ਠੰਡ ਤੋਂ ਬਚਣ ਲਈ ਬੱਠਲ 'ਚ ਅੱਗ ਲਗਾ ਕੇ ਸੌਂ ਰਹੇ 2 ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ

By : GAGANDEEP

Published : Jan 3, 2023, 9:16 pm IST
Updated : Jan 3, 2023, 9:16 pm IST
SHARE ARTICLE
 photo
photo

ਪੁਲਿਸ ਵਲੋਂ ਮੌਕੇ 'ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਫਗਵਾੜਾ : ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਸਥਿਤ ਢਾਬੇ 'ਤੇ ਠੰਡ ਤੋਂ ਬਚਣ ਲਈ ਬੱਠਲ 'ਚ ਅੱਗ ਲਗਾ ਕੇ ਸੌਂ ਰਹੇ 2 ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਸਾਰ ਥਾਣਾ ਰਾਵਲਪਿੰਡੀ ਦੀ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਰੋਡ 'ਤੇ ਸਥਿਤ ਰਿਹਣਾ ਜੱਟਾਂ ਨਜ਼ਦੀਕ ਹਰਮਨ ਢਾਬੇ 'ਤੇ ਕੰਮ ਕਰਨ ਵਾਲੇ 2 ਵਿਅਕਤੀ ਠੰਡ ਤੋਂ ਬਚਣ ਲਈ ਕਮਰੇ ਦਾ ਦਰਵਾਜਾ ਬੰਦ ਕਰ ਬੱਠਲ ਵਿਚ ਅੱਗ ਲਗਾ ਕੇ ਸੌ ਗਏ। ਦਰਵਾਜਾ ਬੰਦ ਹੋਣ ਕਾਰਨ ਗੈਸ ਬਣਨ ਨਾਲ ਕਮਰੇ 'ਚ ਪਏ ਦੋਵੇਂ ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ ਹੋ ਗਈ ।

ਉਧਰ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਪੁੱਤਰ ਰਤਨ ਲਾਲ ਉਮਰ ਕਰੀਬ 65 ਸਾਲ ਅਤੇ ਕਮਲ ਪੁੱਤਰ ਗੋਸਾਈ ਰਾਮ ਉਮਰ ਕਰੀਬ 35 ਸਾਲ ਦੋਵੇਂ ਵਾਸੀ ਪਿੰਡ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਵਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement