
ਇਨ੍ਹਾਂ ਪ੍ਰਮੁੱਖ ਉਮੀਦਵਾਰਾਂ ਵਿਚਾਲੇ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ।
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਚਲਦਿਆਂ ਸਿਆਸੀ ਅਖਾੜਾ ਭਖਿਆ ਹੋਇਆ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਇਕ ਹੈ ਜਿਥੇ 20 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ। ਜ਼ਿਕਰਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਕੁਲ ਤਿੰਨ ਵਿਧਾਨ ਸਭਾ ਹਲਕੇ ਹਨ: ਡੇਰਾ ਬੱਸੀ, ਖਰੜ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਹਰ ਪਾਰਟੀ ਵਲੋਂ ਅਪਣੇ ਚੁਣੀਦਾ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਨ੍ਹਾਂ ਪ੍ਰਮੁੱਖ ਉਮੀਦਵਾਰਾਂ ਵਿਚਾਲੇ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ।
Balbir Singh Sidhu
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਅਪਣੇ ਇਤਿਹਾਸ ਅਤੇ ਚੰਡੀਗੜ੍ਹ ਨਾਲ ਨੇੜਤਾ ਕਾਰਨ ਵਿਲੱਖਣ ਸਥਾਨ ਰੱਖਣ ਵਾਲਾ ਕਾਂਗਰਸ ਦਾ ਗੜ੍ਹ, ਐਸਏਐਸ ਨਗਰ ਵਿਧਾਨ ਸਭਾ ਹਲਕਾ ਪਿਛਲੇ ਕਈ ਸਾਲਾਂ ਤੋਂ ਨਾਗਰਿਕ ਮੁੱਦਿਆਂ ਨਾਲ ਜੂਝ ਰਿਹਾ ਹੈ। ਮੁਹਾਲੀ ਦੇ ਨਾਂ ਨਾਲ ਮਸ਼ਹੂਰ ਐਸ.ਏ.ਐਸ. ਨਗਰ ਨੂੰ 2006 ਵਿਚ ਜ਼ਿਲ੍ਹੇ ਦਾ ਦਰਜਾ ਦਿਤਾ ਗਿਆ ਸੀ।
ਇਥੋਂ ਦੇ ਵਸਨੀਕ ਕਬਜ਼ਿਆਂ, ਸਫ਼ਾਈ ਵਿਵਸਥਾ ਅਤੇ ਅਵਾਰਾ ਪਸ਼ੂਆਂ ਵਿਰੁਧ ਇਕੱਲੇ ਲੜਾਈ ਲੜਦੇ ਰਹਿੰਦੇ ਹਨ। ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਸਏਐਸ ਨਗਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ। 2007 ਦੀਆਂ ਚੋਣਾਂ ਵਿਚ ਉਹ ਖਰੜ ਹਲਕੇ ਤੋਂ ਜਿੱਤੇ ਸਨ। ਇਸ ਵਾਰ ਸਿਆਸੀ ਅਖਾੜੇ ਵਿਚ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਬਲਬੀਰ ਸਿੰਘ ਸਿੱਧੂ, ‘ਆਪ’ ਦੇ ਕੁਲਵੰਤ ਸਿੰਘ ਜਦਕਿ ਅਕਾਲੀ ਦਲ ਦੇ ਪਰਵਿੰਦਰ ਸਿੰਘ ਸੋਹਾਣਾ ਚੋਣ ਮੈਦਾਨ ਵਿਚ ਉਤਰੇ ਹਨ।
Kulwant Singh
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
ਨਾਜਾਇਜ਼ ਕਬਜ਼ੇ
ਰਹਿੰਦ-ਖੂੰਹਦ ਦਾ ਨਿਪਟਾਰਾ
ਅੰਤਰ-ਸ਼ਹਿਰ ਬੱਸ ਸੇਵਾਵਾਂ
ਅਵਾਰਾ ਪਸ਼ੂ
ਵੋਟਰਾਂ ਦੀ ਗਿਣਤੀ
ਕੁਲ ਵੋਟਰ: 2,34,113
ਪੁਰਸ਼: 1,22,146
ਔਰਤ: 1,11,958
ਤੀਜਾ ਲਿੰਗ: 9
nk sharma
ਡੇਰਾ ਬੱਸੀ: ਕਈ ਹੋਰ ਵਿਧਾਨ ਸਭਾ ਹਲਕਿਆਂ ਵਾਂਗ ਡੇਰਾਬੱਸੀ ਹਲਕੇ ਵਿਚ ਵੀ ਨਾਗਰਿਕ ਸਹੂਲਤਾਂ ਦੀ ਘਾਟ ਇਕ ਵੱਡਾ ਚੋਣ ਮੁੱਦਾ ਹੈ ਜਿਸ ਕਾਰਨ ਮੌਜੂਦਾ ਵਿਧਾਇਕ ਐਨ ਕੇ ਸ਼ਰਮਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਜੋ ਅਕਾਲੀ-ਬਸਪਾ ਦੀ ਟਿਕਟ ’ਤੇ ਤੀਜੀ ਵਾਰ ਚੋਣ ਲੜਨਗੇ। ਅਕਾਲੀ ਦਲ ਦੇ ਐਨ ਕੇ ਸ਼ਰਮਾ ਨੇ 2017 ਵਿਚ ਲਗਾਤਾਰ ਦੂਜੀ ਵਾਰ ਇਥੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। 2012 ਵਿਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਦੀਪਇੰਦਰ ਸਿੰਘ ਢਿੱਲੋਂ ਨੂੰ ਹਰਾਇਆ ਸੀ। ਬਾਅਦ ਵਿਚ ਢਿੱਲੋਂ ਕਾਂਗਰਸ ਵਿਚ ਸ਼ਾਮਲ ਹੋ ਗਏ, ਪਰ ਉਹ ਐਨ.ਕੇ. ਸ਼ਰਮਾ ਤੋਂ ਦੁਬਾਰਾ ਚੋਣ ਹਾਰ ਗਏ।
Deepinder Dhillon
ਇਥੋਂ ਇਸ ਵਾਰ ਕਾਂਗਰਸ ਦੇ ਦੀਪਇੰਦਰ ਸਿੰਘ ਢਿੱਲੋਂ, ‘ਆਪ’ ਦੇ ਕੁਲਜੀਤ ਸਿੰਘ ਰੰਧਾਵਾ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਚੋਣ ਲੜ ਰਹੇ ਹਨ। ਭਾਜਪਾ ਨੇ ਸੰਜੀਵ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਡੇਰਾਬੱਸੀ ਦੇ ਕਈ ਪਿੰਡਾਂ ਦੇ ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਫ਼ੈਕਟਰੀਆਂ ਦਾ ਗੰਦਾ ਪਾਣੀ ਨੇੜਲੀਆਂ ਡਰੇਨਾਂ ਵਿਚ ਛਡਿਆ ਜਾਂਦਾ ਹੈ ਜੋ ਕਿ ਇਕ ਵੱਡੀ ਸਮੱਸਿਆ ਹੈ, ਪਰ ਸਾਰੇ ਉਮੀਦਵਾਰਾਂ ਨੇ ਇਸ ਨੂੰ ਆਸਾਨੀ ਨਾਲ ਨਜ਼ਰ-ਅੰਦਾਜ਼ ਕਰ ਦਿਤਾ। ਇਸ ਮੁੱਦੇ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਇਸ ਨੂੰ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ। ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਪਿਛਲੇ ਸਮੇਂ ਵਿਚ ਕਈ ਵਿਕਾਸ ਕਾਰਜ ਕੀਤੇ ਗਏ ਹਨ, ਪਰ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
ਸੇਮ ਦੀ ਸਮੱਸਿਆ
ਬਿਹਤਰ ਨਾਗਰਿਕ ਸਹੂਲਤਾਂ
ਆਵਾਰਾ ਪਸ਼ੂ
ਸੜਕਾਂ ਅਤੇ ਗਲੀਆਂ ਦਾ ਖਸਤਾ ਹਾਲ
ਵੋਟਰਾਂ ਦੀ ਗਿਣਤੀ
ਕੁਲ ਵੋਟਰ : 2,81,864
ਪੁਰਸ਼ : 1,47,998
ਔਰਤ : 1,33,840
ਤੀਜਾ ਲਿੰਗ : 26
Anmol Gagan Mann
ਖਰੜ: ਖਰੜ ਮੁਹਾਲੀ ਜ਼ਿਲ੍ਹੇ ਦਾ ਇਕ ਛੋਟਾ ਸ਼ਹਿਰ ਹੈ ਅਤੇ ਨਗਰ ਕੌਂਸਲ ਹੈ। ਖਰੜ ਕਾਫ਼ੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੋਹਾਂ ਦੇ ਲਾਗੇ ਹੋਣ ਦਾ ਫ਼ਾਇਦਾ ਮਿਲਿਆ ਹੈ। ਨਾਲ ਹੀ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਪਰ ਅਜੇ ਵੀ ਸ਼ਹਿਰ ਵਿਚ ਕੁੱਝ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਹੋਣਾ ਅਜੇ ਬਾਕੀ ਹੈ। ਇਥੋਂ ਇਸ ਵਾਰ ਕਾਂਗਰਸ ਨੇ ਵਿਜੇ ਸ਼ਰਮਾ ਟਿੰਕੂ, ‘ਆਪ’ ਨੇ ਅਨਮੋਲ ਗਗਨ ਮਾਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
ਪਾਣੀ ਦੀ ਨਿਕਾਸੀ
ਟ੍ਰੈਫ਼ਿਕ
ਗੰਦਗੀ
ਵੋਟਰਾਂ ਦੀ ਗਿਣਤੀ
ਕੁਲ ਵੋਟਰ 260932