Ludhiana News: ਨੌਜਵਾਨ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਘਬਰਾਏ ਲੋਕ

By : GAGANDEEP

Published : Feb 3, 2024, 8:58 am IST
Updated : Feb 3, 2024, 8:58 am IST
SHARE ARTICLE
The deadbody of a young girl was found in Ludhiana News in punjabi
The deadbody of a young girl was found in Ludhiana News in punjabi

Ludhiana News: ਸੋਨੀਆ ਕੁਮਾਰੀ ਸੋਨੀ ਵਜੋਂ ਹੋਈ ਪਹਿਚਾਣ

The deadbody of a young girl was found in Ludhiana News in punjabi : ਲੁਧਿਆਣਾ ਵਿੱਚ ਦੇਰ ਰਾਤ ਇੱਕ 18 ਸਾਲਾ ਲੜਕੀ ਦੀ ਲਾਸ਼ ਚੁੰਨੀ ਨਾਲ ਫਾਹੇ ਨਾਲ ਲਟਕਦੀ ਮਿਲੀ। ਲੜਕੀ ਨੇ ਕਮਰੇ ਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਣ ਲਈ ਕਾਫੀ ਰੌਲਾ ਪਾਇਆ ਪਰ ਜਦੋਂ ਲੜਕੀ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤੇ ਪੱਖੇ ਨਾਲ ਲੜਕੀ ਦੀ ਲਾਸ਼ ਲਟਕ ਰਹੀ ਸੀ।

ਇਹ ਵੀ ਪੜ੍ਹੋ: Indian Students Death Report News: 5 ਸਾਲਾਂ 'ਚ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ ਹੈ ਸਭ ਤੋਂ ਅਸੁਰੱਖਿਅਤ  

ਜਾਣਕਾਰੀ ਦਿੰਦਿਆਂ ਚੌਕੀ ਸ਼ੇਰਪੁਰ ਦੇ ਹੈੱਡ ਕਾਂਸਟੇਬਲ ਜਗਦੀਸ਼ ਕੁਮਾਰ ਨੇ ਦੱਸਿਆ ਕਿ ਬਾਬਾ ਮੁਕੰਦ ਸਿੰਘ ਨਗਰ ਫੌਜੀ ਕਾ ਵੇਹੜਾ ਦੀ ਰਹਿਣ ਵਾਲੀ 18 ਸਾਲਾ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦਾ ਨਾਂ ਸੋਨੀਆ ਕੁਮਾਰੀ ਸੋਨੀ ਹੈ। ਸੋਨੀ ਮੂਲ ਰੂਪ ਤੋਂ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਸਿਦਵਾਲੀਆ ਦੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ: Bassi Pathana News: ਬੱਚਾ ਨਾ ਹੋਣ 'ਤੇ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਥਾਣਾ ਸ਼ੇਰਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਲਾਸ਼ ਨੂੰ ਹੇਠਾਂ ਉਤਾਰ ਚੁੱਕੇ ਸਨ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਕੋਲੋਂ ਮੋਬਾਈਲ ਹੈੱਡਫੋਨ, ਇਕ ਨਵੀਂ ਚੇਨ ਅਤੇ ਇਕ ਬਿੱਲ ਬਰਾਮਦ ਕੀਤਾ ਹੈ। ਫਿਲਹਾਲ ਮਾਮਲਾ ਸ਼ੱਕੀ ਹੈ।

ਤਾਜ਼ਾ ਅਪਡੇਟਸ ਲ ਸਾਡੇ Whatsapp Broadcast Channel ਨਾਲ ਜੁੜੋ।

ਸੋਨੀ ਦਾ ਪਿਤਾ 5 ਸਾਲ ਪਹਿਲਾਂ ਮਾਂ ਨੂੰ ਛੱਡ ਕੇ ਚਲਾ ਗਿਆ ਸੀ। ਉਸ ਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ। ਘਟਨਾ ਦੇ ਸਮੇਂ ਉਸ ਦੀ ਮਾਂ ਗਯੰਤੀ ਦੇਵੀ ਕੰਮ 'ਤੇ ਗਈ ਹੋਈ ਸੀ। ਇਸ ਦੌਰਾਨ ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕਰਕੇ ਤਾਲਾ ਲਗਾ ਲਿਆ। ਉਸ ਦੇ ਛੋਟੇ ਭੈਣ-ਭਰਾ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ, ਪਰ ਉਸ ਨੇ ਨਹੀਂ ਖੋਲ੍ਹਿਆ।
 

(For more news apart from, The body of a young girl was found hanging from a fan in Ludhiana News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement