
ਕੈਪਟਨ ਅਮਰਿੰਦਰ ਚੱਲਿਆ ਹੋਇਆ ਕਾਰਤੂਸ , ਸ਼ੁਰੂ ਤੋਂ ਹੀ ਬਾਦਲਾਂ ਤੇ ਭਾਜਪਾ ਦੀ ਢਾਲ ਬਣਿਆ ਰਿਹਾ
ਅੰਮ੍ਰਿਤਸਰ (ਸਰਵਣ ਰੰਧਾਵਾ) - ਮੈਡਮ ਨਵਜੋਤ ਕੌਰ ਸਿੱਧੂ ਅੱਜ ਨਿਊ ਅੰਮ੍ਰਿਤਸਰ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਗਾਮੀ ਚੋਣਾਂ ਵਿੱਚ ਇੱਕ ਵਾਰ ਫੇਰ ਕਾਂਗਰਸ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਵੇਗੀ। ਜਦ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਬਿਕਰਮ ਮਜੀਠੀਆ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਤਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਬਾਦਲਾਂ ਦੇ ਡਰ ਤੋਂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਉਨ੍ਹਾਂ ਨੂੰ ਲਾਲ ਡਾਇਰੀ ਦਾ ਡਰ ਦਿਖਾ ਕੇ ਡਰਾ ਧਮਕਾ ਰਿਹਾ ਹੈ।
Navjot Kaur Sidhu
ਉਨ੍ਹਾਂ ਕਿਹਾ ਕਿ ਬਾਦਲਾਂ ਦੇ ਡਰ ਤੋਂ ਹੀ ਕਈ ਪੁਲਿਸ ਮੁਲਾਜ਼ਮ ਆਪਣੀਆਂ ਜ਼ਿਆਦਾ ਬਦਲੀਆਂ ਕਰਵਾ ਰਹੇ ਹਨ ਜਾਂ ਨੌਕਰੀਆਂ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਚੱਲਿਆ ਹੋਇਆ ਕਾਰਤੂਸ ਹੈ ਜਿਸ ਦਾ ਕੋਈ ਵੀ ਵਜੂਦ ਨਹੀਂ। ਜਦ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਉਹ ਬੀਜੇਪੀ ਨਾਲ ਰਲ ਕੇ ਪੰਜਾਬ ਵਿਚ ਸਰਕਾਰ ਬਣਾਉਣਗੇ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਰਲ ਕੇ ਪੰਜਾਬ ਸੰਭਾਲਣ ਦੀਆਂ ਗੱਲਾਂ ਬਾਅਦ ਵਿਚ ਕਰਨ ਪਹਿਲਾਂ ਉਹ ਆਪਣੀਆਂ ਤਿੰਨ ਘਰਵਾਲੀਆਂ ਤਾਂ ਸੰਭਾਲ ਲਵੇ।
Sukhbir Badal
ਸੁਖਬੀਰ ਬਾਦਲ 'ਤੇ ਤੰਜ਼ ਕੱਸਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਜਾਣ ਕੇ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਸ਼ੁਰੂ ਹੋਵੇ ਕਿਉਂਕਿ ਇਸ ਦੇ ਨਾਲ ਉਸ ਦਾ ਸੰਥੈਟਿਕ ਡਰੱਗ ਦਾ ਧੰਦਾ ਬੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪ ਅਫੀਮ ਖਾਣ ਦਾ ਸ਼ੌਕੀਨ ਹੈ ਅਤੇ ਰਾਜਸਥਾਨ ਤੋਂ ਲੈ ਕੇ ਆਉਂਦਾ ਹੈ ਜਦੋਂ ਘੱਟ ਅਫ਼ੀਮ ਖਾ ਲੈਂਦਾ ਹੈ ਤਾਂ ਛੋਟਾ ਗੱਪ ਮਾਰਦਾ, ਜਦ ਜ਼ਿਆਦਾ ਫੀਮ ਖਾਂਦਾ ਹੈ ਤਾਂ ਗੱਪ ਵੀ ਵੱਡਾ ਹੀ ਮਾਰਦਾ ਹੈ। ਇਸ ਕਰਕੇ ਉਸ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਤੁਸੀਂ ਦੇਖੀ ਜਾਓ ਬਹੁਤ ਜਲਦ ਹੀ ਬਿਕਰਮਜੀਤ ਮਜੀਠੀਆ ਦੀ ਗ੍ਰਿਫ਼ਤਾਰੀ ਕਰਕੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾਵੇਗਾ।