ਕਿਸਾਨਾਂਦੇਸਮਰਥਨ ਚਆਈਸ਼ਾਹੀਨਬਾਗ਼ ਵਾਲੀ ਬਿਲਿਕਸਦਾਦੀਨੂੰਸਿੰਘੂ ਬਾਰਡਰ ਤੇਦਿੱਲੀਪੁਲਿਸਨੇਕੀਤਾਗ੍ਰਿਫ਼ਤਾਰ
Published : Dec 2, 2020, 1:40 am IST
Updated : Dec 2, 2020, 1:40 am IST
SHARE ARTICLE
image
image

ਕਿਸਾਨਾਂ ਦੇ ਸਮਰਥਨ 'ਚ ਆਈ ਸ਼ਾਹੀਨ ਬਾਗ਼ ਵਾਲੀ ਬਿਲਿਕਸ ਦਾਦੀ ਨੂੰ ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 1 ਦਸੰਬਰ : ਸ਼ਾਹੀਨ ਬਾਗ ਦੀ ਦਾਦੀ ਬਿਲਿਕਸ ਬਾਨੋ ਨੂੰ ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਅੱਜ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਸਿੰਘੂ ਬਾਰਡਰ 'ਤੇ ਪੁੱਜੀ ਸੀ। ਬਿਲਿਕਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨ ਦੀਆਂ ਧੀਆਂ ਹਾਂ ਅਤੇ ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਾਂਗੀ। ਅਸੀਂ ਅਪਣੀ ਆਵਾਜ਼ ਉਠਾਵਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ। ਬਿਲਿਕਸ ਦਾਦੀ ਨਾਗਰਿਕ ਸੋਧ ਕਾਨੂੰਨ ਦੇ ਵਿਰੋਧ 'ਚ ਚੱਲੇ ਪ੍ਰਦਰਸ਼ਨ ਦੌਰਾਨ ਨਜ਼ਰ ਆਈ ਸੀ। ਉਹ ਸਵੇਰ ਤੋਂ ਲੈ ਕੇ ਰਾਤ ਤਕ ਹੀ ਧਰਨਾ ਦਿੰਦੀ ਦਿਖਾਈ ਦਿਤੀ ਸੀ। ਉਨ੍ਹਾਂ ਨੇ ਇਸ ਵਿਰੋਧ ਦੇ ਅਖੀਰ ਤਕ ਬਣੇ ਰਹਿਣ ਦੀ ਗੱਲ ਕਹੀ ਸੀ।

ਬਿਲਿਕਸ ਦਾਦੀ ਦੇ ਨਾਂ ਤੋਂ ਮਸ਼ਹੂਰ ਬਿਲਿਕਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਹ ਫਿਲਹਾਲ ਅਪਣੇ ਬੱਚਿਆਂ ਨਾਲ ਦਿੱਲੀ 'ਚ ਰਹਿ ਰਹੀ ਹੈ। ਉਨ੍ਹਾਂ ਦੇ ਪਤੀ ਖੇਤੀ ਮਜ਼ਦੂਰੀ ਕਰਦੇ ਸਨ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਹਨ। ਇਹੀ ਨਹੀਂ, ਪ੍ਰਦਰਸ਼ਨ ਦੌਰਾਨ ਬਿਲਿਕਸ ਦਾਦੀ ਨੇ ਦਸਿਆ ਸੀ ਕਿ ਉਨ੍ਹਾਂ ਨੇ ਅਪਣੀ ਜ਼ਿੰਦਗੀ 'ਚ ਕਦੇ ਕਿਸੇ ਸਿਆਸੀ ਅੰਦੋਲਨ 'ਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਪਹਿਲਾਂ ਇਕ ਘਰੇਲੂ ਮਹਿਲਾ ਹੁੰਦੀ ਸੀ।imageimage ਉਨ੍ਹਾਂ ਨੇ ਪਹਿਲਾਂ ਕਦੇ ਅਪਣਾ ਘਰ ਨਹੀਂ ਛੱਡਿਆ ਪਰ ਇਸ ਪ੍ਰਦਰਸ਼ਨ 'ਚ ਉੁਨ੍ਹਾਂ ਦਾ ਖਾਣਾ-ਸੋਣਾ ਧਰਨੇ ਵਾਲੀ ਥਾਂ 'ਤੇ ਹੀ ਹੁੰਦਾ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement