ਮੰਗਾਂ ਨਾ ਮੰਨਣ 'ਤੇ ਗਣਤੰਤਰ ਦਿਵਸ ਮੌਕੇ ਕਿਸਾਨ ਕਰਨਗੇ ਟਰੈਕਟਰ-ਟਰਾਲੀ ਨਾਲ ਗਣਤੰਤਰ ਪਰੇਡ
Published : Jan 3, 2021, 2:36 am IST
Updated : Jan 3, 2021, 2:36 am IST
SHARE ARTICLE
image
image

ਮੰਗਾਂ ਨਾ ਮੰਨਣ 'ਤੇ ਗਣਤੰਤਰ ਦਿਵਸ ਮੌਕੇ ਕਿਸਾਨ ਕਰਨਗੇ ਟਰੈਕਟਰ-ਟਰਾਲੀ ਨਾਲ ਗਣਤੰਤਰ ਪਰੇਡ

ਕਿਸਾਨ ਲੀਡਰਾਂ ਨੇ ਮੰਨਿਆ ਕਿ ਪਰਾਲੀ ਤੇ ਬਿਜਲੀ ਕਾਨੂੰਨਾਂ ਵਿਚ ਛੋਟ ਦੇ ਕੇ ਸ਼ਾਇਦ ਉਨ੍ਹਾਂ ਨੂੰ ਭਰਮਾਇਆ ਜਾ ਰਿਹਾ ਸੀ

ਨਵੀਂ ਦਿੱਲੀ, 2 ਜਨਵਰੀ (ਅਮਨਦੀਪ ਸਿੰਘ): ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ, ਜੋ ਕਿ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਦਾ ਤਾਲਮੇਲ ਕਰ ਰਹੀ ਹੈ, ਨੇ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪ੍ਰੈੱਸ ਕਲੱਬ ਵਿਚ ਅਪਣੀ ਪਹਿਲੀ ਪ੍ਰੈੇੱਸ ਕਾਨਫ਼ਰੰਸ ਕਰ ਕੇ ਕੇਂਦਰ ਸਰਕਾਰ ਨੂੰ ਇਕ ਸਾਫ਼ ਅਤੇ ਸਿੱਧਾ ਅਲਟੀਮੇਟਮ ਦਿਤਾ ਹੈ¢ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਦਿੱਲੀ ਦੇ ਆਸਪਾਸ ਦੇ ਮੋਰਚਿਆਂ ਤੋਂ ਕਿਸਾਨ 26 ਜਨਵਰੀ ਨੂੰ ਦਿੱਲੀ ਵਿਚ ਦਾਖ਼ਲ ਹੋਣਗੇ ਅਤੇ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ ਨਾਲ ਕਿਸਾਨ ਗਣਤੰਤਰ ਪਰੇਡ”ਕਰਨਗੇ¢ ਕਿਸਾਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਪਰੇਡ ਗਣਤੰਤਰ ਦਿਵਸ ਦੀ ਅਧਿਕਾਰਤ ਪਰੇਡ ਦੇ ਖ਼ਤਮ ਹੋਣ ਤੋਂ ਬਾਅਦ ਹੋਵੇਗੀ¢ ਇਸ ਦੇ ਨਾਲ 26 ਜਨਵਰੀ ਤਕ ਸੰਯੁਕਤ ਕਿਸਾਨ ਮੋਰਚਾ ਵਲੋਂ ਕਈ ਸਥਾਨਕ ਅਤੇ ਰਾਸ਼ਟਰੀ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ¢
ਪ੍ਰੈੱਸ ਕਾਨਫ਼ਰੰਸ ਨੂੰ ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਸ੍ਰੀ ਗੁਰਨਾਮ ਸਿੰਘ ਚੜੂੰਨੀ, ਜਗਜੀਤ ਸਿੰਘ ਡੱਲੇਵਾਲ ਅਤੇ ਯੋਗੇਂਦਰ ਯਾਦਵ ਸੱਤ ਮੈਂਬਰੀ ਸੰਯੁਕਤ ਕਿਸਾਨ ਮੋਰਚਾ ਦੀ ਕÏਮੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਸੰਬੋਧਨ ਕੀਤਾ¢ ਹਨਨ ਮÏਲਾ ਦੀ ਗ਼ੈਰ-ਹਾਜ਼ਰੀ ਵਿਚ ਅਸ਼ੋਕ ਧਵਲੇ ਅਤੇ ਸ਼ਿਵਕੁਮਾਰ ਕੱਕਾ ਦੀ ਗ਼ੈਰ ਹਾਜ਼ਰੀ ਵਿਚ ਅਭਿਮੰਨਿਊ ਕੋਹਾੜ ਨੇ ਗੱਲਬਾਤ ਵਿਚ ਹਿੱਸਾ ਲਿਆ¢ ਕਿਸਾਨ ਨੁਮਾਇੰਦਿਆਂ ਨੇ ਕਿਹਾ, “ਅਸੀ ਸਰਕਾਰ ਨੂੰ ਪਹਿਲੇ ਹੀ ਦਿਨ ਦਸਿਆ ਸੀ ਕਿ ਅਸੀ ਇਨ੍ਹਾਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤੇ ਬਗ਼ੈਰ ਇਥੋਂ ਹਟਣ ਨਹੀਂ ਜਾ ਰਹੇ¢  ਕਾਨੂੰਨ ਵਾਪਸ ਲਉ ਅਤੇ ਐਮਐਸਪੀ ਉਤੇ ਕਿਸਾਨਾਂ ਨੂੰ ਕਾਨੂੰਨੀ ਗਾਰੰਟੀ ਦਿਉ¢ ਹੁਣ ਅਸੀ ਸੰਘਰਸ਼ ਵਿਚ ਇਕ ਫ਼ੈਸਲਾਕੁਨ ਮੋੜ ਉਤੇ ਆ ਗਏ ਹਾਂ¢ 26 ਜਨਵਰੀ ਦੀ ਇਸ ਨਿਰਣਾਇਕ ਕਦਮ ਲਈ ਗਣਤੰਤਰ ਦਿਵਸ ਦੀ ਚੋਣ ਕੀਤੀ, ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਬਹੁਗਿਣਤੀ ਕਿਸਾਨਾਂ ਦੀ ਸਰਵ ਸ਼ਕਤੀ ਦਾ ਪ੍ਰਤੀਕ ਹੈ¢ ”ਇਸ ਮÏਕੇ, ਸੰਯੁਕਤ ਕਿਸਾਨ ਮੋਰਚਾ ਨੇ ਗਣਤੰਤਰ ਦਿਵਸ ਤਕ ਅੰਦੋਲਨ ਨੂੰ ਹੋਰ ਤੇਜ਼ ਕਰਨ ਅਤੇ ਵਿਸ਼ਾਲ ਕਰਨ ਲਈ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ¢  ਦੇਸ਼ ਭਰ ਵਿਚ ਇਸ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ ਦੇਸ਼ ਜਾਗਿ੍ਤੀ ਪਖਵਾੜਾ 6 ਜਨਵਰੀ ਤੋਂ 20 ਜਨਵਰੀ ਤਕ ਮਨਾਇਆ ਜਾਵੇਗਾ¢ 

ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ¢  ਕਿਸਾਨਾਂ ਅਤੇ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਥਾਵਾਂ 
ਉਤੇ ਰੈਲੀਆਂ ਅਤੇ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ¢ ਜੇ 4 ਜਨਵਰੀ ਨੂੰ ਸਰਕਾਰ ਨਾਲ ਗੱਲਬਾਤ ਅਸਫ਼ਲ ਹੋ ਜਾਂਦੀ ਹੈ, ਤਾਂ 6 ਜਨਵਰੀ ਨੂੰ ਕਿਸਾਨ ਕੇਐਮਪੀ ਐਕਸਪ੍ਰੈੱਸ ਵੇਅ ਉਤੇ ਮਾਰਚ ਕਰਨਗੇ¢  
ਉਸ ਤੋਂ ਬਾਅਦ ਕਿਸਾਨ ਸ਼ਾਹਜਹਾਨਪੁਰ ਵਿਖੇ ਦਿੱਲੀ ਵਲ ਮਾਰਚ ਕਰਨਗੇ¢  13 ਜਨਵਰੀ ਨੂੰ ਲੋਹੜੀ/ਸੰਗਰਾਂਦ ਦੇ ਮÏਕੇ ਉਤੇ ਦੇਸ਼ ਭਰ ਵਿਚ ਕਿਸਾਨ ਸੰਕਲਪ ਦਿਵਸ ਮਨਾਇਆ ਜਾਵੇਗਾ ਅਤੇ ਇਨ੍ਹਾਂ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿਚ ਅÏਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ¢ 23 ਜਨਵਰੀ ਨੂੰ ਕਿਸਾਨ ਨੇਤਾ ਸੁਭਾਸ਼ ਚੰਦਰ ਬੋਸ ਦੀ ਯਾਦ ਵਿਚ ਆਜ਼ਾਦ ਹਿੰਦ ਕਿਸਾਨ ਦਿਵਸ ਮਨਾ ਕੇ ਸਾਰੇ ਰਾਜਧਾਨੀਆਂ ਵਿਚ ਰਾਜਪਾਲ ਦੇ ਨਿਵਾਸ ਦੇ ਬਾਹਰ ਡੇਰਾ ਲਾਉਣਗੇ¢
ਕਿਸਾਨੀ ਨੇਤਾਵਾਂ ਨੇ ਅਪਣਾ ਗੁੱਸਾ ਜ਼ਾਹਰ ਕੀਤਾ ਕਿ ਸੱਤ ਦÏਰ ਦੀ ਗੱਲਬਾਤ ਤੋਂ ਬਾਅਦ ਵੀ ਸਰਕਾਰ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੋਈ¢ 30 ਦਸੰਬਰ ਦੀ ਗੱਲਬਾਤ ਤੋਂ ਬਾਅਦ, ਸਰਕਾਰ ਨੇ ਦੋ ਛੋਟੇ ਮਸਲਿਆਂ ਉਤੇ ਝੁਕ ਕੇ ਇਸ ਭੁਲੇਖੇ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਅੱਧ ਮੰਗਾਂ ਮੰਨ ਲਈਆਂ ਗਈਆਂ ਹੋਣ¢ ਸਚਾਈ ਇਹ ਹੈ ਕਿ ਉਨ੍ਹਾਂ ਦੋਵਾਂ ਗੱਲਾਂ ਉੱਤੇ ਵੀ ਸਰਕਾਰ ਦਾ ਲਿਖਤੀ ਪ੍ਰਸਤਾਵ ਅਜੇ ਤਕ ਪ੍ਰਾਪਤ ਨਹੀਂ ਹੋਇਆ ਹੈ¢ ਸਚਾਈ ਇਹ ਹੈ ਕਿ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੇ ਅਸਲ ਮੁੱਦੇ ਉਤੇ ਪੂਰੀ ਤਰ੍ਹਾਂ ਅੜੀ ਹੋਈ ਹੈ¢ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਨੂੰ ਨਿਜੀ ਵਕਾਰ ਦਾ ਸਵਾਲ ਬਣਾਇਆ ਹੈ | 
ਸੱਚਾਈ ਇਹ ਹੈ ਕਿ ਗੱਲਬਾਤ ਵਿਚ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਉਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਲਈ ਸਿਧਾਂਤਕ ਤÏਰ ਉਤੇ ਸਹਿਮਤ ਹੋਣ ਤੋਂ ਇਨਕਾਰ ਕਰ ਦਿਤਾ ਹੈ | ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਨੇ ਇਸ ਐਨੀ ਸਰਦੀ ਵਿਚ ਸਾਡੇ ਸਬਰ ਦਾ ਬਹੁਤ ਟੈਸਟ ਲਿਆ ਹੈ¢ ਜੇਕਰ ਹੁਣ ਵੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ, ਤਾਂ ਸਾਡੇ ਕੋਲ ਅਪਣੇ ਮੋਰਚਿਆਂ ਤੋਂ ਅੱਗੇ ਚਲਦਿਆਂ ਦਿੱਲੀ ਵਿਚ ਦਾਖ਼ਲ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ¢ 
   ਸੁਖਵਿੰਦਰ ਭਾਰਜ ਦੀਆਂ ਫ਼ੋਟੋਆਂ |

SHARE ARTICLE

ਏਜੰਸੀ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement