
ਅਕਤੂਬਰ ਤੋਂ ਪਹਿਲਾਂ ਨਹੀਂ ਖ਼ਤਮ ਹੋਵੇਗਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ
ਨਵੀਂ ਦਿੱਲੀ, 2 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨ ਅੰਦੋਲਨ ਅਕਤੂਬਰ ਤੋਂ ਪਹਿਲਾਂ ਖ਼ਤਮ ਨਹੀਂ ਹੋਏਗਾ ਅਤੇ ਸਾਡਾ ਨਾਹਰਾ ਹੈ- 'ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ' | ਟਿਕੈਤ ਨੇ ਅਪਣਾ ਰੁਖ਼ ਸਖ਼ਤ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਯੂਨੀਅਨਾਂ ਕਈ ਮਹੀਨਿਆਂ ਤਕ ਧਰਨਿਆਂ 'ਤੇ ਬੈਠਣ ਲਈ ਤਿਆਰ ਹਨ | ਇਸ ਤੋਂ ਪਹਿਲਾਂ ਟਿਕੈਤ ਨੇ ਕਿਹਾ ਸੀ ਅਜੇ ਤਾਂ ਸਿਰਫ਼ ਕਾਨੂੰਨ ਵਾਪਸੀ ਦੀ ਹੀ ਗੱਲ ਕੀਤੀ ਜਾ ਰਹੀ ਹੈ, ਕਿਤੇ ਉਹ ਨਾ ਹੋ ਜਾਵੇ ਕਿ ਗੱਲ ਗੱਦੀ
ਵਾਪਸੀ ਤਕ ਪਹੁੰਚ ਜਾਵੇ | ਇਸ ਲਈ ਸਰਕਾਰ ਨੂੰ ਮੌਕਾ ਵੇਖਦੇ ਹੋਏ ਪਿੱਛੇ ਹਟ ਜਾਣਾ ਚਾਹੀਦਾ ਹੈ |
26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕਣ ਵਾਲੇ ਇਸ ਆਗੂ ਦੇ ਬਿਆਨ ਪਿੱਛੋਂ ਨਵੀਂ ਚਰਚਾ ਛਿੜ ਗਈ ਹੈ |
ਟਿਕੈਤ ਨੂੰ ਜਦੋਂ ਅਕਤੂਬਰ ਤਕ ਅੰਦੋਲਨ ਚੱਲਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਇਹ ਆਖ ਕੇ ਟਾਲ ਦਿਤਾ ਕਿ ਸਮਝਣ ਵਾਲੇ ਸਮਝ ਗਏ ਹਨ | ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ | (ਏਜੰਸੀ)image