
ਜਥੇਦਾਰ ਨੇ ਮਨਜੀਤ ਸਿੰਘ ਜੀਕੇ ਦੇ ਪੱਤਰ ਦਾ ਭੇਜਿਆ ਜਵਾਬ
ਅੰਮ੍ਰਿਤਸਰ - ਮਨਜੀਤ ਸਿੰਘ ਜੀਕੇ ਵੱਲੋਂ 26 ਜਨਵਰੀ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਸ਼ਿਕਾਇਤ ਪੱਤਰ ਭੇਜ ਕੇ ਗੁਰਦੁਆਰਾ ਗੁਰੂ ਕਾ ਬਾਗ, ਜੋਤੀ ਨਗਰ, ਦਿੱਲੀ ਦੀ 4 ਕਿਲੇ ਜ਼ਮੀਨ ਦੀ ਕਥਿਤ ਤੌਰ 'ਤੇ ਵਿਕਰੀ ਦੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਗਈ ਸੀ। ਜਿਸ ਦੇ ਜਵਾਬ ਵਿਚ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਮਨਜੀਤ ਸਿੰਘ ਜੀ.ਕੇ. ਨੂੰ ਅੱਜ ਭੇਜੇ ਗਏ ਜਵਾਬੀ ਪੱਤਰ ਵਿਚ ਜ਼ਮੀਨ ਦੀ ਕੁਰਕੀ ਕਰਨ ਦੇ ਦੋਸ਼ੀ ਮੈਂਬਰਾਂ ਅਤੇ ਕਾਰਸੇਵਾ ਬਾਬਿਆਂ ਦੇ ਨਾਂ ਮੰਗੇ ਗਏ ਹਨ, ਤਾਂ ਜੋ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਸਕੇ।