ਪਿਤਾ ਦੀ ਮੌਤ ਤੋਂ ਬਾਅਦ ਮਿਲਣ ਵਾਲੇ ਮੁਆਵਜ਼ੇ ਲਈ ਵਿਆਹੁਤਾ ਧੀ ਵੀ ਬਰਾਬਰ ਦੀ ਹੱਕਦਾਰ- High Court
Published : Jan 3, 2023, 11:19 am IST
Updated : Jan 3, 2023, 12:50 pm IST
SHARE ARTICLE
High Court
High Court

ਅਦਾਲਤ ਨੇ ਕਿਹਾ ਕਿ ਜਿੱਥੋਂ ਤੱਕ ਮ੍ਰਿਤਕ ਦੀ ਵਿਆਹੁਤਾ ਧੀ ਦਾ ਸਵਾਲ ਹੈ, ਸਾਡੇ ਸਮਾਜ ਵਿਚ ਵਿਆਹੀਆਂ ਧੀਆਂ ਦੀ ਉਹਨਾਂ ਦੇ ਮਾਤਾ-ਪਿਤਾ ਵੱਲੋਂ ਸਹੀ ਦੇਖਭਾਲ ਕੀਤੀ ਜਾਂਦੀ ਹੈ

 

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਅਹਿਮ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਵਿਆਹੁਤਾ ਧੀ ਆਪਣੇ ਪਿਤਾ ਦੀ ਮੌਤ ਦੀ ਸੂਰਤ ਵਿਚ ਮਿਲਣ ਵਾਲੇ ਮੁਆਵਜ਼ੇ ਦੀ ਬਰਾਬਰ ਦੀ ਹੱਕਦਾਰ ਹੈ। ਉਹ ਵਿਆਹੁਤਾ ਹੈ ਇਸ ਲਈ ਉਸ ਨੂੰ ਮੁਆਵਜ਼ੇ ਦੀ ਰਕਮ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ: ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਨਹੀਂ ਮਿਲੇਗੀ ਠੰਡ ਤੋਂ ਨਿਜਾਤ

ਜ਼ਿਕਰਯੋਗ ਹੈ ਕਿ ਮਾਰਚ 2016 ਵਿਚ ਡਰਾਈ ਕਲੀਨਰ ਵਜੋਂ ਕੰਮ ਕਰਨ ਵਾਲੇ ਮਲਾਗਰ ਸਿੰਘ ਦੀ ਇਕ ਵਾਹਨ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਫਤਿਹਗੜ੍ਹ ਸਾਹਿਬ ਨੇ ਮ੍ਰਿਤਕ ਦੀ ਵਿਧਵਾ ਨੂੰ 9 ਲੱਖ 40 ਹਜ਼ਾਰ 266 ਰੁਪਏ ਵਿਆਜ ਸਮੇਤ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਸਨ। ਟ੍ਰਿਬਿਊਨਲ ਨੇ ਮ੍ਰਿਤਕ ਦੇ ਦੋਵੇਂ ਬਾਲਗ ਪੁੱਤਰਾਂ ਅਤੇ ਵਿਆਹੁਤਾ ਧੀ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

ਬੀਮਾ ਕੰਪਨੀ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੁਆਵਜ਼ੇ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਬੀਮਾ ਕੰਪਨੀ ਦੇ ਫੈਸਲੇ ਖਿਲਾਫ ਅਪੀਲ ਖਾਰਜ ਕਰ ਦਿੱਤੀ ਪਰ ਨਾਲ ਹੀ ਟ੍ਰਿਬਿਊਨਲ ਦੇ ਹੁਕਮਾਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਿਰਫ ਮ੍ਰਿਤਕ ਦੀ ਵਿਧਵਾ ਨੂੰ ਸਾਰੀ ਰਕਮ ਦੇ ਕੇ ਦੋ ਪੁੱਤਰਾਂ ਅਤੇ ਵਿਆਹੁਤਾ ਧੀ ਨੂੰ ਕਿਵੇਂ ਵਾਂਝਾ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜੇ ਅਗਲੀ ਵਾਰ ਫਿਰ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਗਈ ਤਾਂ ਫਿਰ ਮੈਂ ਤਾਂ ਭੱਜ ਜਾਵਾਂਗਾ- ਸੁਖਬੀਰ ਸਿੰਘ ਬਾਦਲ

ਅਦਾਲਤ ਨੇ ਕਿਹਾ ਕਿ ਜਿੱਥੋਂ ਤੱਕ ਮ੍ਰਿਤਕ ਦੀ ਵਿਆਹੁਤਾ ਧੀ ਦਾ ਸਵਾਲ ਹੈ, ਸਾਡੇ ਸਮਾਜ ਵਿਚ ਵਿਆਹੀਆਂ ਧੀਆਂ ਦੀ ਉਹਨਾਂ ਦੇ ਮਾਤਾ-ਪਿਤਾ ਵੱਲੋਂ ਸਹੀ ਦੇਖਭਾਲ ਕੀਤੀ ਜਾਂਦੀ ਹੈ। ਤਿਉਹਾਰਾਂ ਅਤੇ ਹੋਰ ਕਈ ਮੌਕਿਆਂ 'ਤੇ ਉਹਨਾਂ ਨੂੰ ਨਕਦੀ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਹਨ। ਪਿਤਾ ਦੀ ਮੌਤ ਕਾਰਨ ਧੀ ਨਾ ਸਿਰਫ਼ ਉਹਨਾਂ ਦੇ ਪਿਆਰ ਤੋਂ ਵਾਂਝੀ ਹੋ ਗਈ ਹੈ, ਸਗੋਂ ਆਰਥਿਕ ਤੌਰ 'ਤੇ ਵੀ ਉਸ ਨੂੰ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ਵਿਚ ਉਹ ਮੁਆਵਜ਼ੇ ਵਿਚ ਹਿੱਸਾ ਲੈਣ ਦੀ ਵੀ ਹੱਕਦਾਰ ਹੈ। ਟ੍ਰਿਬਿਊਨਲ ਦੇ ਫੈਸਲੇ ਵਿਚ ਸੋਧ ਕਰਦਿਆਂ ਹਾਈ ਕੋਰਟ ਨੇ ਮੁਆਵਜ਼ੇ ਦੀ ਰਾਸ਼ੀ ਦਾ 55 ਫੀਸਦੀ ਮ੍ਰਿਤਕ ਦੀ ਵਿਧਵਾ ਨੂੰ ਅਤੇ ਬਾਕੀ 15-15 ਫੀਸਦੀ ਪੁੱਤਰਾਂ ਨੂੰ ਅਤੇ 15 ਫੀਸਦੀ ਵਿਆਹੁਤਾ ਧੀ ਨੂੰ ਦੇਣ ਦਾ ਹੁਕਮ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement