ਇਸ ਵਾਰ 6 ਤਿਉਹਾਰ ਸ਼ੁੱਕਰਵਾਰ ਅਤੇ 5 ਸੋਮਵਾਰ ਨੂੰ ਆਉਣਗੇ
ਚੰਡੀਗੜ੍ਹ: ਨਵੇਂ ਸਾਲ 2026 ਵਿੱਚ ਪੰਜਾਬ ਵਾਸੀਆਂ ਨੂੰ 11 ਲੰਬੀਆਂ ਛੁੱਟੀਆਂ ਮਿਲਣਗੀਆਂ। ਇਸ ਦਿਨ ਲਗਾਤਾਰ 3 ਛੁੱਟੀਆਂ ਹੋਣਗੀਆਂ। ਇਸ ਵਾਰ 6 ਤਿਉਹਾਰ ਸ਼ੁੱਕਰਵਾਰ ਅਤੇ 5 ਸੋਮਵਾਰ ਨੂੰ ਆਉਣਗੇ, ਜਿਨ੍ਹਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਮਿਲਾ ਕੇ ਲੰਬੀਆਂ ਛੁੱਟੀਆਂ ਹੋਣਗੀਆਂ। ਹਾਲਾਂਕਿ, 5 ਸਰਕਾਰੀ ਛੁੱਟੀਆਂ ਅਜਿਹੀਆਂ ਹਨ, ਜੋ ਐਤਵਾਰ ਨੂੰ ਆ ਰਹੀਆਂ ਹਨ। ਸਰਕਾਰੀ ਦਫ਼ਤਰਾਂ ਵਿੱਚ ਸਾਲ ਦੇ 365 ਦਿਨਾਂ ਦੀ ਥਾਂ 244 ਦਿਨ ਹੀ ਕੰਮਕਾਜ ਹੋਵੇਗਾ। ਗਣਤੰਤਰ ਦਿਵਸ 26 ਜਨਵਰੀ (ਸੋਮਵਾਰ) ਨੂੰ ਆਵੇਗਾ, ਅਜਿਹੀ ਸਥਿਤੀ ਵਿਚ 24 ਜਨਵਰੀ (ਸ਼ਨੀਵਾਰ), 25 ਜਨਵਰੀ (ਐਤਵਾਰ) ਅਤੇ 26 ਜਨਵਰੀ (ਸੋਮਵਾਰ) ਨੂੰ ਲਗਾਤਾਰ 3 ਦਿਨ ਛੁੱਟੀ ਰਹੇਗੀ।
ਦੂਜੇ ਪਾਸੇ ਮਾਰਚ ਅਪ੍ਰੈਲ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ 23 ਮਾਰਚ (ਸੋਮਵਾਰ) ਨੂੰ ਹੈ। 21 ਮਾਰਚ (ਸ਼ਨੀਵਾਰ), 22 ਮਾਰਚ (ਐਤਵਾਰ) ਅਤੇ 23 ਮਾਰਚ (ਸੋਮਵਾਰ) ਨੂੰ ਲਗਾਤਾਰ 3 ਦਿਨ ਦੀ ਛੁੱਟੀ ਰਹੇਗੀ। ਉੱਧਰ 3 ਅਪ੍ਰੈਲ (ਸ਼ੁੱਕਰਵਾਰ) ਨੂੰ ਗੁੱਡ ਫਰਾਈਡੇ ਹੈ। 3 ਅਪ੍ਰੈਲ ਤੋਂ ਬਾਅਦ 4 ਅਪ੍ਰੈਲ (ਸ਼ਨੀਵਾਰ) ਅਤੇ 5 ਅਪ੍ਰੈਲ (ਐਤਵਾਰ) ਨੂੰ ਲਗਾਤਾਰ 3 ਦਿਨ ਦੀ ਛੁੱਟੀ ਰਹੇਗੀ।
