ਜਗੀਰ ਕੌਰ ਦੀ ਪ੍ਰਧਾਨਗੀ ਦੀ ਪਰਚੀ ਨਾਲ ਸੁਖਬੀਰ ਨੇ ਲੋਕਤੰਤਰ ਦਾ ਘਾਣ ਕੀਤਾ
Published : Dec 2, 2020, 12:50 am IST
Updated : Dec 2, 2020, 12:50 am IST
SHARE ARTICLE
image
image

ਜਗੀਰ ਕੌਰ ਦੀ ਪ੍ਰਧਾਨਗੀ ਦੀ ਪਰਚੀ ਨਾਲ ਸੁਖਬੀਰ ਨੇ ਲੋਕਤੰਤਰ ਦਾ ਘਾਣ ਕੀਤਾ

ਬੁਢਲਾਡਾ, 1 ਦਸੰਬਰ (ਕੁਲਵਿੰਦਰ ਚਹਿਲ): ਕਿਸਾਨ ਅੰਦੋਲਨ ਅਪਣੇ ਮਿਸ਼ਨ ਵਲ ਵਧ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਹ ਸ਼ਬਦ ਅੱਜ ਇਥੇ ਨੇੜਲੇ ਪਿੰਡ ਗੋਬਿਦਪੁਰਾ ਵਿਖੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਵ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਰਦ ਰੱਖਣ ਵਾਲਾ ਕੋਈ ਨੁਮਾਇੰਦਾ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ਼ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ।
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਅਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਸ਼ਕਤੀ ਦਿਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਜਗਾਇਆ ਹੈ ਅਤੇ ਜਿੱਤ ਪ੍ਰਾਪਤ ਹੋਵੇਗੀ। ਇਸ ਸੰਘਰਸ਼ ਵਿਚ ਸੱਭ ਤੋਂ ਵੱਡਾ ਯੋਗਦਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਦਾ ਹੈ।
ਢੀਂਡਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਚੁਣੇ ਜਾਣ 'ਤੇ ਕਿਹਾ ਕਿ ਬਾਦਲਾਂ ਨੂੰ ਚਾਪਲੂਸਾਂ ਦੀ ਲੋੜ ਹੈ। ਉਪਰੋਕਤ ਚੋਣ ਪਰਚੀ ਸਿਸਟਮ ਰਾਹੀਂ ਕਰ ਕੇ ਸੁਖਬੀਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ 'ਤੇ ਬੋਲਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਵਿਰੁਧ ਇਕ ਵੀ ਸ਼ਬਦ ਨਾ ਬੋਲਣਾ ਇਸ ਗੱਲ ਦੀ ਗਵਾਈ ਭਰਦਾ ਹੈ ਕਿ ਜਿਸ ਸਿਆਸੀ ਨੇਤਾ ਨੇ ਸਾਰੀ ਸਿਆਸਤ ਕਿਸਾਨ ਦੇ ਮੋਢੇ 'ਤੇ ਰੱਖ ਕੇ ਕੀਤੀ ਹੋਵੇ ਅੱਜ ਉਹ ਬੋਲਣ ਲਈ ਬੇਵੱਸ ਕਿਉਂ ਹੈ ਜਿਸ ਦਾ ਸਿੱਧਾ ਇਸ਼ਾਰਾ ਕੇਂਦਰ ਦੀ ਮੋਦੀ ਸਰਕਾਰ ਦਾ ਦਬਾਅ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਹਨੇਕੇ, ਵਿਕਰਮਜੀਤ ਸਿੰਘ ਦਾਤੇਵਾਸ, ਰਾਮਪਾਲ ਸਿੰਘ ਬੈਨੀਵਾਲ, ਗੁਰਵਿੰਦਰ ਸਿੰਘ ਗੋਬਿੰਦਪੁਰਾ, ਸੁਖਵੰਤ ਸਿੰਘ ਸਮਾਓ, ਅਮਨਵੀਰ ਸਿੰਘ ਚੈਰੀ, ਭੋਲਾ ਸਿੰਘ ਕਾਹਨਗੜ੍ਹ, ਹਰਬੰੰਤ ਸਿੰਘ ਬਰੇਟਾ, ਜ਼ਸਵਿੰਦਰ ਸਿੰਘ ਰਿਉਦ, ਸੁਖਮਨਦੀਪ ਸਿੰਘ ਡਿੰਪੀ ਆਦਿ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਦਲ (ਬ) ਨਾਲ ਸਬੰਧਤ ਵਰਕਰਾਂ ਅਤੇ ਨੇਤਾਵਾਂ ਨੇ ਡੈਮੋਕਰੇਟਿਵ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸਿਰੋਪਾਉ ਭੇਂਟ ਕੀਤੇ ਗਏ।

ਫੋਟੋ ਨੰ -12
ਫੋਟੋ ਕੈਪਸ਼ਨ- ਪਿੰਡ ਗੋਬਿੰਦਪੁਰਾ ਵਿਖੇ ਸਿਰੋਪਾਉ ਭੇਂਟ ਕਰਦੇ ਹੋਏ ਢੀਂਡਸਾ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement