ਪੰਜਾਬ ਦੇ ਮੁਕਾਬਲੇ ਰਾਜਧਾਨੀ ਦਿੱਲੀ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਦੀ ਹਵਾ ਗੁਣਵੱਤਾ ਹਾਲੇ ਵੀ ਨਾਜ਼ੁਕ
Published : Dec 2, 2020, 12:31 am IST
Updated : Dec 2, 2020, 12:31 am IST
SHARE ARTICLE
image
image

ਪੰਜਾਬ ਦੇ ਮੁਕਾਬਲੇ ਰਾਜਧਾਨੀ ਦਿੱਲੀ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਦੀ ਹਵਾ ਗੁਣਵੱਤਾ ਹਾਲੇ ਵੀ ਨਾਜ਼ੁਕ ਅੰਕੜੇ ਤੋਂ ਪਾਰ

ਪਟਿਆਲਾ, 1 ਦਸੰਬਰ (ਜਸਪਾਲ ਸਿੰਘ ਢਿੱਲੋਂ) : ਇਸ ਵੇਲੇ ਕਣਕ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਭਾਵ ਇਸ ਵੇਲੇ ਪਰਾਲੀ ਸਾੜਣ ਦਾ ਸਿਲਸਲਾ ਖ਼ਤਮ ਹੋ ਚੁੱਕਾ ਹੈ ਪਰ ਇਸ ਵੇਲੇ ਵੀ ਪੰਜਾਬ ਦੇ ਮੁਕਾਬਲੇ ਹਰਿਆਣਾ ਅਤੇ ਰਾਜਧਾਨੀ ਦਿੱਲੀ ਦੀ ਹਵਾ ਗੁਣਵਤਾ ਦਾ ਅੰਕੜਾ ਉਪਰਲੇ ਪੱਧਰ 'ਤੇ ਹੈ, ਭਾਵ ਹਵਾ 'ਚ ਪ੍ਰਦੂਸ਼ਣ ਵੱਧ ਹੈ।
  ਜੇਕਰ ਕੇਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦਿੱਲੀ ਦੀ ਹਵਾ ਗੁਣਵਤਾ ਦਾ ਅੰਕੜਾ ਇਸ ਵੇਲੇ 371 'ਤੇ ਜਾ ਪਹੁੰਚਿਆ ਹੈ, ਜਿਸ ਨੂੰ ਬਹੁਤ ਮਾੜੀ ਸਥਿਤੀ ਵਾਲਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕਈ ਖੇਤਰਾਂ ਦੀ ਹਵਾ ਗੁਣਵਤਾ ਵੀ ਬਹੁਤ ਮਾੜੀ ਸਥਿਤੀ 'ਚ ਹੈ ਅੰਕੜਾ ਦੱਸਦੇ ਹਨ ਕਿ ਅੰਬਾਲਾ 381, ਫ਼ਰੀਦਾਬਾਦ 364, ਗਰੇਟਰ ਨੋਇਡਾ 390, ਗੁਰੂਗਰਾਮ 313, ਕੈਥਲ 264, ਰੋਹਤਕ 292, ਸਿਰਸਾ 242, ਸੋਨੀਪਤ 217 ਅਤੇ ਪਾਨੀਪਤ ਦੀ ਹਵਾ ਗੁਣਵਤਾ ਦਾ ਅੰਕੜਾ ਵੀ 169 ਤੇ ਹੈ।
   ਇਸ ਦੇ ਉਲਟ ਜੇ ਪੰਜਾਬ ਦੇ ਖੇਤਰਾਂ ਦਾ ਅੰਕੜਾ ਦੇਖਿਆ ਜਾਵੇ ਤਾਂ ਅੰਕੜੇ ਦਸਦੇ ਹਨ ਕਿ ਪੰਜਾਬ ਦੇ ਕਿਸੇ ਵੀ ਖੇਤਰ ਦਾ ਅੰਕੜਾ 273 ਤੋਂ ਉਪਰ ਨਹੀਂ ਗਿਆ  ਜੋ ਸਪਸ਼ਟ ਕਰਦਾ ਹੈ ਕਿ ਦਿੱਲੀ ਅਤੇ ਹਰਿਆਣੇ ਦੇ ਖੇਤਰਾਂ ਦੀ ਹਵਾ ਗੁਣਵਤਾ ਪੰਜਾਬ ਨਾਲੋਂ ਕਿਤੇ ਮਾੜੀ ਹੈ ਭਾਵ ਪ੍ਰਦੂਸ਼ਣ ਦਾ ਅੰਕੜਾ ਵੱਧ ਹੈ। ਪੰਜਾਬ ਅੰਦਰ ਸਭ ਤੋਂ ਮਾੜੀ ਹਵਾ ਅੰਮ੍ਰਿਤਸਰ ਦੀ ਹੈ ਜਿਸ ਦਾ ਅੰਕੜਾ 273 ਹੈ, ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਹਵਾ ਗੁਣਵਤਾ ਗੁਰਪੁਰਬ ਮੌਕੇ ਹੋਈ ਆਤਿਸ਼ਬਾਜੀ ਤੇ ਪਟਾਕੇ ਵੀ ਜਿੰਮੇਵਾਰ ਹੋ ਸਕਦੇ ਹਨ। ਪੰਜਾਬ ਦੇ ਤਾਜ਼ਾ ਅੰਕੜੇ ਦਸਦੇ ਹਨ ਕਿ ਬਠਿੰਡਾ ਦਾ ਅੰਕੜਾ 150, ਜਲੱਧਰ 222, ਪਟਿਆਲਾ 243, ਖੰਨਾ 259, ਮੰਡੀਗੋਬਿੰਦਗੜ 201, ਲੁਧਿਆਣਾ 249, ਰੋਪੜ 131, ਸੰਗਰੂਰ 139, ਚੰਡੀਗੜ 147 ਦਸੀ ਜਾ ਰਹੀ ਹੈ।  
  ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਇਸ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਇਸ ਵੇਲੇ ਪਰਾਲੀ ਸੜਣੀ ਬੰਦ ਹੋ ਗਈ ਹੈ ਪਰ ਹੁਣ ਹਵਾ ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰੀ ਹੈ, ਪੰਜਾਬ ਦਾ ਹਵਾ ਗੁਣਵਤਾ ਦਾ ਅੰਕੜਾ ਇਸ ਵੇਲੇ ਹਰਿਆਣਾ ਅਤੇ ਦਿੱਲੀ ਦੇ ਮੁਕਾਬਲੇ ਕਿਤੇ ਬਿਹਤਰ ਹੈ, ਜੋ ਦੋਸ਼ ਪੰਜਾਬ ਤੇ ਲੱਗਦਾ ਸੀ ਕਿ ਪੰਜਾਬ ਦਿੱਲੀ ਦੀ ਹਵਾ ਗੁਣਵਤਾ ਲਈ ਜ਼ਿੰਮੇਵਾਰ ਹੈ, ਉਹ ਪੰਜਾਬ ਜਿਸ ਦੀ ਹਵਾ ਗੁਣਵਤਾ ਬਿਹਤਰ ਸਥਿਤੀ ਵਾਲੀ ਹੈ।


ਹੁਣ ਕਣਕ ਦੀ ਬਿਜਾਈ ਹੋਈ ਮੁਕੰਮਲ ਤਾਂ ਹਵਾ ਪ੍ਰਦੂਸ਼ਣ ਦੇ ਵਿਗਾੜ ਲਈ ਕੌਣ ਜ਼ਿੰਮੇਵਾਰ

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement