ਬਿੱਟੂ ਨੇ ਭਾਜਪਾਈਆਂ ਲਈ ਗੱਦੇ, ਰਜਾਈਆਂ, ਹੀਟਰ ਤੇ ਚਾਹ-ਪਕੌੜਿਆਂ ਦਾ ਕੀਤਾ ਇੰਤਜ਼ਾਮ
Published : Jan 3, 2021, 2:39 am IST
Updated : Jan 3, 2021, 2:39 am IST
SHARE ARTICLE
image
image

ਬਿੱਟੂ ਨੇ ਭਾਜਪਾਈਆਂ ਲਈ ਗੱਦੇ, ਰਜਾਈਆਂ, ਹੀਟਰ ਤੇ ਚਾਹ-ਪਕੌੜਿਆਂ ਦਾ ਕੀਤਾ ਇੰਤਜ਼ਾਮ

ਫ਼ੇਸਬੁੱਕ 'ਤੇ ਸਾਂਝੀ ਕੀਤੀ ਅਪਣੀ ਰਿਹਾਇਸ਼ ਦੀ ਤਸਵੀਰ

ਚੰਡੀਗੜ੍ਹ, 2 ਜਨਵਰੀ (ਗੁਰਉਪਦੇਸ਼ ਭੁੱਲਰ): ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵਿਰੁਧ ਲੁਧਿਆਣਾ 'ਚ ਕੇਸ ਦਰਜ ਕਰਵਾਉਣ ਲਈ ਅੰਦੋਲਨ ਕਰ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂਆਂ ਲਈ ਅਪਣੀ ਰਿਹਾਇਸ਼ ਵਿਖੇ ਰਜਾਈਆਂ, ਗੱਦੇ, ਹੀਟਰ ਤੇ ਚਾਹ-ਪਕੌੜਿਆਂ ਆਦਿ ਦਾ ਇੰਤਜ਼ਾਮ  ਕੀਤਾ ਹੈ | ਭਾਵੇ ਬਿੱਟੂ ਖ਼ੁਦ ਦਿਲੀ ਜੰਤਰ ਮੰਤਰ ਵਿਖੇ ਧਰਨੇ ਵਿਚ ਹਨ ਪਰ ਉਨ੍ਹਾਂ ਨੇ ਭਾਜਪਾਈਆਂ ਲਈ ਲੁਧਿਆਣਾ 'ਚ ਕੀਤੇ ਪ੍ਰਬੰਧਾਂ ਬਾਰੇ ਅਪਣੀ ਰਿਹਾਇਸ਼ ਦੀ ਤਸਵੀਰ ਫੇਸਬੁਕ ਪੋਸਟ ਰਾਹੀਂ ਸਾਂਝੀ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਵਾਲਿਆਂ ਨੂੰ ਦਿੱਲੀ ਸਰਹੱਦ 'ਤੇ ਭਾਰੀ ਠੰਢ ਵਿਚ ਬੈਠੇ ਕਿਸਾਨ ਨਹੀਂ ਦਿਸਦੇ ਪਰ ਮੈਂ ਭਾਜਪਾ ਵਾਲਿਆਂ ਨੂੰ ਉਨ੍ਹਾਂ ਦੇ ਧਰਨੇ ਸਮੇਂ ਠੰਢ ਤੇ ਮੀਂਹ ਤੋਂ ਬਚਾਉਣ ਦਾ ਖ਼ਾਸ ਪ੍ਰਬੰਧ ਕੀਤਾ ਹੈ | ਮੇਰੇ ਘਰ ਦੇ ਦਰਵਾਜ਼ੇ ਭਾਜਪਾ ਲਈ ਵੀ ਖੁਲ੍ਹੇ ਹਨ ਤਾਂ ਜੋ ਮੇਰੇ ਘਰ ਦੀ ਘੇਰਾਬੰਦੀ ਸਮੇਂ ਭਾਜਪਾ ਵਾਲਿਆਂ ਨੂੰ ਖ਼ਰਾਬ ਮੌਸਮ ਕਾਰਨ ਪ੍ਰੇਸ਼ਾਨੀ ਨਾ ਆਵੇ |    
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement