
ਜਲਾਲਾਬਾਦ ਨਗਰ ਕੌਾਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਆਏ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਹੋਈ ਖ਼ੂਨੀ ਝੜਪ
ਸੁਖਬੀਰ ਬਾਦਲ ਦੀ ਗੱਡੀ 'ਤੇ ਵੀ ਹੋਇਆ ਹਮਲਾ, ਗੋਲੀਆਂ ਚਲੀਆਂ, ਕਈ ਜ਼ਖ਼ਮੀ
ਅਬੋਹਰ/ ਜਲਾਲਾਬਾਦ, 2 ਫ਼ਰਵਰੀ (ਤੇਜਿੰਦਰ ਸਿੰਘ ਖ਼ਾਲਸਾ) : ਜਲਾਲਾਬਾਦ ਨਗਰ ਕੌਾਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਦੂਜੇ ਦਿਨ ਸਵੇਰੇ ਮਾਹੌਲ ਉਸ ਸਮੇਂ ਖ਼ਰਾਬ ਹੋ ਗਿਆ ਜਦੋਂ ਕਾਂਗਰਸੀ ਅਤੇ ਅਕਾਲੀ ਵਰਕਰ ਇਕ ਦੂਜੇ ਦੇ ਸਾਹਮਣੇ ਆਉਾਦੇ ਹੀ ਆਪਸ ਵਿਚ ਭਿੜ ਗਏ | ਇਹ ਝੜਪ ਇੰਨੀ ਜ਼ਿਆਦਾ ਖ਼ਤਰਨਾਕ ਸੀ ਕਿ ਵੇਖਦੇ ਹੀ ਵੇਖਦੇ ਇੱਟਾਂ, ਰੋੜੇ ਅਤੇ ਡਾਂਗਾਂ ਚਲਣੀਆਂ ਸ਼ੁਰੂ ਹੋ ਗਈਆਂ ਅਤੇ ਹਵਾਈ ਫ਼ਾਇਰ ਵੀ ਕੀਤੇ ਗਏ | ਇਸ ਝੜਪ ਵਿਚ ਦੋਵਾਂ ਪਾਸਿਆਂ ਤੋਂ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਨਾਲ ਹੀ ਕਈ ਕਾਰਾਂ ਦੇ ਸ਼ੀਸ਼ੇ ਅਤੇ ਹੋਰ ਨੁਕਸਾਨ ਵੀ ਕੀਤਾ ਗਿਆ | ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਕਾਰ ਉਤੇ ਵੀ ਹਮਲਾ ਕੀਤਾ ਗਿਆ | ਅੱਜ ਸੁਖਬੀਰ ਸਿੰਘ ਬਾਦਲ ਖ਼ੁਦ ਅਕਾਲੀ ਉਮੀਦਵਾਰਾਂ ਦੇ ਫ਼ਾਰਮ ਭਰਵਾਉਣ ਲਈ ਜਲਾਲਾਬਾਦ ਪਹੁੰਚੇ ਸਨ | ਜਿਵੇਂ ਹੀ ਸੁਖਬੀਰ ਬਾਦਲ ਅਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਤਹਿਸੀਲ ਕੰਪਲੈਕਸ ਪਹੁੰਚੇ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਕਾਗ਼ਜ਼ ਭਰਨ ਲਈ ਉਥੇ ਪਹੁੰਚ ਗਏ ਜਿਸ ਕਾਰਨ ਦੋਹਾਂ ਧਿਰਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਅਤੇ ਮਾਹੌਲ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ |
ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾਕ੍ਰਮ ਨੂੰ ਲੀਡ ਰਮਿੰਦਰ ਆਵਲਾ ਦਾ ਮੁੰਡਾ ਆਪ ਅੱਗੇ ਹੋ ਕੇ ਕਰ ਰਿਹਾ ਸੀ ਜਿਥੇ ਇਸ ਹਮਲੇ ਵਿਚ ਜ਼ੈੱਡ ਸਕਿਉਰਿਟੀ 'ਤੇ ਵੀ ਹਮਲਾ ਕੀਤਾ ਗਿਆ | ਉਨ੍ਹਾਂ ਦਸਿਆ ਕਿ ਸਕਿਉਰਿਟੀ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਉਥੇ ਹੀ ਕਾਂਗਰਸੀ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ 3 ਵਰਕਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਹਨ |
ਮਾਹੌਲ ਖ਼ਰਾਬ ਹੋਣ ਦੀ ਖ਼ਬਰ ਮਿਲਦੇ ਹੀ ਐਸਐਸਪੀ ਫ਼ਾਜ਼ਿਲਕਾ ਜਲਾਲਾਬਾਦ ਪਹੁੰਚੇ, ਜਿਨ੍ਹਾਂ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਉਸ ਤੋਂ ਬਾਅਦ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਅਪਣੇ ਨਾਮਜ਼ਦਗੀ ਪੱਤਰ ਐਸਡੀਐਮ ਕਮ ਰਿਟਰਨਿੰਗ ਅਫ਼ਸਰ ਜਲਾਲਾਬਾਦ ਨੂੰ ਸੌਾਪੇ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਉਨ੍ਹਾਂ ਦੇ ਬੇਟੇ ਨੇ ਅਕਾਲੀ ਵਰਕਰਾਂ ਉਤੇ ਗੋਲੀਆਂ ਚਲਾਈਆਂ ਸਨ ਅਤੇ ਜਦ ਤਕ ਪੁਲਿਸ ਮਾਮਲੇ ਦਰਜ ਨਹੀਂ ਕਰਦੀ ਤਦ ਤਕ ਉਹ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ ਵਿਚ ਧਰਨਾ ਲਾਉਣਗੇ |
ਉਧਰ ਜਦੋਂ ਵਿਧਾਇਕ ਰਮਿੰਦਰ ਸਿੰਘ ਆਂਵਲਾ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਖ਼ੁਦ ਏਨੀ ਵੱਡੀ ਤਾਦਾਦ ਵਿਚ ਗੁੰਡੇ ਨਾਲ ਲੈ ਕੇ ਆਏ ਸਨ ਅਤੇ ਮਾਹੌਲ ਕਾਂਗਰਸ ਨੇ ਨਹੀਂ ਸਗੋਂ ਅਕਾਲੀ ਦਲ ਨੇ ਖ਼ਰਾਬ ਕੀਤਾ ਹੈ ਕਿਉਾਕਿ ਇਨ੍ਹਾਂ ਨੂੰ ਅਪਣੀ ਹਾਰ ਨਜ਼ਰ ਆ ਰਹੀ ਹੈ ਅਤੇ ਇਹ ਡਰਾਮੇਬਾਜ਼ੀ ਕਰ ਕੇ ਚੋਣ ਲੜਨ ਤੋਂ ਬਚਣਾ ਚਾਹੁੰਦੇ ਹਨ | ਬਾਅਦ ਵਿਚ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਕਾਂਰਗਸੀ ਵਿਧਾਇਕ 'ਤੇ ਉਸ ਦੇ ਪੁੱਤਰ ਵਿਰੁਧ 307 ਦਾ ਕੇਸ ਕਰਜ ਕਰ ਲਿਆ ਹੈ ਤੇ ਅਕਾਲੀਆਂ ਦੀ ਜਿੱਤ ਹੋਈ ਹੈ |