
ਤਰਨਤਾਰਨ ਦੇ ਸਾਧਾਰਣ ਵਿਅਕਤੀ ਦਾ ਮੁੰਡਾ ਬਣਿਆ ਜੱਜ
ਤਰਨਤਾਰਨ, 2 ਫ਼ਰਵਰੀ (ਅਜੀਤ ਘਰਿਆਲਾ): ਸ੍ਰੀ ਗੁਰੁ ਅਰਜਨ ਦੇਵ ਜੀ ਦੀ ਪਵਿੱਤਰ ਨਗਰੀ ਦੇ ਸਾਧਾਰਣ ਪਰਵਾਰ ਦਾ ਲੜਕਾ ਪੀਸੀਐਸ ਜੁਡੀਸ਼ਰੀ ਵਿਚ ਸਲੈਕਟ ਹੋ ਕੇ ਜੱਜ ਬਣਿਆ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਪੇਂਟ ਦਾ ਕੰਮ ਕਰਨ ਸਧਾਰਨ ਵਿਅਕਤੀ ਵਰਿਆਮ ਸਿੰਘ ਦੇ ਘਰ ਵਿਚ ਉਸ ਵੇਲੇ ਖ਼ੁਸ਼ੀ ਦਾ ਮਾਹੌਲ ਵੇਖਣ ਦਾ ਮਹੌਲ ਮਿਲਿਆ, ਜਦ ਉਨ੍ਹਾਂ ਦਾ ਲੜਕਾ ਯੋਗੇਸ਼ ਗਿੱਲ ਪੀਸੀਐਸ ਜੁਡੀਸ਼ਰੀ ਚੋਣ ਹੋ ਕੇ ਜੱਜ ਬਣ ਗਿਆ ਹੈ। ਇਸ ਖ਼ੁਸ਼ੀ ਦੀ ਖ਼ਬਰ ਸੁਣਦਿਆਂ ਹੀ ਆਂਢ-ਗੁਆਂਢ ਅਤੇ ਰਿਸ਼ਤੇਦਾਰਾ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗ ਗਿਆ।
ਇਸ ਮੌਕੇ ਯੁਗੇਸ਼ ਗਿੱਲ ਨੇ ਦਸਿਆਂ ਕਿ ਉਸ ਨੇ ਸ੍ਰੀ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਤੋਂ ਐਲ.ਐਲ.ਬੀ., ਐਲ.ਐਲ.ਐਮ. ਦੀ ਪੜ੍ਹਾਈ ਪਾਸ ਕਰ ਕੇ ਲਾਇਲਪੁਰ ਖਾਲਸਾ ਕਾਲਜ ਜਲਧੰਰ ਵਿਖੇ ਬਤੌਰ ਅਧਿਆਪਕ ਵਜੋਂ ਸੇਵਾਵਾਂ ਦਿਤੀਆਂ ਅਤੇ 2016 ਤੋਂ ਲੈ ਕੇ 2020 ਤਕ ਬਤੌਰ ਸਰਕਾਰੀ ਵਕੀਲ ਅੰਮ੍ਰਿਤਸਰ ਤਾਇਨਾਤ ਰਹੇ। ਇਥੇ ਵੀ ਦਸਣਯੋਗ ਹੈ ਕਿ ਕਿਸੇ ਵੇਲੇ ਤਰਨਤਾਰਨ ਸਰਹੱਦੀ ਇਲਕਾ ਪੜ੍ਹਾਈ ਪੱਖੋ ਪਿਛੜੇ ਇਲਾਕਿਆਂ ਵਿਚ ਆਉਂਦਾ ਸੀ ਪਰ ਹੁਣ ਇਸੇ ਜ਼ਿਲ੍ਹੇ ਵਿਚੋਂ ਆਈ.ਪੀ.ਐਸ. ਅਤੇ ਪੀ.ਸੀ.ਐਸ. ਅਧਿਕਾਰੀ ਚੁਣੇ ਗਏ ਜਿਸ ਨਾਲ ਜ਼ਿਲ੍ਹਾ ਤਰਨਤਾਰਨ ਦਾ ਨਾਅ ਰੌਸ਼ਨ ਹੋਇਆ ਹੈ।
02-05