
ਮਹਾਰਾਸ਼ਟਰ : ਪੋਲੀਉ ਦੀ ਦਵਾਈ ਦੀ ਥਾਂ 12 ਬੱਚਿਆਂ ਨੂੰ ਪਿਲਾ ਦਿਤਾ ਸੈਨੀਟਾਈਜ਼ਰ
ਨਾਗਪੁਰ, 2 ਫ਼ਰਵਰੀ : ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਪੋਲੀਓ ਦੀ ਖ਼ੁਰਾਕ ਦੀ ਥਾਂ ਹੈਾਡ ਸੈਨੇਟਾਈਜ਼ਰ ਪੀਣ ਵਾਲੇ 12 ਬੱਚਿਆਂ ਦੀ ਹਾਲਤ ਸਥਿਰ ਹੈ | ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ | ਯਵਤਮਾਲ ਕਲੈਕਟਰ ਐਮ.ਡੀ ਸਿੰਘ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਇਹ ਘਟਨਾ ਐਤਵਾਰ ਨੂੰ ਕਾਪਸੀਕੋਪਰੀ ਪਿੰਡ ਦੇ ਭਾਨਬੋਰਾ ਸਿਹਤ ਕੇਂਦਰ 'ਚ ਵਾਪਰੀ ਜਿਥੇ 5 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਘਟਲਾਹ ਦੀ ਜਾਂਚ ਪੂਰੀ ਕਰ ਲਈ ਗਈ ਹੈ | ਸਰਕਾਰ ਨੂੰ ਇਕ ਰੀਪੋਰਟ ਸੌਾਪੀ ਜਾਵੇਗੀ |
ਯਵਤਮਾਲ ਜ਼ਿਲ੍ਹਾ ਕੌਾਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਕਿ੍ਸ਼ਨਾ ਪਾਂਚਾਲ ਨੇ ਸੋਮਵਾਰ ਨੂੰ ਕਿਹਾ ਕਿ ਹਸਪਤਾਲ 'ਚ ਦਾਖ਼ਲ ਬੱਚੇ ਹੁਣ ਠੀਕ ਹਨ ਅਤੇ ਇਸ ਘਟਨਾ ਨਾਲ ਜੁੜੇ ਤਿੰਨ ਕਰਮੀਆਂ-ਇਕ ਸਿਹਤ ਕਰਮੀ, ਇਕ ਡਾਕਟਰ ਅਤੇ ਇਕ ਆਸ਼ਾ ਵਰਕਰ ਨੂੰ ਮੁਅੱਤਲ ਕਰ ਦਿਤਾ ਜਾਵੇਗਾ | ਪਾਂਚਾਲ ਨੇ ਸੋਮਵਾਰ ਨੂੰ ਦਸਿਆ,''ਯਵਤਮਾਲ 'ਚ 5 ਸਾਲ ਦੀ ਉਮਰ ਤੋਂ ਘੱਟ ਦੇ 12 ਬੱਚਿਆਂ ਨੂੰ ਪੋਲੀਓ ਬੂੰਦ ਦੀ ਬਜਾਏ ਹੈਂਡ ਸੈਨੀਟਾਈਜ਼ਰ ਦੇ ਦਿਤਾ ਗਿਆ ਸੀ | ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਹੁਣ ਉਹ ਠੀਕ ਹਨ | ਉਨ੍ਹਾਂ ਕਿਹਾ, ''ਬੱਚਿਆਂ ਨੂੰ 48 ਘੰਟਿਆਂ ਤਕ ਡਾਕਟਰਾਂ ਦੀ ਨਿਗਰਾਨੀ 'ਚ ਰਖਿਆ ਗਿਆ | ਉਹ ਠੀਕ ਹਨ ਅਤੇ ਉਨ੍ਹਾਂ ਨੂੰ ਅੱਜ ਛੁੱਟੀ ਦੇ ਦਿਤੀ ਜਾਵੇਗੀ |'' (ਪੀਟੀਆਈ)