
'ਸਪੋਕਸਮੈਨ' ਨੇ ਕਿਸਾਨ ਮਜ਼ਦੂਰ ਮੁਲਾਜਮਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਛਾਪ ਕੇ ਅਪਣੀ ਵਖਰੀ ਪਹਿਚਾਣ ਬਣਾਈ
ਅਹਿਮਦਗੜ੍ਹ ਦੇ ਆਗੂਆਂ ਨੇ ਸਪੋਕਸਮੈਨ ਦੀ 16ਵੀਂ ਵਰ੍ਹੇਗੰਢ ਦੀ ਦਿਤੀ ਵਧਾਈ
ਕਾਂਗਰਸ ਦੇ ਜਿਲਾ ਜਨਰਲ ਸਕੱਤਰ ਰਮੇਸ਼ ਕੋਸ਼ਲ, ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਨੇ ਸਪੋਕਸਮੈਨ ਦੇ ਮੁੱਖ ਸੰਪਾਦਕ ਸ.ਜੋਗਿੰਦਰ ਸਿੰਘ, ਐਮ.ਡੀ ਮੈਡਮ ਜਗਜੀਤ ਕੌਰ ਤੇ ਸੰਪਾਦਕ ਮੈਡਮ ਨਿਮਰਤ ਕੌਰ ਵੱਲੋਂ ਸਪੋਕਸਮੈਨ ਪ੍ਰਤੀ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦੀ ਸ਼ਲਾਂਘਾ ਕਰਦਿਆਂ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਅਦਾਰਾ ਸਪੋਕਸਮੈਨ ਨੇ ਅਪਣੇ ਪਿੰਡੇ ਤੇ ਸੰਤਾਪ ਹੰਡਾ ਕੇ ਅਖਬਾਰ ਨੂੰ ਤਰੱਕੀ ਦਾ ਰਾਹ ਤੇ ਲਿਆਂਦਾ ਅਖਬਾਰ ਵਿਚ ਖਬਰਾਂ ਦੀ ਸਚਾਈ ਕਾਰਨ ਅੱਜ ਇਸ ਨਾਲ ਲੋਕ ਵੱਡੀ ਪੱਧਰ ਤੇ ਜੁੜ ਰਹੇ ਹਨ। ਪ੍ਰੋ.ਦਰਸ਼ਨ ਸਿੰਘ ਖਾਲਸਾ, ਕੁਲਦੀਪ ਸਿੰਘ ਖਾਲਸਾ, ਕ੍ਰਿਸ਼ਨ ਸਿੰਘ ਰਾਜੜ ਅਤੇ ਸੁਖਬੀਰ ਸਿੰਘ ਰਾਣਾ ਨੇ ਕਿਹਾ ਕਿ ਰੋਜਾਨਾ ਸਪੋਕਸਮੈਨ ਅਖਬਾਰ ਬਾਬੇ ਨਾਨਕ ਦੀ ਵਿਚਾਰਧਾਰਾ 'ਤੇ ਚਲਦਾ ਹੋਇਆ ਅਨੇਕਾ ਔਕੜਾ 'ਚੋਂ ਨਿਕਲ ਕੇ ਸੱਚ ਦੇ ਸੂਰਜ ਵਾਂਗ ਚਮਕਿਆ ਹੈ। ਜਿਸ ਨੇ ਹਮੇਸ਼ਾਂ ਸੱਚ ਤੇ ਪਹਿਰਾ ਦੇਕੇ ਸਿੱਖੀ ਨੂੰ ਢਾਅ ਲਾਉਣ ਵਾਲੇ ਮਨਮੱਤੀਆਂ ਕਰਨ ਵਾਲੇ ਪਖੰਡੀਆਂ ਦਾ ਪਰਦਾਫ਼ਾਸ਼ ਕੀਤਾ ਹੈ ਭਾਵੇਂ ਉਸ ਸੱਚ ਬਦਲੇ ਸਪੋਕਸਮੈਨ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਸਪੋਕਸਮੈਨ ਵਲੋਂ ਸ਼ੁਰੂ ਕੀਤੇ “ਉਚਾ ਦਰ ਬਾਬੇ ਨਾਨਕ ਦਾ'' ਦੇ ਕਾਰਜ ਵਿਚ ਹਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਵਿੱਚ ਅਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਕਿਹਾ। ਮੁੰਡੇ ਅਹਿਮਦਗੜ੍ਹ ਦੇ ਕਲੱਬ ਪ੍ਰਧਾਨ ਰਾਕੇਸ਼ ਗਰਗ ਨੇ 16ਵੀਂ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਸਪੋਕਸਮੈਨ ਅਤੇ ਇਸ ਦੇ ਪੱਤਰਕਾਰ ਨੇ ਵੀ ਬੜੀ ਈਮਾਨਦਾਰੀ ਤੇ ਮਿਹਨਤ ਨਾਲ ਬਿਨਾਂ ਭੇਦ-ਭਾਵ ਤੋਂ ਲੋਕਾਂ ਦੀਆਂ ਹਰ ਸੱਮਸਿਆਂਵਾ ਨੂੰ ਪ੍ਰਸ਼ਾਸਨ ਤੱਕ ਪੁੰਹਚਾਉਣ ਦੇ ਯਤਨ ਕੀਤੇ ਹਨ ਜੋ ਕਿ ਇੱਕ ਮਿਸਾਲ ਹਨ। ਕੌਂਸਲਰ ਕਮਲਜੀਤ ਸਿੰਘ ਉਭੀ ਨੇ ਕਿਹਾ ਕਿ ਸਪੋਕਸਮੈਨ ਇੱਕੋ ਇੱਕ ਅਜਿਹਾ ਅਖਬਾਰ ਹੈ ਜੋ ਕਿ ਮਨਮੱਤ ਅਤੇ ਪਾਖੰਡਵਾਦ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਆਗੂਆਂ ਨੇ ਕਿਹਾ ਕਿ ਸਪੋਕਸਮੈਨ ਨੇ ਜਿੱਥੇ ਰਾਜਨੀਤਿਕ ਜਾਂ ਹੋਰ ਖਬਰਾਂ ਨੂੰ ਨਿੱਡਰ ਹੋ ਕੇ ਸਚਾਈ ਨਾਲ ਬਾਖੂਬੀ ਛਾਪਿਆ ਹੈ।ਉਥੇ ਹੀ ਕਿਸਾਨ ਮਜਦੂਰ ਮੁਲਾਜਮਾਂ ਦੀਆਂ ਹਰ ਸਮੱਸਿਆਵਾਂ ਨੁੰ ਵੀ ਪਹਿਲ ਦੇ ਅਧਾਰ ਤੇ ਛਾਪ ਕੇ ਹਰ ਵਰਗ 'ਚ ਅਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਅੱਜ ਸਪੋਕਸਮੈਨ ਲੱਖਾਂ ਔਕੜਾਂ 'ਚੋਂ ਲੰਘਦਾ ਹੋਇਆ ਲੋਕਾਂ ਦੀ ਆਵਾਜ ਬਣ ਕੇ ਬਲੰਦੀਆਂ ਤੇ ਪੁੰਹਚਿਆਂ ਹੈ। ਅਵਤਾਰ ਸਿੰਘ ਜੱਸਲ ਜਿਲਾ ਮੀਤ ਪ੍ਰਧਾਨ ਅਕਾਲੀ ਦਲ, ਮੁੰਡੇ ਅਹਿਮਦਗੜ੍ਹ ਦੇ ਕਲੱਬ ਦੇ ਸਟੇਟ ਅਵਾਰਡੀ ਪ੍ਰਧਾਨ ਰਾਕੇਸ਼ ਗਰਗ, ਵਿਕਟੋਰੀਆ ਗਰੁੱਪ ਦੇ ਚੇਅਰਮੈਨ ਐਡਵੋਕੇਟ ਸੰਜੇ ਢੰਡ ਅਤੇ ਕੌਂਸਲਰ ਨਿਰਮਲ ਸਿੰਘ ਫੱਲੇਵਾਲ ਨੇ ਵਧਾਈ ਦਿੰਦਿਆ ਕਿਹਾ ਕਿ ਸਪੋਕਸਮੈਨ ਨੇ ਬੜੀ ਈਮਾਨਦਾਰੀ ਤੇ ਮਿਹਨਤ ਨਾਲ ਬਿਨਾਂ ਭੇਦ-ਭਾਵ ਤੋਂ ਲੋਕਾਂ ਦੀਆਂ ਹਰ ਸੱਮਸਿਆਂਵਾ ਨੂੰ ਪ੍ਰਸ਼ਾਸਨ ਤੱਕ ਪੁੰਹਚਾਉਣ ਦੇ ਯਤਨ ਕੀਤੇ ਹਨ ਜੋ ਕਿ ਇੱਕ ਮਿਸਾਲ ਹਨ ਉਹਨਾਂ ਕਿਹਾ ਕਿ ਇਹ ਅਖਬਾਰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਕੇ ਅੱਗੇ ਲਈ ਵੀ ਲੋਕਾਂ ਦੀ ਅਵਾਜ ਬਣਕੇ ਉਭਰਦਾ ਰਹੇ।