ਅਖ਼ੀਰ ਅਕਾਲੀ-ਭਾਜਪਾ ਗਠਜੋੜ ਟੁਟਣੋਂ ਬਚ ਹੀ ਗਿਆ
Published : Feb 3, 2019, 2:23 pm IST
Updated : Feb 3, 2019, 2:23 pm IST
SHARE ARTICLE
Sukhbir Badal and Amit Shah
Sukhbir Badal and Amit Shah

ਭਾਜਪਾ ਪ੍ਰਧਾਨ ਅਤੇ ਸੁਖਬੀਰ ਬਾਦਲ 'ਚ ਮੀਟਿੰਗ 'ਚ ਹੋਇਆ ਸਮਝੌਤਾ......

ਚੰਡੀਗੜ੍ਹ  : ਅਖ਼ੀਰ ਅਕਾਲੀ ਦਲ-ਭਾਜਪਾ ਦਾ ਗਠਜੋੜ ਟੁਟਣੋ ਬਚ ਹੀ ਗਿਆ ਅਤੇ ਹੁਣ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਨਹੀਂ ਦੇਣਾ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਰਾਤ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚ ਇਕ ਲੰਮੀ ਮੀਟਿੰਗ ਹੋਈ ਅਤੇ ਉਸ ਵਿਚ ਦੋਹਾਂ ਧਿਰਾਂ ਵਿਚ ਸਹਿਮਤੀ ਬਣ ਗਈ ਹੈ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਪ੍ਰਧਾਨ ਨੇ ਯਕੀਨ ਦਿਵਾਇਆ ਹੈ ਕਿ ਰਾਸ਼ਟਰੀ ਸਿੱਖ ਸੰਗਤ, ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲ ਨਹੀਂ ਦੇਵੇਗੀ

ਅਤੇ ਸਿੱਖ ਮਾਮਲਿਆਂ ਵਿਚ ਹਮੇਸ਼ਾ ਅਕਾਲੀ ਦਲ ਨਾਲ ਵਿਚਾਰ ਵਟਾਂਦਰਾ ਹੋਵੇਗਾ। ਅਸਲ ਵਿਚ ਅਕਾਲੀ ਦਲ ਨੂੰ ਸਖ਼ਤ ਇਤਰਾਜ਼ ਸੀ ਕਿ ਆਰ.ਐਸ.ਐਸ. ਦੇ ਕਹਿਣ 'ਤੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਅਪਣੇ ਮੈਂਬਰਾਂ ਦੀ ਸੰਖਿਆ ਵਧਾਉਣ ਲਈ ਮਹਾਰਾਸ਼ਟਰ ਸਰਕਾਰ ਨੇ ਬੋਰਡ ਦੇ ਐਕਟ ਵਿਚ ਸੋਧ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਪ੍ਰਧਾਨ ਨੇ ਅਕਾਲੀ ਦਲ ਨੂੰ ਯਕੀਨ ਦਿਵਾਇਆ ਹੈ ਕਿ ਬੋਰਡ ਦੇ ਐਕਟ ਵਿਚ ਕੀਤੀ ਸੋਧ ਵਾਪਸ ਲੈ ਲਈ ਜਾਵੇਗੀ। 
ਅਸਲ ਵਿਚ ਬੋਰਡ ਦੇ ਐਕਟ ਵਿਚ ਸੋਧ ਤਾਂ ਕਾਫ਼ੀ ਸਮਾਂ ਪਹਿਲਾਂ ਹੀ ਹੋ ਗਈ ਸੀ, ਫਿਰ ਹੁਣ ਅਚਾਨਕ ਇਹ ਮੁੱਦਾ ਇਤਨਾ ਕਿਉਂ ਗ਼ਰਮਾ ਗਿਆ,

ਇਸ ਪਿਛੇ ਕੀ ਕਾਰਨ ਹੈ ? ਇਕ ਤਾਂ ਗ਼ਰਮ ਖ਼ਿਆਲ ਸਿੱਖ ਜਥੇਬੰਦੀਆਂ ਲੋਕ ਸਭਾ ਚੋਣਾਂ ਵਿਚ ਇਸ ਮੁੱਦੇ 'ਤੇ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਵਿਚ ਹਨ ਅਤੇ ਦੂਸਰਾ ਭਾਜਪਾ ਨੇ ਸਿੱਖ ਆਗੂਆਂ ਨੂੰ ਅਪਣੇ ਨਾਲ ਜੋੜਨ ਦਾ ਕੰਮ ਅਰੰਭਿਆ ਹੋਇਆ ਹੈ। ਅਕਾਲੀ ਦਲ ਦੇ ਸਿੱਖ ਕਾਡਰ ਨੂੰ ਖੋਰਾ ਲੱਗ ਰਿਹਾ ਹੈ। ਇਥੋਂ ਤਕ ਕਿ 2017 ਦੀਆਂ ਚੋਣਾਂ ਸਮੇਂ ਵੀ ਭਾਜਪਾ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਪੁਆਈਆਂ। ਬਲਕਿ ਆਰ.ਐਸ.ਐਸ. ਦੀਆਂ ਹਦਾਇਤਾਂ ਅਨੁਸਾਰ ਕਾਂਗਰਸ ਨੂੰ ਪੁਆਈਆਂ ਗਈਆਂ।

ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਨੇ ਪਿਛਲੇ ਚਾਰ ਸਾਲਾਂ ਵਿਚ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਨੂੰ ਕੋਈ ਆਰਥਕ ਸਹਾਇਤਾ ਦਿਤੀ। ਬਲਕਿ ਅਨਾਜ ਦੀ ਖ਼ਰੀਦ ਲਈ ਜਾਰੀ ਹੋਣ ਵਾਲੇ ਫ਼ੰਡ ਵੀ ਰੋਕੀ ਰਖੇ ਅਤੇ ਅਕਾਲੀ ਦਲ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਵਾਰ-ਵਾਰ ਦਿੱਲੀ ਦੇ ਚਕਰ ਲਾਉਣ 'ਤੇ ਵੀ ਮੋਦੀ ਸਰਕਾਰ ਨੇ ਇਨ੍ਹਾਂ ਦੀ ਬਾਹ ਨਹੀਂ ਸੀ ਫੜੀ

ਅਤੇ ਅਖੀਰ ਅਨਾਜ ਦੀ ਖ਼ਰੀਦ ਸਬੰਧੀ 27-28 ਹਜ਼ਾਰ ਕਰੋੜ ਦੀ ਰਕਮ ਪੰਜਾਬ ਸਿਰ ਕਰਜ਼ਾ ਮੜ ਕੇ ਅਨਾਜ ਦੀ ਖ਼ਰੀਦ ਲਈ ਫ਼ੰਡ ਮੁਹਈਆ ਕਰਵਾਏ। ਹੁਣ ਪੰਜਾਬ ਨੂੰ ਲਗਭਗ 1800 ਕਰੋੜ ਰੁਪਏ ਹਰ ਸਾਲ ਵਿਆਜ਼ ਪੈ ਰਿਹਾ ਹੈ। ਸਿਰਫ਼ ਇਥੇ ਹੀ ਬਸ ਨਹੀਂ ਨਰਿੰਦਰ ਮੋਦੀ ਸਰਕਾਰ ਨੇ ਜਿਨ੍ਹਾਂ ਸਿੱਖ ਨੇਤਾਵਾਂ ਨੂੰ ਪਦਮ ਭੂਸ਼ਣ ਐਵਾਰਡਾਂ ਨਾਲ ਸਨਮਾਨਤ ਕੀਤਾ ਹੈ, ਇਹ ਐਵਾਰਡ ਦੇਣ ਸਮੇਂ ਵੀ ਅਕਾਲੀ ਦਲ ਨੂੰ ਪੁਛਿਆ ਤਕ ਨਹੀਂ ਗਿਆ। ਲੋਕ ਸਭਾ ਚੋਣਾਂ ਨੂੰ ਵੇਖਦਿਆਂ ਦੋਵਾਂ ਪਾਰਟੀਆਂ ਨੇ ਸਮਝੌਤਾ ਕਰਨਾ ਹੀ ਠੀਕ ਸਮਝਿਆ।

ਭਾਜਪਾ ਨੇ ਵੀ ਭਾਪ ਲਿਆ ਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਕਾਰਨ ਉਸ ਨੂੰ ਪੰਜਾਬ ਵਿਚ ਹੀ ਨਹੀਂ ਬਲਕਿ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਵੀ ਨੁਕਸਾਨ ਹੋਵੇਗਾ। ਇਸੀ ਤਰ੍ਹਾਂ ਅਕਾਲੀ ਦਲ ਦੀ ਪੰਜਾਬ ਵਿਚ ਹਾਲਤ ਠੀਕ ਨਹੀਂ ਅਤੇ ਭਾਜਪਾ ਨਾਲ ਤੋੜ ਪਿਛੋੜੇ ਕਾਰਨ ਅਕਾਲੀ ਦਲ ਨੂੰ ਵੀ ਚੋਣਾਂ ਵਿਚ ਨੁਕਸਾਨ ਉਠਾਉਣਾ ਪਵੇਗਾ। ਹੁਣ ਜਲਦੀ ਹੀ ਅਕਾਲੀ ਦਲ ਅਤੇ ਪੰਜਾਬ ਭਾਜਪਾ ਦੇ ਨੇਤਾਵਾਂ ਵਿਚ ਇਕ ਮੀਟਿੰਗ ਹੋਵੇਗੀ ਜਿਸ ਵਿਚ ਲੋਕ ਸਭਾ ਲਈ ਸੀਟਾਂ ਦੀ ਵੰਡ 'ਤੇ ਵਿਚਾਰ ਵਟਾਂਦਰਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement