BSF recovered drone : BSF ਨੂੰ ਸਰਹੱਦ ਤੋਂ ਖ਼ਸਤਾ ਹਾਲਤ 'ਚ ਮਿਲਿਆ ਪਾਕਿਸਤਾਨੀ ਡਰੋਨ

By : KOMALJEET

Published : Jan 3, 2023, 9:54 am IST
Updated : Jan 3, 2023, 9:54 am IST
SHARE ARTICLE
BSF recovered drone
BSF recovered drone

1 ਕਿਲੋ ਹੈਰੋਇਨ ਵੀ ਹੋਈ ਬਰਾਮਦ

ਗੁਰਦਾਸਪੁਰ : ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਦੇ ਗੁਰਦਾਸਪੁਰ ਸਰਹੱਦ 'ਤੇ 2023 ਦਾ ਪਹਿਲਾ ਪਾਕਿਸਤਾਨੀ ਡਰੋਨ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡਰੋਨ ਦੇ ਨਾਲ ਹੀ ਜਵਾਨਾਂ ਨੇ 1 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਕਿਸਾਨ ਦੇ ਕਹਿਣ ’ਤੇ ਖੇਤਾਂ ਵਿੱਚੋਂ ਇਸ ਡਰੋਨ ਨੂੰ ਖ਼ਸਤਾ ਹਾਲਤ ਵਿੱਚ ਕਬਜ਼ੇ ਵਿੱਚ ਲੈ ਲਿਆ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਰਾਣਾ ਟੁੱਟਿਆ ਹੋਇਆ ਹੈਕਸਾਕਾਪਟਰ ਡਰੋਨ ਹੈ। ਜਿਸ ਨੂੰ ਜਵਾਨਾਂ ਨੇ ਗੁਰਦਾਸਪੁਰ ਦੇ ਘਣੀਕੇ ਬੇਟ ਅਧੀਨ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸੁੱਟ ਦਿੱਤਾ। ਇਸ ਡਰੋਨ ਨਾਲ 1 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਗਈ ਸੀ। ਜਿਸ ਨੂੰ ਜ਼ਬਤ ਕਰ ਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਰੋਨ ਨੂੰ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਡਰੋਨ ਡਿੱਗਦੇ ਦੇਖਿਆ। ਡਰੋਨ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਚਿੱਕੜ ਨਾਲ ਢੱਕਿਆ ਹੋਇਆ ਸੀ। ਜਿਸ ਨੂੰ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਬੀ.ਐਸ.ਐਫ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਇਹ ਉਹੀ ਡਰੋਨ ਹੈ ਜਿਸ ਨੂੰ ਬੀਓਪੀ ਘਣੀਕੇ ਬੇਟ ਵਿਖੇ 31 ਦਸੰਬਰ ਦੀ ਰਾਤ ਨੂੰ ਦੇਖਿਆ ਗਿਆ ਸੀ। ਇਹ ਡਰੋਨ ਰਾਤ 10 ਵਜੇ ਭਾਰਤੀ ਸਰਹੱਦ 'ਚ ਦਾਖਲ ਹੋਇਆ ਸੀ ਅਤੇ ਜਵਾਨਾਂ ਨੇ ਇਸ 'ਤੇ ਗੋਲੀਬਾਰੀ ਵੀ ਕੀਤੀ ਸੀ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਨੀ ਬੰਦ ਕਰ ਦਿੱਤੀ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਫਿਰ ਵੀ ਕੋਈ ਸਫਲਤਾ ਨਹੀਂ ਮਿਲੀ।

ਸਾਲ 2022 ਦੀ ਗੱਲ ਕਰੀਏ ਤਾਂ ਬੀਐਸਐਫ ਨੇ ਪੰਜਾਬ ਅੰਦਰ ਕੁੱਲ 22 ਡਰੋਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਜਿਨ੍ਹਾਂ ਵਿੱਚੋਂ 9 ਡਰੋਨਾਂ ਨੂੰ ਜਵਾਨਾਂ ਨੇ ਡੇਗ ਦਿੱਤਾ, ਜਦਕਿ ਬਾਕੀ ਡਰੋਨ ਸ਼ੱਕੀ ਹਾਲਾਤਾਂ ਵਿੱਚ ਡਿੱਗੇ ਪਾਏ ਗਏ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement