
ਲਾਲ ਕਿਲ੍ਹਾ ਅਣਮਿਥੇ ਸਮੇਂ ਲਈ ਬੰਦ, ਬਰਡ ਫ਼ਲੂ ਕਾਰਨ ਲਿਆ ਫ਼ੈਸਲਾ
ਨਵੀਂ ਦਿੱਲੀ, 2 ਫ਼ਰਵਰੀ : ਦਿੱਲੀ ਦਾ ਲਾਲ ਕਿਲ੍ਹਾ ਅਣਮਿਥੇ ਸਮੇਂ ਲਈ ਬੰਦ ਕਰ ਦਿਤਾ ਗਿਆ ਹੈ | ਦਿੱਲੀ ਸੈਂਟਰਲ ਦੇ ਡੀਐਮ ਨੇ ਅੱਜ ਇਸ ਸਬੰਧ ਵਿਚ ਇਕ ਆਦੇਸ ਜਾਰੀ ਕੀਤਾ ਹੈ | ਦਿੱਲੀ ਆਪਦਾ ਅਥਾਰਟੀ ਵਲੋਂ ਜਾਰੀ ਕੀਤੇ ਗਏ ਇਕ ਆਦੇਸ ਵਿਚ ਕਿਹਾ ਗਿਆ ਹੈ ਕਿ ਲਾਲ ਕਿਲ੍ਹੇ ਅਤੇ ਆਸ ਪਾਸ ਦੇ ਖੇਤਰ ਵਿੱਚ ਬਰਡ ਫ਼ਲੂ ਦੇ ਸੰਕਰਮ ਨੂੰ ਵੇਖਦੇ ਹੋਏ, ਆਮ ਲੋਕਾਂ ਅਤੇ ਸੈਲਾਨੀਆਂ ਲਈ ਕੈਂਪਸ ਬੰਦ ਕੀਤਾ ਜਾ ਰਿਹਾ ਹੈ | ਭਾਰਤ ਦੇ ਪੁਰਾਤੱਤਵ ਸਰਵੇਖਣ ਦੇ ਨਿਰਦੇਸਕ ਦੀ ਇਜਾਜਤ ਨਾਲ ਲਾਲ ਕਿਲ੍ਹਾ ਆਮ ਲੋਕਾਂ ਅਤੇ ਸੈਲਾਨੀਆਂ ਲਈ ਬੰਦ ਕਰ ਦਿਤਾ ਗਿਆ ਹੈ |
ਇਸ ਤੋਂ ਪਹਿਲਾਂ ਲਾਲ ਕਿਲ੍ਹੇ ਦੇ ਖੇਤਰ ਵਿਚ 14 ਕਾਂ ਅਤੇ ਚਾਰ ਬਤਖਾਂ ਦੀ ਮੌਤ ਹੋ ਗਈ ਸੀ | ਬਾਅਦ ਵਿਚ ਨਮੂਨੇ ਦੀ ਜਾਂਚ ਵਿਚ ਉਨ੍ਹਾਂ ਵਿਚ ਬਰਡ ਫ਼ਲੂ ਦੀ ਪੁਸਟੀ ਹੋਈ | ਅੱਠ ਨਮੂਨਿਆਂ ਵਿਚ ਬਰਡ ਫਲੂ ਦੇ ਸਟ੍ਰੋਨ ਪਾਏ ਜਾਣ ਤੋਂ ਬਾਅਦ ਪਸੂ ਪਾਲਣ ਵਿਭਾਗ ਨੇ ਇਸ ਗੱਲ ਦੀ ਪੁਸਟੀ ਕੀਤੀ ਕਿ ਦਿੱਲੀ ਵਿਚ ਬਰਡ ਫ਼ਲੂ ਹੈ | (ਪੀਟੀਆਈ)
ਬਰਡ ਫ਼ਲੂ ਦੇ ਸਕਾਰਾਤਮਕ ਨਮੂਨੇ ਮਿਲਣ ਤੋਂ ਬਾਅਦ ਪ੍ਰਸਾਸਨ ਨੇ ਲਾਲ ਕਿਲ੍ਹੇ ਵਿਚ 19 ਜਨਵਰੀ ਤੋਂ 26 ਜਨਵਰੀ ਤਕ ਆਮ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿਤੀ ਸੀ | (ਏਜੰਸੀ)