ਲੱਖਾ ਸਿਧਾਣਾ ਕਿਉਂ ਨਹੀਂ ਚੜ੍ਹ ਰਿਹਾ ਸਟੇਜ 'ਤੇ, 'ਪ੍ਰਧਾਨਮੰਤਰੀ' ਤੋਂ ਸੁਣੋ ਅਸਲ ਵਜ੍ਹਾ
Published : Dec 2, 2020, 3:52 pm IST
Updated : Dec 2, 2020, 4:04 pm IST
SHARE ARTICLE
Pardan Mantri Baje K
Pardan Mantri Baje K

ਪ੍ਰਧਾਨਮੰਤਰੀ ਬਾਜੇ ਕੇ ਦੀ ਸ਼ਕਤੀਮਾਨ ਨੂੰ ਧਮਕੀ ! Kangna ਨੂੰ ਚਿਤਾਵਨੀ

ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।

photoPardan Mantri Baje K

ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਵੱਲੋਂ ਪ੍ਰਧਾਨਮੰਤਰੀ ਬਾਜੇ ਕੇ ਨਾਲ ਗੱਲਬਾਤ ਕੀਤੀ ਗਈ। ਪ੍ਰਧਾਨਮੰਤਰੀ ਬਾਜੇ ਕੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ ਕਿਉਂਕਿ ਜਦੋਂ ਦਾ ਸੰਘਰਸ਼ ਚੱਲ ਰਿਹਾ ਹੈ ਉਦੋਂ ਤੋਂ ਸਾਡੇ ਭਰਾਵਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਅਸੀਂ ਦਿੱਲੀ ਤੋਂ ਡਰਦੇ ਨਹੀਂ ਅੱਗੇ ਵੀ 19 ਵਾਰੀ ਦਿੱਲੀ ਜਿੱਤੀ ਹੈ ਅਤੇ ਹੁਣ 20 ਵੀਂ ਵਾਰੀ ਦਿੱਲੀ ਜਿੱਤ ਕੇ ਜਾਵਾਂਗੇ।

photoPardan Mantri Baje K

ਇਤਿਹਾਸ ਬਣਾ ਕੇ ਜਾਵਾਂਗੇ। ਸਾਡੇ ਵੱਢ ਵਢੇਰਿਆਂ ਨੇ ਦਿੱਲੀ ਨੂੰ ਬਿੱਲੀ  ਬਣਾ ਕੇ ਰੱਖਿਆ ਅਸੀਂ ਵੀ ਦਿੱਲੀ ਨੂੰ ਬਿੱਲੀ ਬਣਾ ਕੇ ਰੱਖਾਂਗੇ। ਬਾਜੇ ਕੇ ਨੇ ਆਖਿਆ ਕਿ  ਸਾਡਾ ਸਾਰਿਆਂ ਨੇ ਸਾਥ ਦਿੱਤਾ ਹਰਿਆਣਾ ਵਾਲੇ ਸਾਥ ਦੇ ਰਹੇ ਹਨ। ਬੱਚੇ ਵੀ ਸਾਥ ਦੇ ਰਹੇ ਹਨ।ਇੱਥੋੇਂ ਤੱਕ ਕੇ ਦਿੱਲੀ ਦੇ ਬੱਚੇ ਵੀ ਸਾਥ ਦੇ ਰਹੇ ਹਨ।  ਉਹਨਾਂ ਨੇ ਸ਼ਕਤੀਮਾਨ ਦਾ ਰੋਲ ਨਿਭਾਉਣ ਵਾਲੇ ਮੁਕੇਸ਼ ਖੰਨਾ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ  ਤੇ  ਕਿਹਾ ਕੇ ਜੇ ਤੇਰੇ ਨਾਲ ਪੰਜਾਬ  ਦਾ ਪੇਚਾ ਪੈ ਗਿਆ ਤਾਂ ਅਸੀਂ ਬੰਬੇ ਆਵਾਂਗੇ ਤੇਰੇ ਸਿੰਙ  ਭੰਨ ਦੇਵਾਂਗੇ।

photoPardan Mantri Baje K

ਬਾਜੇ ਕੇ ਆਖਿਆ ਕਿ ਅਸੀਂ ਦੋਵੇਂ ਭਰਾ ਆਏ ਹਾਂ ਤੇ ਆਪਣੀ ਮਾਂ ਨੂੰ ਕਹਿ ਕੇ ਆਏ ਹਾਂ ਵੀ ਅਸੀਂ ਜਿੱਤ ਕੇ ਆਵਾਂਗੇ। ਅਸੀਂ ਕਿਸੇ ਕੋਲੋਂ ਡਰਦੇ ਨਹੀਂ ਨਾ ਹੀ ਸਾਡੇ ਖੂਨ ਵਿਚ ਡਰ ਹੈ ਅਸੀਂ ਇਹਨਾਂ ਦੀ ਤਸੱਲੀ ਕਰਾ ਕੇ ਛੱਡਾਂਗੇ। ਅਸੀਂ ਆਪਣੇ ਹੱਕ ਲੈਣ ਆਏ ਹਾਂ ਸਾਨੂੰ ਬੰਦਾ ਸਿੰਘ ਬਹਾਦੁਰ ਨੇ ਜਮੀਨਾਂ ਦੇ ਮਾਲਕ ਬਣਾਇਆ ਹਾਂ। ਬਾਜੇ ਕੇ  ਨੇ  ਲੱਖੇ ਸਿਧਾਣੇ ਨੂੰ ਪੰਜਾਬ ਦਾ ਸ਼ੇਰ ਦੱਸਿਆ ਹੈ ਅਤੇ ਕਿਹਾ ਕਿ ਲੱਖਾ ਪੰਜਾਬ ਦੇ ਕਿਸਾਨਾਂ ਲਈ ਕੁਰਬਾਨੀ ਵੀ ਦੇ ਦੇਵੇਗਾ। ਉਹਨਾਂ ਨੇ ਕਿਹਾ ਕਿ ਕਲਾਕਾਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਉਹਨਾਂ ਨੇ ਨੌਜਵਾਨਾਂ ਵਿਚ ਜੋਸ਼ ਭਰਿਆ। ਕਲਾਕਾਰ ਕਿਸਾਨ ਦੇ ਪੁੱਤ ਬਣ ਕੇ ਅੱਗੇ ਆਏ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement