ਤੇ ਹੋਏ ਹਮਲੇ ਦੇ ਕੇਸ ਨੂੰ ਸੁਲਝਾਉਣ ਲਈ ਇਹ ਐਵਾਰਡ ਦਿੱਤਾ ਜਾਵੇਗਾ। ਅਸ਼ਵਨੀ ਗੋਟਿਆਲ, ਜੋ ਉਸ ਸਮੇਂ ਬਟਾਲਾ ਦੇ ਇੰਚਾਰਜ ਸਨ, ਨੇ 2 ਹਫਤਿਆਂ ਦੇ ਅੰਦਰ-ਅੰਦਰ ਇਸ ਕੇਸ ਨੂੰ ਟਰੇਸ ਕਰਕੇ ਤਰਨਤਾਰਨ ਦੇ ਜਸ਼ਨਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਦੇ ਦਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨੇ ਲਈ ਸੀ। ਇਹ 18 ਜੂਨ, 2023 ਨੂੰ ਕੈਨੇਡਾ ਵਿੱਚ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਸੀ।

(For more news apart from  Khanna SSP Ashwini Gotyal to be honored with "Union Home Minister Efficiency Medal-2024" News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement