ਰਾਮਸਰਾ ਮਾਈਨਰ ਵਿਚ ਪਾੜ ਪੈਣ ਕਾਰਨ ਕਈ ਏਕੜ ਜ਼ਮੀਨ ਪਾਣੀ ਨਾਲ ਭਰੀ
Published : Dec 2, 2020, 12:26 am IST
Updated : Dec 2, 2020, 12:26 am IST
SHARE ARTICLE
image
image

ਰਾਮਸਰਾ ਮਾਈਨਰ ਵਿਚ ਪਾੜ ਪੈਣ ਕਾਰਨ ਕਈ ਏਕੜ ਜ਼ਮੀਨ ਪਾਣੀ ਨਾਲ ਭਰੀ

ਅਬੋਹਰ, 1 ਦਸੰਬਰ (ਤੇਜਿੰਦਰ ਸਿੰਘ ਖਾਲਸਾ) : ਰਾਮਸਰਾ ਮਾਈਨਰ ਵਿਚ ਅੱਜ ਫਿਰ ਤੋਂ ਪਿੰਡ ਵਰਿਆਮ ਖੇੜਾ ਅਤੇ ਝੁਰੜ ਖੇੜਾ ਵਿਚਕਾਰ 25-30 ਫੁੱਟ ਦਾ ਪਾੜ ਪੈਣ ਕਾਰਨ ਕਰੀਬ 50 ਏਕੜ ਖੇਤੀ ਯੋਗ ਜ਼ਮੀਨ ਪਾਣੀ ਨਾਲ ਭਰ ਗਈ। ਪਿੰਡ ਵਾਸੀਆਂ ਨੇ ਦਸਿਆ ਕਿ ਉਕਤ ਮਾਈਨਰ ਦੇ ਖਸਤਾਹਾਲ ਹੋਣ ਕਾਰਨ ਕਈ ਵਾਰ ਪਾੜ ਪੈ ਚੁੱਕਾ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਕਾਰਨ ਤਹਿਸ ਨਹਿਸ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਮਾਰ ਛੋਟੇ ਕਿਸਾਨਾਂ ਨੂੰ ਪੈਂਦੀ ਹੈ ਜੋ ਵੱਡੇ ਜ਼ਿਮੀਦਾਰਾਂ ਤੋਂ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦੇ ਹਨ। ਕਿਸਾਨ ਨਛੱਤਰ ਸਿੰਘ, ਕ੍ਰਿਸ਼ਨ ਜਾਖੜ, ਸੁਧੀਰ, ਭਰਤ ਸਿੰਘ, ਵਿਜੈ ਸਿੰਘ ਆਦਿ ਨੇ ਦਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਕਰ ਲਈ ਹੈ ਉਹ ਪਾਣੀ ਦੀ ਲੋੜ ਨਾ ਹੋਣ ਕਾਰਨ ਪਿਛੇ ਮੋਘੇ ਬੰਦ ਕਰ ਦਿੰਦੇ ਹਨ ਜਦ ਕਿ ਜ਼ਿੰਮੇਵਾਰ ਬੇਲਦਾਰ ਵੀ ਅਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ।   ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਹੁਣ ਲਬਾਲਬ ਪਾਣੀ ਭਰ ਗਿਆ ਹੈ, ਉਨ੍ਹਾਂ ਨੂੰ ਕਰੀਬ 1 ਮਹੀਨੇ ਲਈ ਬਿਜਾਈ ਲਈ ਉਡੀਕ ਕਰਨੀ ਪਵੇਗੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement