
ਨਗਰ ਪੰਚਾਇਤ ਭਿੱਖੀਵਿੰਡ ਵਿਖੇ ਨਾਮਜ਼ਦਗੀਆਂ ਮੌਕੇ ਚਲੀਆਂ ਗੋਲੀਆਂ, ਦੋ ਵਿਅਕਤੀ ਹੋਏ ਜ਼ਖ਼ਮੀ
ਤਰਨਤਾਰਨ/ਭਿੱਖੀਵਿੰਡ, 2 ਫ਼ਰਵਰੀ (ਅਜੀਤ ਘਰਿਆਲਾ/ਗੁਰਪ੍ਰਤਾਪ ਸਿੰਘ ਜੱਜ): ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਦੇ ਸਬੰਧ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਜਸਬੀਰ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਉਮੀਦਵਾਰ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਆਏ ਤਾਂ ਉਥੇ ਮੌਜੂਦ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਦੀ ਕੁੱਟਮਾਰ ਕਰ ਕੇ ਨਾਮਜ਼ਦਗੀ ਫ਼ਾਈਲਾਂ ਖੋਹ ਕੇ ਪਾੜ ਦਿਤੀਆਂ |
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਭਿੱਖੀਵਿੰਡ ਦੇ ਆਗੂ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਬੁਖ਼ਲਾਹਟ ਵਿਚ ਆ ਕੇ ਪੁਲਿਸ ਦੀ ਹਾਜ਼ਰੀ ਵਿਚ ਅਪਣੇ ਵਰਕਰਾਂ ਤੋਂ ਗੋਲੀਆਂ ਚਲਵਾਈਆਂ ਹਨ ਪਰ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ | ਉਧਰ ਦੂਜੇ ਪਾਸੇ ਕਾਂਗਰਸੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਫ਼ਾਈਲਾਂ ਜਮ੍ਹਾਂ ਨਹੀਂ ਕਰਾਉਣ ਦਿਤੀਆਂ ਜਿਸ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਨਾਹਰੇਬਾਜ਼ੀ ਕੀਤੀ ਗਈ ਤਾਂ ਕਾਂਗਰਸੀ ਵਰਕਰਾਂ ਨੇ ਪੁਲਿਸ ਦੀ ਹਾਜ਼ਰੀ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਦੀ ਹਕਲਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਇਲਜਾਮ ਲਗਾਏ | ਜਾਣਕਾਰੀ ਅਨੁਸਾਰ ਇਸ ਹੁਲੜਬਾਜ਼ੀ ਵਿਚ 33 ਰਾਉਾਡ ਫ਼ਾਇਰ ਹੋਏ ਜਿਸ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਰਸਿੰਘ ਭਰਤੀ ਕਰਾਇਆ ਗਿਆ ਅਤੇ ਸੜਕ ਤੇ ਖੜੀਆਂ ਗੱਡੀਆਂ ਦੀ ਵੀ ਤੋੜਭੰਨ ਕੀਤੀ ਗਈ |
ਇਸ ਸਬੰਧੀ ਰਾਜਬੀਰ ਸਿੰਘ ਡੀਐਸਪੀ ਸਬ ਡਵੀਜ਼ਨ ਭਿੱਖੀਵਿੰਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
02-08 ਏ--- ਪੁਲਿਸ ਲੋਕਾਂ ਖਿਧੇੜਦੀ ਹੋਈ
20-08 ਬੀ^^ਹੱਥਾਂ ਵਿਚ ਤੇਜ਼ਧਾਰ ਹਥਿਆਰ ਫੜੀ ਫਿਰਦੇ ਲੋਕ |